ਹਾਦਸੇ ''ਚ ਹੋਈ ਕਲਰਕ ਦੀ ਮੌਤ ''ਤੇ ਬੱਸ ਡਰਾਈਵਰ ''ਤੇ ਮੁਕੱਦਮਾ ਦਰਜ

01/17/2018 2:27:50 PM

ਬਰਨਾਲਾ (ਵਿਵੇਕ ਸਿੰਧਵਾਨੀ,ਰਵੀ) : ਬੀਤੇ ਦਿਨੀਂ ਬੱਸ ਵਲੋਂ ਫੇਟ ਮਾਰਨ 'ਤੇ ਡੀ.ਸੀ. ਦਫਤਰ ਦੇ ਕਲਰਕ ਗੁਰਮੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਠੁਠੀਆਵਾਲੀ (ਮਾਨਸਾ) ਦੀ ਹੋਈ ਮੌਤ ਅਤੇ ਕਈ ਵਿਅਕਤੀਆਂ ਦੇ ਜ਼ਖਮੀ ਹੋਣ 'ਤੇ ਥਾਣਾ ਸਿਟੀ ਬਰਨਾਲਾ 'ਚ ਬੱਸ ਡਰਾਈਵਰ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਹਿੰਦ ਮੋਟਰਜ਼ ਬੱਸ ਦਾ ਡਰਾਈਵਰ ਜਗਸੀਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਦੋਦਾ ਜ਼ਿਲਾ ਮੁਕਤਸਰ ਸਾਹਿਬ ਨੇ ਆਪਣੀ ਤੇਜ਼ ਰਫਤਾਰੀ ਨੰਬਰੀ ਬੱਸ ਨੇ ਟੈਂਪੂ ਨੂੰ ਟੱਕਰ ਮਾਰ ਦਿੱਤੀ ਜਿਸ 'ਚ ਕਲਰਕ ਗੁਰਮੀਤ ਸਿਘ ਦੀ ਇਲਾਜ ਅਧੀਨ ਮੌਤ ਹੋ ਗਈ ਅਤੇ ਹਰਜਿੰਦਰ ਸਿਘ, ਜਸਪ੍ਰੀਤ ਕੌਰ ਅਤੇ ਹਰਮੇਲ ਸਿੰਘ ਵਗੈਰਾ ਗੰਭੀਰ ਰੂਪ 'ਚ ਜ਼ਖਮੀ ਹੋ ਗਏ।
ਪੁਲਸ ਨੇ ਜਸਪ੍ਰੀਤ ਕੌਰ ਪਤਨੀ ਅਮਨਦੀਪ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਨਜ਼ਦੀਕ ਨਿਰੰਕਾਰੀ ਭਵਨ ਮਾਨਸਾ ਦੇ ਬਿਆਨਾਂ ਦੇ ਆਧਾਰ 'ਤੇ ਹਿੰਦ ਮੋਟਰਜ਼ ਬੱਸ ਦੇ ਡਰਾਈਵਰ ਜਗਸੀਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਦੋਦਾ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।