ਅਮਰੀਕਾ ਸਥਿਤ ਰਾਸ਼ਟਰ ਵਿਰੋਧੀ ਜਥੇਬੰਦੀ ‘ਸਿੱਖਸ ਫਾਰ ਜਸਟਿਸ’ ਨਾਲ ਆਪਣੇ ਸਬੰਧਾਂ ਨੂੰ ਸਪੱਸ਼ਟ ਕਰੇ ‘ਆਪ’ : ਚੁੱਘ

04/25/2022 5:38:56 PM

ਚੰਡੀਗੜ੍ਹ (ਬਿਊਰੋ) : ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਅੱਜ ਅਾਮ ਆਦਮੀ ਪਾਰਟੀ (ਆਪ) ਤੋਂ ਮੰਗ ਕੀਤੀ ਕਿ ਉਹ ਅਮਰੀਕਾ ਸਥਿਤ ਸਿੱਖ ਸੰਗਠਨ ‘ਸਿੱਖਸ ਫਾਰ ਜਸਟਿਸ’ ਨਾਲ ਆਪਣੇ ਸਬੰਧਾਂ ਨੂੰ ਜਨਤਕ ਤੌਰ ’ਤੇ ਸਪੱਸ਼ਟ ਕਰੇ। ਉਨ੍ਹਾਂ ਕਿਹਾ ਕਿ ਇਹ ਸੰਗਠਨ ਖਾਸ ਤੌਰ ’ਤੇ ਪੰਜਾਬ ’ਚ ਰਾਸ਼ਟਰ-ਵਿਰੋਧੀ ਅਤੇ ਫੁੱਟ-ਪਾਊ ਸਰਗਰਮੀਆਂ ’ਚ ਸ਼ਾਮਲ ਰਿਹਾ ਹੈ। ਚੁੱਘ ਨੇ ਇਕ ਬਿਆਨ ’ਚ ਸਵਾਲ ਕੀਤਾ ਕਿ ‘ਸਿੱਖਸ ਫਾਰ ਜਸਟਿਸ’ ਨੇ ਕਿਸ ਆਧਾਰ ’ਤੇ ਦਾਅਵਾ ਕੀਤਾ ਹੈ ਕਿ ਉਸ ਦੇ ‘ਆਪ’ ਨਾਲ ਗੂੜ੍ਹੇ ਸਬੰਧ ਹਨ ਅਤੇ ਉਹ ‘ਆਪ’ ਦੀਆਂ ਸਿਆਸੀ ਗਤੀਵਿਧੀਆਂ ਨੂੰ ਫੰਡਿੰਗ ਵੀ ਕਰ ਰਿਹਾ ਹੈ।

ਇਹ ਵੀ ਪੜ੍ਹੋ : ਲੰਡਨ ’ਚ ਵਾਪਰੀ ਦਿਲ ਵਲੂੰਧਰਣ ਵਾਲੀ ਘਟਨਾ, 4 ਲੋਕਾਂ ਦਾ ਚਾਕੂ ਮਾਰ ਕੇ ਕਤਲ

ਚੁੱਘ ਨੇ ਕਿਹਾ ਕਿ ਇਹ ਪੰਜਾਬ ਲਈ ਸ਼ਰਮ ਵਾਲੀ ਗੱਲ ਹੈ ਕਿ ਸੱਤਾਧਾਰੀ ਪਾਰਟੀ ਰਾਸ਼ਟਰ ਵਿਰੋਧੀ ਤਾਕਤਾਂ ਨਾਲ ਮਿਲੀਭੁਗਤ ਕਰ ਰਹੀ ਹੈ, ਜੋ ਪੰਜਾਬ ’ਚ ਅਮਨ-ਕਾਨੂੰਨ ਨੂੰ ਭੰਗ ਕਰ ਕੇ ਸੂਬੇ ਨੂੰ ਮੁੜ ਅੱਤਵਾਦ ਦੇ ਦੌਰ ’ਚ ਲਿਜਾਣਾ ਚਾਹੁੰਦੀਆਂ ਹਨ। ਚੁੱਘ ਨੇ ‘ਆਪ’ ਸਰਕਾਰ ਤੋਂ ‘ਸਿੱਖਸ ਫਾਰ ਜਸਟਿਸ’ ਵਿਰੁੱਧ ਵੱਖਵਾਦੀ ਅਤੇ ਫੁੱਟ-ਪਾਊ ਪ੍ਰਚਾਰ ਲਈ ਕੇਸ ਦਰਜ ਕਰਨ ਦੀ ਮੰਗ ਕੀਤੀ। ਚੁੱਘ ਨੇ ‘ਆਪ’ ਤੋਂ ਸਪੱਸ਼ਟੀਕਰਨ ਮੰਗਿਆ ਕਿ ‘‘ਕੀ ਪੰਜਾਬ ਪੁਲਸ ‘ਆਪ’ ਦੇ ਸਿਆਸੀ ਵਿਰੋਧੀਆਂ ਨੂੰ ਤੰਗ ਕਰਨ ਲਈ ਇਕ ਸਿਆਸੀ ਹਥਿਆਰ ਬਣਨ ਲਈ ਹੈ ਜਾਂ ਕੀ ‘ਆਪ’ ਫੁੱਟ-ਪਾਊ ਪਾਉਣ ਵਾਲੀਆਂ ਤਾਕਤਾਂ ਨੂੰ ਰੋਕਣ ਲਈ ਪੁਲਸ ਦੀ ਕੋਈ ਸਮਝਦਾਰੀ ਨਾਲ ਵਰਤੋਂ ਕਰੇਗੀ?’’

ਇਹ ਵੀ ਪੜ੍ਹੋ : ਬੁਢਲਾਡਾ ’ਚ ਵਾਪਰੇ ਦਰਦਨਾਕ ਸੜਕ ਹਾਦਸੇ ’ਚ ਨੌਜਵਾਨ ਦੀ ਮੌਤ

ਅੱਤਵਾਦੀਆਂ ਨੇ ਸੂਬੇ ’ਚ ਆਪਣੀਆਂ ਸਰਗਰਮੀਆਂ ਨੂੰ ਮੁੜ ਸ਼ੁਰੂ ਕਰ ਦਿੱਤਾ ਹੈ ਅਤੇ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਨੇੜਿਓਂ ਇਕ ਬੰਬ ਦੀ ਬਰਾਮਦਗੀ ਇਸ ਦਾ ਸਪੱਸ਼ਟ ਸੰਕੇਤ ਹੈ। ਚੁੱਘ ਨੇ ‘ਆਪ’ ਸਰਕਾਰ ਨੂੰ ਸਰਹੱਦੀ ਸੂਬੇ ’ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਵਿਗੜਨ ਦੇਣ ਵਿਰੁੱਧ ਚਿਤਾਵਨੀ ਦਿੱਤੀ ਅਤੇ ਕਿਹਾ ਕਿ ਪੁਲਸ ਬਲ ਦੀ ਸਿਆਸੀ ਵਰਤੋਂ ਕਰਨ ਦੀ ਬਜਾਏ ‘ਆਪ’ ਸਰਕਾਰ ਨੂੰ ਪੰਜਾਬ ਪੁਲਸ ਨੂੰ ਆਪਣੀ ਡਿਊਟੀ ਪੇਸ਼ੇਵਰ ਤਰੀਕੇ ਨਾਲ ਕਰਨ ਦੇਣੀ ਚਾਹੀਦੀ ਹੈ।


Manoj

Content Editor

Related News