ਵਿਦੇਸ਼ ਭੇਜਣ ਦੇ ਨਾਮ ''ਤੇ ਠੱਗੀ ਮਾਰਣ ਵਾਲੇ ਖ਼ਿਲਾਫ਼ ਮਾਮਲਾ ਦਰਜ

11/11/2020 2:43:51 PM

ਨਵਾਸ਼ਹਿਰ (ਮਨੋਰੰਜਨ) : ਥਾਣਾ ਸਿਟੀ ਬੰਗਾ ਪੁਲਸ ਨੇ ਵਿਦੇਸ਼ ਭੇਜਣ ਦੇ ਨਾਮ 'ਤੇ ਇਕ ਲੱਖ ਦਸ ਹਜ਼ਾਰ ਰੁਪਏ ਠੱਗਣ ਦੇ ਦੋਸ਼ ਵਿਚ ਇਕ ਵਿਆਕਤੀ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਅਮਨਦੀਪ ਨਿਵਾਸੀ ਖਮਾਚੋ ਨੇ ਦੱਸਿਆ ਕਿ ਉਨ੍ਹਾਂ ਨੇ ਮਾਮਲੇ ਵਿਚ ਨਾਮਜ਼ਦ ਕਥਿਤ ਮੁਲਜ਼ਮ ਬਿੱਟੂ ਨੂੰ ਵਿਦੇਸ਼ ਜਾਣ ਲਈ ਦੋ ਲੱਖ ਦਸ ਹਜ਼ਾਰ ਰੁਪਏ ਤੇ ਪਾਸਪੋਰਟ ਦਿੱਤਾ ਸੀ ਪਰ ਕਥਿਤ ਆਰੋਪੀ ਨੇ ਨਾ ਉਸਨੂੰ ਵਿਦੇਸ਼ ਭੇਜਿਆ ਨਾ ਹੀ ਉਸਦਾ ਪਾਸਪੋਰਟ ਵਾਪਸ ਕੀਤਾ।

ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਮਾਮਲੇ ਦੀ ਜਾਂਚ ਕਰਨ ਉਪਰੰਤ ਕਥਿਤ ਆਰੋਪੀ ਬਿੱਟੂ ਦੇ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।

Gurminder Singh

This news is Content Editor Gurminder Singh