''ਆਪ'' ਵਰਕਰ ਤੇ ਉਸ ਦੇ ਭਰਾ ''ਤੇ ਹਮਲੇ ਦਾ ਮਾਮਲਾ : ਮੁੱਖ ਦੋਸ਼ੀ ਸਮੇਤ 4 ਗ੍ਰਿਫਤਾਰ

08/21/2017 8:13:43 PM

ਲੁਧਿਆਣਾ (ਮਹੇਸ਼) — ਪਿੰਡ ਫੁਲਾਂਵਾਲ 'ਚ ਸੀਵਰ ਲਾਈਨ ਪਾਉਣ ਨੂੰ ਲੈ ਕੇ 'ਆਪ' ਵਰਕਰ ਅਮਰ ਸਿੰਘ ਸੇਖੋਂ, ਸੇਖੋਂ ਦੇ ਭਰਾ ਮਨਪ੍ਰੀਤ ਸਿੰਘ ਤੇ ਇਨ੍ਹਾਂ ਦੇ ਦੋਸਤ ਹਰਵਿੰਦਰ ਸਿੰਘ 'ਤੇ ਹੋਏ ਕਾਤਲਾਨਾ ਹਮਲੇ ਦੇ ਮੁੱਖ ਦੋਸ਼ੀ ਹਰਿਦੇਪਾਲ ਢੀਂਢਸਾ ਸਮੇਤ 4 ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ।
ਏ. ਡੀ. ਸੀ. ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਬਾਕੀ ਦੋਸ਼ੀਆਂ ਦੀ ਪਹਿਚਾਣ ਫੁਲਾਂਵਾਲ ਦੇ ਚੰਦਰਪਾਲ, ਪਾਸੀ ਨਗਰ ਦੇ ਵਿਕਰਮਜੀਤ, ਦੋਹਰਾ ਦੇ ਗੁਰਦੇਵਕ ਉਰਫ ਜੀਵਨ ਦੇ ਰੂਪ 'ਚ ਹੋਈ ਹੈ। ਇਸ ਸੰਬੰਧ 'ਚ ਸਦਰ ਥਾਣੇ 'ਚ ਕਤਲ ਦੀ ਕੋਸ਼ਿਸ਼, ਚੋਰੀ, ਕੁੱਟਮਾਰ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਲਾਂਬਾ ਨੇ ਕਿਹਾ ਕਿ ਬਾਕੀ ਦੋਸ਼ੀਆਂ ਦੀ ਤਲਾਸ਼ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ, ਉਨ੍ਹਾਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਪੀੜਤਾਂ ਦਾ ਹਾਲ ਜਾਨਣ ਲਈ ਐਤਵਾਰ ਨੂੰ ਡੀ. ਐੱਮ. ਸੀ. ਹਸਪਤਾਲ ਪਹੁੰਚੇ ਤੇ ਉਨ੍ਹਾਂ ਨੇ ਕਾਨੂੰਨ ਵਿਵਸਥਾ 'ਤੇ ਚਿੰਤਾ ਪ੍ਰਗਟਾਈ।