ਹਾਈਵੇਅ 'ਤੇ ਦੋ ਕਾਰਾਂ ਦੀ ਜ਼ਬਰਦਸਤ ਟੱਕਰ, ਇਕ ਦੀ ਮੌਤ

12/09/2019 6:00:50 PM

ਭੋਗਪੁਰ (ਸੂਰੀ) : ਜਲੰਧਰ-ਜੰਮੂ ਨੈਸ਼ਨਲ ਹਾਈਵੇਅ ਅਤੇ ਥਾਣਾ ਭੋਗਪੁਰ ਦੇ ਪਿੰਡ ਕਾਲਾ ਬੱਕਰਾ ਦੇ ਚੌਂਕ 'ਚ ਦੋ ਆਈ ਟਵੰਟੀ ਕਾਰਾਂ ਦੀ ਹੋਈ ਸਿੱਧੀ ਟੱਕਰ 'ਚ ਇਕ ਕਾਰ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਏ ਜਦੋਂਕਿ ਦੂਜਾ ਕਾਰ ਚਾਲਕ ਦੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ।
ਸੋਮਵਾਰ ਦੁਪਹਿਰ ਨੂੰ ਵਾਪਰੇ ਇਸ ਹਾਦਸੇ 'ਚ ਇਕ ਆਈ ਟਵੰਟੀ ਕਾਰ ਨੰਬਰ ਪੀ. ਬੀ. 07 ਬੀ. ਏ 9997 ਜੋ ਕਿ ਭੋਗਪੁਰ ਵੱਲੋਂ ਜਲੰਧਰ ਵੱਲ ਨੂੰ ਜਾ ਰਹੀ ਸੀ।

ਇਹ ਕਾਰ ਜਦੋਂ ਕਾਲਾ ਬੱਕਰਾ ਚੌਂਕ ਨੇੜੇ ਪੁੱਜੀ ਤਾਂ ਅਚਾਨਕ ਕਾਰ ਅੱਗੇ ਕੋਈ ਪਸ਼ੂ ਆ ਗਿਆ, ਕਾਰ ਚਾਲਕ ਨੇ ਪਸ਼ੂ ਨੂੰ ਬਚਾਉਣ ਦੀ ਕੋਸ਼ਿਸ ਕੀਤੀ ਤਾਂ ਕਾਰ ਸੜਕ ਵਿਚਕਾਰ ਬਣੇ ਡਿਵਾਇਡਰ ਨਾਲ ਟੱਕਰਾ ਗਈ ਅਤੇ ਦੂਸਰੀ ਸੜਕ ਤੇ ਪੁੱਜ ਗਈ। ਦੂਜੇ ਪਾਸੇ ਜਲੰਧਰ ਵੱਲੋਂ ਆ ਰਹੀ ਇਕ ਹੋਰ ਆਈ ਟਵੰਟੀ ਕਾਰ ਨੰਬਰ ਪੀ. ਬੀ. 08 ਸੀ. ਜੇ 0069 ਨਾਲ ਸਾਹਮਣੇ ਵਾਲੇ ਪਾਸੇ ਤੋਂ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਤੱਕ ਉੱਡ ਗਏ। ਭੋਗਪੁਰ ਵਾਲੇ ਪਾਸੇ ਤੋਂ ਆ ਰਹੀ ਕਾਰ ਦੇ ਚਾਲਕ ਸੰਦੀਪ ਰੂਪ ਰਾਏ ਪੁੱਤਰ ਮੋਹਣ ਲਾਲ ਵਾਸੀ ਸ਼ੰਕਰ ਨਗਰ ਹੁਸ਼ਿਆਰਪੁਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਜਲੰਧਰ ਵੱਲੋਂ ਆ ਰਹੀ ਕਾਰ ਦਾ ਚਾਲਕ ਦੀਵਾਨ ਪੁੱਤਰ ਕਰਤਾਰ ਚੰਦ ਵਾਸੀ ਟਾਵਰ ਇਨਕਲੈਵ ਜਲੰਧਰ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਮੌਕੇ ਤੇ ਪੁੱਜੀ ਹਾਈਵੇਅ ਪੈਟਰੋਲਿੰਗ ਗੱਡੀ ਦੇ ਸਟਾਫ ਵੱਲੋਂ ਜ਼ਖਮੀ ਨੂੰ ਕਾਲਾ ਬੱਕਰਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਹੈ। ਪੁਲਸ ਚੌਂਕੀ ਪਚਰੰਗਾ ਦੇ ਇੰਚਾਰਜ ਵੱਲੋਂ ਮੌਕੇ 'ਤੇ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Anuradha

This news is Content Editor Anuradha