ਜਦੋਂ ਗੱਡੀਆਂ ''ਚ ਗੱਡੀਆਂ ਵੱਜੀਆਂ...

03/25/2019 11:01:18 AM

ਲੁਧਿਆਣਾ : ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇਅਵ ਫਲਾਈਓਵਰ 'ਤੇ ਸਮਰਾਲਾ ਚੌਕ ਤੋਂ ਅੱਗੇ ਉਸ ਸਮੇਂ ਵੱਡਾ ਹਾਦਸਾ ਵਾਪਰਨ ਤੋਂ ਟਲ ਗਿਆ, ਜਦੋਂ ਬੱਸ ਚਾਲਕ ਵਲੋਂ ਇਕਦਮ ਬ੍ਰੇਕ ਲਾ ਦੇਣ ਕਾਰਨ ਪਿੱਛੇ ਆ ਰਹੀਆਂ ਦਰਜਨਾਂ ਗੱਡੀਆਂ ਆਪਸ 'ਚ ਟਕਰਾ ਗਈਆਂ। ਹਾਦਸੇ ਮਗਰੋਂ ਪੁਲ 'ਤੇ ਹਫੜਾ-ਦਫੜੀ ਮਚ ਗਈ। ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਰਾਹਗੀਰਾਂ ਨੇ ਫਸੀਆਂ ਕਾਰਾਂ 'ਚੋਂ ਸਵਾਰ ਲੋਕਾਂ ਨੂੰ ਬਾਹਰ ਕੱਢਿਆ, ਜੋ ਵਾਲ-ਵਾਲ ਬਚ ਗਏ। ਕਾਰ ਚਾਲਕਾਂ ਦਾ ਕਹਿਣਾ ਸੀ ਕਿ ਬੱਸ ਚਾਲਕ ਨੇ ਅਚਾਨਕ ਬ੍ਰੇਕ ਲਾ ਦਿੱਤੀ। ਬੱਸ ਪਿੱਛੇ ਉਹ ਲੋਕ ਕਤਾਰ ਵਿਚ ਤੁਰੇ ਜਾ ਰਹੇ ਸੀ। ਪਹਿਲਾਂ ਟੈਕਸੀ ਬੱਸ 'ਚ ਟਕਰਾਈ, ਮਗਰੋਂ ਕਈ ਕਾਰਾਂ ਇਕ-ਦੂਸਰੇ ਨਾਲ ਟਕਰਾ ਗਈਆਂ। ਦੋ-ਤਿੰਨ ਕਾਰ ਚਾਲਕ ਆਪਸ 'ਚ ਨੁਕਸਾਨ ਦੀ ਭਰਪਾਈ ਲਈ ਲੜ ਪਏ ਤੇ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ ਪਰ ਲੋਕਾਂ ਨੇ ਵਿਚ ਪੈ ਕੇ ਮਾਮਲਾ ਸ਼ਾਂਤ ਕੀਤਾ ਤੇ ਰਾਜ਼ੀਨਾਮਾ ਕਰਵਾ ਦਿੱਤਾ।

Babita

This news is Content Editor Babita