ਸੱਪਾਂ ਕਾਰਨ ਮਸ਼ਹੂਰ ਹੋਏ 'ਸੱਪਾਂਵਾਲੀ ਪਿੰਡ' 'ਚ ਹੁਣ ਮਹਿਕਾਂ ਮਾਰਦੇ ਨੇ ਗੁਲਾਬ (ਵੀਡੀਓ)

11/28/2019 9:55:57 AM

ਅਬੋਹਰ (ਸੁਨੀਲ ਨਾਗਪਾਲ) - ਅਬੋਹਰ ਦਾ ਪਿੰਡ ਸੱਪਾਂਵਾਲੀ ਗੁਲਾਬ ਦੇ ਫੁੱਲਾਂ ਦੀ ਖੇਤੀ, ਨਿੰਬੂਆਂ ਅਤੇ ਫਲਾਂ ਦੀ ਖੇਤੀ ਦੇ ਕਾਰਨ ਬਹੁਤ ਜ਼ਿਆਦਾ ਮਸ਼ਹੂਰ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਸੱਪਾਂਵਾਲੀ ਦੀ ਜ਼ਮੀਨ ’ਤੇ ਖੇਤੀ ਕਰਦੇ ਕਿਸਾਨਾਂ ਨੇ ਕਿਹਾ ਕਿ ਇਸ ਜ਼ਮੀਨ ’ਤੇ ਖੇਤੀ ਬਹੁਤ ਵਧੀਆ ਹੁੰਦੀ ਹੈ। ਕਾਫੀ ਸਮਾਂ ਪਹਿਲਾਂ ਇਥੇ ਰੇਟਾਂ ਦੇ ਟਿੱਬੇ ਹੁੰਦੇ ਸਨ, ਜਿਸ ਕਾਰਨ ਖੇਤੀ ਕਰਨਾ ਨਾਮੁਨਕਿਨ ਸੀ। ਕਿਸਾਨਾਂ ਨੇ ਆਪਣੀ ਮਿਹਨਤ ਦੇ ਸਦਕਾ ਇਸ ਜ਼ਮੀਨ ਨੂੰ ਪੱਧਰਾ ਕੀਤਾ ਅਤੇ ਫਿਰ ਰਿਵਾਇਤੀ ਫਸਲਾਂ ਤੋਂ ਇਲਾਵਾ ਇਥੇ ਨਵੇਕਲੇ ਢੰਗ ਨਾਲ ਖੇਤੀ ਕਰਨੀ ਸ਼ੁਰੂ ਕਰ ਦਿੱਤੀ। 

ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾ ਇਸ ਜ਼ਮੀਨ 'ਤੇ ਸੱਪ ਵੀ ਬਹੁਤ ਹੁੰਦੇ ਸਨ, ਜਿਸ ਕਾਰਨ ਇਸ ਪਿੰਡ ਦਾ ਨਾਂ ਸੱਪਾਂਵਾਲੀ ਪੈ ਗਿਆ। ਪਿੰਡ ਦੇ ਕਿਸਾਨਾਂ ਨੇ ਪੰਜਾਬ ਦੇ ਬਾਕੀ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਰਿਵਾਇਤੀ ਫਸਲਾਂ ਨੂੰ ਛੱਡ ਕੇ ਹੋਰ ਫਸਲਾਂ ਬੀਜਣੀਆਂ ਸ਼ੁਰੂ ਕਰਨ, ਜਿਸ ਨਾਲ ਕਾਫੀ ਮੁਨਾਫ਼ਾ ਹੁੰਦਾ ਹੈ। ਦੱਸ ਦੇਈਏ ਕਿ ਸੂਬੇ ਦਾ ਕੋਈ ਅਜਿਹਾ ਸ਼ਹਿਰ ਨਹੀਂ, ਜਿਥੇ ਇਸ ਪਿੰਡ ਤੋਂ ਗੁਲਾਬ ਦੇ ਫੁੱਲ ਨਾ ਜਾਂਦੇ ਹੋਣ। 

rajwinder kaur

This news is Content Editor rajwinder kaur