ਤਿੰਨ ਸਾਲ ਪੁਰਾਣੇ ਧੋਖਾਧੜੀ ਦੇ ਕੇਸ 'ਚੋਂ ਬਰੀ ਹੋਏ ਆੜਤੀਏ ਪਿਉ-ਪੁੱਤਰ

01/19/2018 5:57:24 PM


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਬਲਜੀਤ ਸਿੰਘ ਪੁੱਤਰ ਜੰਗ ਸਿੰਘ ਅਤੇ ਇਸ ਦੇ ਸਕੇ ਭਤੀਜੇ ਸੁਖਚੈਨ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਰੂਹੜਿਆਂ ਵਾਲੀ ਨੇ ਆਪਣੇ ਆੜਤੀਏ ਬਲਰਾਜ ਮਿੱਤਲ ਤੇ ਉਸ ਦੇ ਪੁੱਤਰ ਵਿਕਾਸ ਮਿੱਤਲ ਦੀ ਫਰਮ ਲਸ਼ਮਣ ਦਾਸ ਮੂਲ ਚੰਦ ਤੇ ਮਿਤੀ 7 ਜਨਵਰੀ 2015 ਨੂੰ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਮੁਕਦਮਾ ਨੰਬਰ 4 ਤਹਿਤ ਧੋਖਾ ਧੜੀ ਦਾ ਕੇਸ ਦਰਜ ਕਰਵਾ ਦਿੱਤਾ ਸੀ।

ਬਲਜੀਤ ਸਿੰਘ ਅਨੁਸਾਰ ਉਸ ਨੇ ਆਪਣੀ ਜ਼ਮੀਨ ਵੇਚ ਕੇ 1 ਕਰੋੜ 31 ਲੱਖ ਰੁਪਏ ਆੜਤੀਏ ਪਾਸ ਜਮਾ ਕਰਵਾਇਆ ਸੀ ਜਿਸ 'ਚੋਂ ਇਕ ਕਰੋੜ 6 ਲੱਖ ਰੁਪਏ ਦੀ ਉਨ੍ਹਾਂ 'ਚੋਂ ਰਕਮ ਲੈ ਕੇ ਬਲਜੀਤ ਸਿੰਘ ਹੋਰਾਂ ਨੇ ਜ਼ਮੀਨ ਖਰੀਦ ਲਈ ਅਤੇ ਬਾਕੀ ਵਿਕਾਸ ਮਿੱਤਲ ਦੀਆਂ 4 ਦੁਕਾਨਾ ਖਰੀਦ ਲਈਆ। ਦੋਸ਼ ਲਗਾਇਆ ਕਿ ਅੜਤੀਏ ਨੇ ਉਨਾਂ ਦੀ ਬਾਕੀ ਰਕਮ ਖੁਰਦ ਬੁਰਦ ਕੀਤੀ ਹੈ। ਇਸ ਕੇਸ ਦੇ ਦੌਰਾਨ ਬਲਰਾਜ ਮਿੱਤਲ ਨੇ ਜੋ ਆਪਣੀ ਆੜਤ ਦੇ 3 ਲੱਖ 11 ਹਜ਼ਾਰ 671 ਰੁਪਏ ਬਲਜੀਤ ਸਿੰਘ ਤੇ ਸੁਖਚੈਨ ਸਿੰਘ ਤੋਂ ਲੈਣੇ ਸੀ, ਅਦਾਲਤ ਵਿਚ ਦਾਵਾ ਕਰ ਦਿੱਤਾ। ਇਸ ਕੇਸ ਦਾ ਪੱਖ ਬਲਰਾਜ ਮਿੱਤਲ ਤੇ ਵਿਕਾਸ ਮਿੱਤਲ ਵਲੋਂ ਬਾਬੂ ਸਿੰਘ ਸਿੱਧੂ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਬਲਜੀਤ ਸਿੰਘ ਹੁਰਾਂ ਨੇ ਕੋਈ ਜਮੀਨ 1 ਕਰੋੜ 31 ਲੱਖ ਦੀ ਨਹੇ ਵੇਚੀ ਅਤੇ ਨਾ ਹੀ ਕੋਈ ਰਕਮ ਉਸਨੇ ਉਨ੍ਹਾਂ ਪਾਸ ਬਲਜੀਤ ਸਿੰਘ ਹੋਰਾਂ ਨੇ ਜਮਾ ਕਰਵਾਈ। ਉਨ੍ਹਾਂ ਦੱਸਿਆ ਕਿ ਜੇਕਰ ਵੇਚੀ ਹੋਈ ਜ਼ਮੀਨ ਦੀਆਂ ਰਜਿਸਟਰੀਆਂ ਦੀ ਕੀਮਤ ਜੋੜੀ ਜਾਵੇ ਤਾਂ 50 ਲੱਖ ਤੋਂ ਘੱਟ ਬਣਦੀ ਹੈ ਅਤੇ ਵੇਚੀ ਹੋਈ ਜ਼ਮੀਨ ਵਿਚੋਂ ਬਲਜੀਤ ਸਿੰਘ ਹੁਰਾਂ ਨੇ ਜ਼ਮੀਨ ਖਰੀਦ ਕੀਤੀ ਤੇ 4 ਦੁਕਾਨਾਂ ਵਿਕਾਸ ਮਿੱਤਲ ਤੋਂ ਖਰੀਦ ਕੀਤੀਆ। ਵਕੀਲ ਸਾਹਿਬ ਨੇ ਸਾਬਿਤ ਕੀਤਾ ਕਿ ਵੇਚੀ ਹੋਈ ਜ਼ਮੀਨ ਦੇ ਪੈਸੇ ਹਰੀ ਚੰਦ ਆੜਤੀਏ ਪਾਸ, ਜਿਸ ਨੇ ਜ਼ਮੀਨ ਖਰੀਦੀ ਉਸ ਪਾਸ ਸਨ ਅਤੇ ਹਰੀ ਚੰਦ ਤੋਂ ਪੈਸੇ ਲੈ ਕੇ ਖਰੀਦੀ ਤੇ 4 ਦੁਕਾਨਾ ਖਰੀਦ ਕੀਤੀਆਂ। ਬਲਰਾਜ ਮਿੱਤਲ ਤੇ ਵਿਕਾਸ ਮਿੱਤਲ ਤੇ ਉਨਾਂ ਦੀ ਰਕਮ 3 ਲੱਖ 11 ਹਜ਼ਾਰ 671 ਰੁਪਏ ਮਾਰਨ ਦੀ ਖਾਤਰ ਬਲਰਾਜ ਮਿੱਤਲ ਨੂੰ ਬਦਨਾਮ ਕਰਨ ਲਈ ਝੂਠਾ ਕੇਸ ਕੀਤਾ। ਮਾਣਯੋਗ ਚੀਫ ਜੁਡੀਸ਼ਲ ਮੈਜਿਸਟ੍ਰੇਟ ਸ੍ਰੀ ਮੁਕਤਸਰ ਸਾਹਿਬ ਵਿਸ਼ੇਸ਼ ਦੀ ਅਦਾਲਤ ਨੇ ਬਲਰਾਜ ਮਿੱਤਲ ਹੋਰਾਂ ਦੇ ਵਕੀਲ ਬਾਬੂ ਸਿੰਘ ਸਿੱਧੂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਬਰੀ ਕਰ ਦਿੱਤਾ। ਬਲਰਾਜ ਮਿੱਤਲ ਨਾਲ ਗੱਲ ਕਰਨ  ਇਸ ਖਬਰ ਦੀ ਪੁਸ਼ਟੀ ਕੀਤੀ ਤੇ ਉਨਾਂ ਕਿਹਾ ਕਿ ਬਲਜੀਤ ਸਿੰਘ ਹੋਰਾਂ ਨੇ ਮਨਘੜਤ ਕਹਾਣੀ ਬਣਾ ਕੇ ਉਨਾਂ ਦੇ ਪੈਸੇ ਮਾਰਨ ਖਾਤਰ ਪੁਲਸ ਤੇ ਸਿਆਸੀ ਦਬਾਅ ਪਾ ਕੇ ਝੂਠਾ ਕੇਸ ਕੀਤਾ ਸੀ। ਅੰਤ ਵਿਚ ਇਨਸਾਫ਼ ਦੀ ਜਿਤ ਹੋਵੇਗੀ ਭਾਵੇ ਉਨਾਂ ਨੂੰ ਝੂਠੇ ਕੇਸ ਵਿਚ ਬਹੁਤ ਖਜਲ ਖੁਆਰ ਹੋਣਾ ਪਿਆ ਅਖੀਰ ਸੱਚ ਦੀ ਜਿੱਤ ਹੋਈ।