ਦਿਲ ਕੰਬਾਅ ਦੇਣ ਵਾਲੇ ਹਾਦਸੇ ਦੀ ਸ਼ਿਕਾਰ ਹੋਈ ਲਵਪ੍ਰੀਤ ਬਾਰੇ ਆਈ ਚੰਗੀ ਖ਼ਬਰ

07/10/2020 6:33:17 PM

ਚੰਡੀਗੜ੍ਹ/ਸੰਗਰੂਰ : ਜ਼ਿਲ੍ਹੇ ਦੇ ਪਿੰਡ ਲਹਿਰਾਗਾਗਾ ਵਿਚ ਮੰਗਲਵਾਰ ਨੂੰ ਜੁਗਾੜੂ ਪੀਟਰ ਰੇਹੜੇ ਦੇ ਜਨਰੇਟਰ ਦੀ ਲਪੇਟ ਵਿਚ ਆ ਕੇ ਦਿਲ ਕੰਬਾਅ ਦੇਣ ਵਾਲੇ ਹਾਦਸੇ ਦਾ ਸ਼ਿਕਾਰ ਹੋਈ 10 ਸਾਲਾ ਬੱਚੀ ਲਵਪ੍ਰੀਤ ਕੌਰ ਹੁਣ ਖ਼ਤਰੇ ਤੋਂ ਬਾਹਰ ਹੈ। ਬੁੱਧਵਾਰ ਸਵੇਰੇ ਪੀ. ਜੀ. ਆਈ. ਚੰਡੀਗੜ੍ਹ ਦੇ ਡਾਕਟਰਾਂ ਦੀ ਟੀਮ ਨੇ ਲਗਭਗ ਪੰਜ ਘੰਟੇ ਆਪਰੇਸ਼ਨ ਕਰਕੇ ਉਸ ਦੀ ਜਾਨ ਬਚਾਈ। ਲਵਪ੍ਰੀਤ ਦੇ ਸਿਰ ਦਾ ਆਪਰੇਸ਼ਨ ਕੀਤਾ ਗਿਆ। ਵਾਲਾਂ ਸਮੇਤ ਸਿਰ ਅਤੇ ਕੰਨ ਦੀ ਸਾਰੀ ਚਮੜੀ ਪੂਰੀ ਤਰ੍ਹਾਂ ਉਤਰ ਜਾਣ ਕਾਰਣ ਡਾਕਟਰਾਂ ਨੂੰ ਆਪਰੇਸ਼ਨ ਕਰਨ 'ਚ ਬੇਹੱਦ ਜ਼ੋਖਮ ਚੁੱਕਣਾ ਪਿਆ ਪਰ ਚੰਗੀ ਗੱਲ ਇਹ ਹੈ ਕਿ ਲਵਪ੍ਰੀਤ ਹੁਣ ਖ਼ਤਰੇ ਤੋਂ ਬਾਹਰ ਹੈ। 

ਇਹ ਵੀ ਪੜ੍ਹੋ : ਬੇਅਦਬੀ ਮਾਮਲੇ 'ਤੇ ਲੋਹਾ-ਲਾਖਾ ਹੋਏ ਭਗਵੰਤ ਮਾਨ, ਮੋਦੀ-ਕੈਪਟਨ 'ਤੇ ਮੜ੍ਹੇ ਵੱਡੇ ਦੋਸ਼

ਪਰਿਵਾਰਕ ਸੂਤਰਾਂ ਮੁਤਾਬਕ ਦੋ ਦਿਨ ਬਾਅਦ ਉਸ ਦੇ ਸਿਰ ਦੀਆਂ ਪੱਟੀਆਂ ਖੋਲ੍ਹੀਆਂ ਜਾਣਗੀਆਂ। ਜੇ ਜ਼ਖਮ ਭਰਿਆ ਹੋਵੇਗਾ ਤਾਂ ਸਿਰ ਤੋਂ ਮੂੰਹ ਦੇ ਕੁਝ ਹਿੱਸੇ ਤਕ ਪਲਾਸਟਿਕ ਸਰਜਰੀ ਕੀਤੀ ਜਾਵੇਗੀ। ਲਵਪ੍ਰੀਤ ਦੇ ਪਿਤਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਹੁਣ ਉਨ੍ਹਾਂ ਦੀ ਬੱਚੀ ਖ਼ਤਰੇ ਤੋਂ ਬਾਹਰ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਹਾਦਸੇ ਵਿਚ ਸਿਰ ਦੀ ਚੜੀ ਪੂਰੀ ਤਰ੍ਹਾਂ ਉਤਰ ਜਾਣ ਕਾਰਣ ਜ਼ਖਮੀ ਭਰਨ ਵਿਚ ਸਮਾਂ ਲੱਗ ਸਕਦਾ ਹੈ।

ਇਹ ਵੀ ਪੜ੍ਹੋ : ਵਿਦੇਸ਼ ਜਾਣ ਦੇ ਚਾਹਵਾਨਾਂ ਲਈ ਅਹਿਮ ਖ਼ਬਰ, ਕੋਰੋਨਾ ਕਾਰਣ ਪੰਜਾਬ ਸਰਕਾਰ ਨੇ ਲਿਆ ਇਹ ਫ਼ੈਸਲਾ

ਬੱਚੀ ਦੇ ਪਿਤਾ ਬੋਲੇ ਰੱਬ ਨੇ ਬਚਾਈ ਧੀ ਦੀ ਜਾਨ
ਜ਼ਖਮੀ ਬੱਚੀ ਦੇ ਪਿਤਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀਆਂ ਦੋ ਧੀਆਂ ਹਨ। ਲਵਪ੍ਰੀਤ ਕੌਰ ਉਨ੍ਹਾਂ ਦੀ ਵੱਡੀ ਧੀ ਹੈ। ਉਹ ਸਰਕਾਰੀ ਸਕੂਲ 'ਚ ਪੜ੍ਹਦੀ ਸੀ, ਜਿਸ ਨੂੰ ਕੁਝ ਸਮਾਂ ਪਹਿਲਾਂ ਹੀ ਨਿੱਜੀ ਸਕੂਲ ਵਿਚ ਦਾਖਲ ਕਰਵਾਇਆ ਗਿਆ ਸੀ। ਪਿਤਾ ਨੇ ਕਿਹਾ ਕਿ ਜਿਸ ਤਰ੍ਹਾਂ ਦਾ ਹਾਦਸਾ ਉਨ੍ਹਾਂ ਦੀ ਧੀ ਨਾਲ ਵਾਪਰਿਆ ਹੈ, ਇਸ ਵਿਚ ਰੱਬ ਨੇ ਉਨ੍ਹਾਂ ਦੀ ਧੀ ਦੀ ਜਾਨ ਬਚਾਈ ਹੈ। 

ਇਹ ਵੀ ਪੜ੍ਹੋ : ਬੇਅੰਤ ਸਿੰਘ ਕਤਲਕਾਂਡ ਦੇ ਗਵਾਹ ਦੀ ਸੁਰੱਖਿਆ ਹਟਾਉਣ 'ਤੇ ਪੁਲਸ ਨੂੰ ਨੋਟਿਸ

ਇੰਝ ਵਾਪਰਿਆ ਸੀ ਹਾਦਸਾ
ਮੰਗਲਵਾਰ ਸ਼ਾਮ ਘਰ ਦੇ ਬਾਹਰ ਖੇਡ ਰਹੀ ਲਵਪ੍ਰੀਤ ਕੌਰ ਦੀ ਚੁੰਨੀ ਪੀਟਰ ਰੇਹੜੇ 'ਤੇ ਬਣਾਏ ਜਨਰੇਟਰ ਦੀ ਬੈਲਟ ਵਿਚ ਫਸ ਗਈ। ਚੁੰਨੀ ਕੱਢਣ ਲਈ ਉਹ ਝੁਕੀ ਤਾਂ ਲੰਬੇ ਵਾਲ ਜਨਰੇਟਰ ਦੀ ਬੈਲਟ ਨਾਲ ਇੰਜਣ 'ਚ ਫਸ ਗਏ ਅਤੇ ਬੱਚੀ ਘੁੰਮ ਗਈ। ਕੁਝ ਸਕਿੰਟਾਂ 'ਚ ਉਸ ਦੇ ਸਿਰ ਤੋਂ ਵਾਲਾਂ ਸਮੇਤ ਚਮੜੀ ਕੰਨਾਂ ਤਕ ਉੱਖੜ ਗਈ ਅਤੇ ਸਿਰ ਤੋਂ ਵੱਖ ਹੋ ਗਈ। ਖੇਤਾਂ 'ਚੋਂ ਸਮਾਨ ਚੁੱਕਣ ਲਈ ਬਣਾਇਆ ਗਿਆ ਜੁਗਾੜੂ ਰੇਹੜਾ ਗੁਆਂਢੀਆਂ ਨੇ ਪਲਾਟ ਵਿਚ ਖੜ੍ਹਾ ਕੀਤਾ ਸੀ। ਜਿਸ ਨੂੰ ਜਨਰੇਟਰ ਦੇ ਤੌਰ 'ਤੇ ਬਿਜਲੀ ਸਪਲਾਈ ਲਈ ਵੀ ਵਰਤਿਆ ਜਾਂਦਾ ਸੀ। ਹਾਦਸੇ ਸਮੇਂ ਜਨਰੇਟਰ ਚੱਲ ਰਿਹਾ ਸੀ।

ਇਹ ਵੀ ਪੜ੍ਹੋ : 4 ਭੈਣਾਂ ਦੇ ਇਕਲੌਤੇ ਭਰਾ ਨਾਲ ਵਾਪਰਿਆ ਦਰਦਨਾਕ ਹਾਦਸਾ, ਬਾਂਹ ਦੇ ਹੋਏ ਟੋਟੇ-ਟੋਟੇ

Gurminder Singh

This news is Content Editor Gurminder Singh