ਬਠਿੰਡਾ 'ਚ ਹਥਿਆਰਾਂ ਦੀ ਨੋਕ 'ਤੇ ਲੁਟੇਰੇ ਕਾਰ ਖੋਹ ਕੇ ਫਰਾਰ

11/11/2017 3:50:24 PM

ਬਠਿੰਡਾ — ਇਥੋਂ ਦੇ ਗੋਨਿਆਨਾ ਮੰਡੀ 'ਚ ਦਿਨ-ਦਿਹਾੜੇ ਇਕ ਵਿਅਕਤੀ ਤੋਂ ਅਣਪਛਾਤੇ ਲੁਟੇਰਿਆਂ ਵਲੋਂ ਕਾਰ ਖੋਹ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਮੁਤਾਬਕ ਬਠਿੰਡਾ ਦੇ ਗੋਨਿਆਨਾ ਮੰਡੀ 'ਚ ਸਥਿਤ ਓਮੇਕਸ ਕਾਲੋਨੀ ਤੋਂ ਬਲਜਿੰਦਰ ਕੁਮਾਰ ਨਾਮਕ ਵਿਅਕਤੀ ਤੋਂ 2 ਅਣਪਛਾਤੇ ਵਿਅਕਤੀ ਹਥਿਆਰਾਂ ਦੀ ਨੋਕ 'ਤੇ ਕਾਰ ਖੋਹ ਕੇ ਫਰਾਰ ਹੋ ਗਏ। ਪੁਲਸ ਮਾਮਲੇ ਦੀ ਜਾਂਚ 'ਚ ਜੁੱਟ ਗਈ ਹੈ।