ਗ਼ਰੀਬਾਂ ਦੇ ਹਿੱਸੇ ਦੀਆਂ ਰਾਸ਼ਨ ਕਿੱਟਾਂ ''ਚ ਪਏ ਕੀੜੇ, ਇੱਕ ਦੂਜੇ ਵੱਲ ਉਂਗਲਾਂ ਕਰਦਾ ਨਜ਼ਰ ਆਇਆ ਪ੍ਰਸ਼ਾਸਨ

10/23/2020 6:02:41 PM

ਅਬੋਹਰ (ਰਹੇਜਾ): ਸੂਬਾ ਸਰਕਾਰ ਵਲੋਂ ਕੋਰੋਨਾ ਕਾਲ ਦੌਰਾਨ ਜ਼ਰੂਰਤਮੰਦ ਲੋਕਾਂ ਨੂੰ ਜਾਰੀ ਕੀਤਾ ਗਿਆ ਰਾਸ਼ਨ ਬੀ.ਡੀ.ਪੀ.ਓ. ਦਫਤਰ ਕਰਮਚਾਰੀਆਂ ਦੀ ਲਾਪ੍ਰਵਾਹੀ ਕਾਰਨ ਖ਼ਰਾਬ ਹੋ ਗਿਆ ਹੈ। ਹੈਰਾਨੀਜਨਕ ਸੱਚਾਈ ਇਹ ਹੈ ਕਿ ਇਸ ਪੂਰੇ ਮਾਮਲੇ ਵਿਚ ਬੀ.ਡੀ.ਪੀ.ਓ. ਨੇ ਸਾਰੇ ਮਾਮਲੇ ਤੋਂ ਪੱਲਾ ਝਾੜਦੇ ਹੋਏ ਆਪਣੇ-ਆਪ ਨੂੰ ਨਿਰਦੋਸ਼ ਦੱਸਿਆ ਹੈ।

ਇਹ ਵੀ ਪੜ੍ਹੋ:  ਰਾਣਾ ਕਤਲ ਕਾਂਡ 'ਚ ਨਵਾਂ ਮੋੜ, ਇਸ ਗੈਂਗਸਟਰ ਗਰੁੱਪ ਨੇ ਫੇਸਬੁੱਕ 'ਤੇ ਲਈ ਜ਼ਿੰਮੇਵਾਰੀ

ਜਾਣਕਾਰੀ ਮੁਤਾਬਕ ਕੋਰੋਨਾ ਕਾਲ ਦੌਰਾਨ ਸੂਬਾ ਸਰਕਾਰ ਨੇ ਜ਼ਰੂਰਤਮੰਦ ਲੋਕਾਂ ਲਈ ਰਾਸ਼ਨ ਕਿੱਟ ਤਿਆਰ ਕਰਵਾਈ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਲੱਗੇ ਬੈਗ 'ਚ ਆਟਾ,ਦਾਲ,ਖੰਡ ਸਣੇ ਹੋਰ 
ਜ਼ਰੂਰੀ ਘਰੇਲੂ ਸਾਮਾਨ ਇਸ ਕਿੱਟ 'ਚ ਪੈੱਕ ਕਰਵਾਇਆ ਗਿਆ ਸੀ।ਇਸ ਰਾਸ਼ਨ ਨੂੰ ਵੰਡਣ ਲਈ ਬੀ. ਡੀ. ਪੀ. ਈ. ਓ. ਅਬੋਹਰ ਦਫਤਰ 'ਚ ਭੇਜਿਆ ਗਿਆ ਸੀ ਪਰ ਬੀ.ਡੀ.ਪੀ.ਓ. ਦੀ ਅਣਗਹਿਲੀ ਕਾਰਣ ਕਰੀਬ 1200 ਬੈਗ ਕਮਰੇ 'ਚ ਹੀ ਪਏ ਰਹੇ ਜੋ ਪਿਛਲੇ ਦਿਨੀ ਆਏ ਮੀਂਹ ਕਾਰਣ ਖ਼ਰਾਬ ਹੋ ਗਏ।ਰਾਸ਼ਨ ਦੀ ਇਨ੍ਹਾਂ ਕਿੱਟਾਂ ਨੂੰ ਸੂਸਰੀ ਅਤੇ ਕੀੜੇ ਲੱਗੇ ਹੋਣ ਕਾਰਣ ਹੁਣ ਇਹ ਖਾਣਯੋਗ ਨਹੀਂ ਰਹੇ ਹਨ। ਇਸ ਲਾਪ੍ਰਵਾਹੀ ਬਾਰੇ ਜਦੋਂ ਬੀ.ਡੀ.ਪੀ.ਓ. ਨਿਰਮਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਚੱਲਿਆ ਕਿ ਉਨ੍ਹਾਂ ਦੇ ਦਫਤਰ 'ਚ ਇੰਨੀਆਂ ਕਿੱਟਾਂ ਪਈਆਂ ਹਨ।

ਇਹ ਵੀ ਪੜ੍ਹੋ:  ਦੁਖ਼ਦ ਖ਼ਬਰ: ਦੋ ਭੈਣਾਂ ਦੇ ਇਕਲੌਤੇ ਭਰਾ ਦੀ ਕੈਨੇਡਾ 'ਚ ਹੋਈ ਮੌਤ, ਸਦਮੇ 'ਚ ਪਰਿਵਾਰ

ਇਸ ਸੰਬਧੀ ਉਹ ਜਾਂਚ ਕਰਵਾਉਣਗੇ। ਐੱਸ. ਡੀ. ਐੱਮ . ਜਸਪਾਲ ਸਿੰਘ ਬਰਾੜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਕਿੱਟ ਫੂਡ ਸਪਲਾਈ ਵਿਭਾਗ ਵੱਲੋਂ ਸਿੱਧੇ ਬੀ. ਡੀ. ਪੀ. ਓ . ਨੂੰ ਵੰਡਣ ਲਈ ਦਿੱਤੀ ਗਈ ਸੀ। ਰਾਸ਼ਨ ਕਿੱਟ ਖ਼ਰਾਬ ਹੋਣ ਦਾ ਮਾਮਲਾ ਉਨ੍ਹਾਂ ਦੇ ਕੋਲ ਵੀ ਆਇਆ ਹੈ ਜਿਸਦੀ ਰਿਪੋਰਟ ਬਣਾ ਕੇ ਡੀ. ਸੀ . ਫਾਜ਼ਿਲਕਾ ਨੂੰ ਦੇ ਦਿੱਤੀ ਗਈ ਹੈ। ਉਥੇ ਹੀ ਡੀ. ਸੀ . ਵੱਲੋਂ ਇਸ ਮਾਮਲੇ ਦੀ ਜਾਂਚ ਦਾ ਜ਼ਿੰਮਾ ਏ. ਡੀ. ਸੀ. ਨੂੰ ਦਿੱਤਾ ਗਿਆ ਹੈ ਜੋ ਮਾਮਲੇ ਦੀ ਜਾਂਚ ਕਰ ਰਹੇ ਹਨ।ਜ਼ਿਕਰਯੋਗ ਹੈ ਕਿ ਬੀ. ਡੀ. ਪੀ. ਓ. ਨਿਰਮਲ ਸਿੰਘ ਦਾ ਵਤੀਰਾ ਆਮ ਜਨਤਾ ਲਈ ਪਹਿਲਾਂ ਵੀ ਠੀਕ ਨਹੀਂ ਰਿਹਾ ਹੈ। ਸ਼ਿਕਾਇਤ ਮਿਲਣ 'ਤੇ ਐੱਸ. ਡੀ. ਐੱਮ . ਜਸਪਾਲ ਸਿੰਘ ਬਰਾੜ ਨੇ ਰਿਪੋਰਟ ਬਣਾਕੇ ਕੇ ਉੱਚ ਅਧਿਕਾਰੀਆਂ ਨੂੰ ਭੇਜੀ ਹੋਈ ਹੈ।

ਇਹ ਵੀ ਪੜ੍ਹੋ: ਕੋਰੋਨਾ ਕਾਲ 'ਚ ਬਦਲਿਆ ਸਕੂਲ ਦਾ ਰੰਗ ਰੂਪ, ਇਸ ਅਧਿਆਪਕ ਦੇ ਜਜ਼ਬੇ ਨੂੰ ਜਾਣ ਤੁਸੀਂ ਵੀ ਕਰੋਗੇ ਸਲਾਮ

ਇਹ ਵੀ ਪੜ੍ਹੋ:  ਬਿਜਲੀ ਮਹਿਕਮੇ ਦਾ ਕਮਾਲ: 1254 ਯੂਨਿਟਾਂ ਦਾ ਬਿੱਲ 91 ਲੱਖ ਰੁਪਏ; ਖਪਤਕਾਰ ਨੂੰ ਕਰੋੜਪਤੀ ਬਣਨ ਦੀ ਖ਼ੁਸ਼ੀ


Shyna

Content Editor

Related News