ਸਾਰੀਆਂ ਪਾਰਟੀਆਂ ਦਾ ਗੰਦ ''ਆਪ'' ਵਿਚ : ਸੁਖਬੀਰ (ਵੀਡੀਓ)

08/26/2016 12:26:29 PM

ਬਠਿੰਡਾ : ਭਾਵੇਂ ਅਕਾਲੀ ਦਲ ਆਮ ਆਦਮੀ ਪਾਰਟੀ ਤੋਂ ਕੋਈ ਖਤਰਾ ਨਹੀਂ ਮੰਨਦੀ ਹੈ ਪਰ ਸੱਤਾਧਾਰੀ ਧਿਰ ਵਲੋਂ ਆਮ ਆਦਮੀ ਪਾਰਟੀ ''ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਬਠਿੰਡਾ ਪੁੱਜੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਜਿੱਥੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਬਾਕੀ ਸਿਆਸੀ ਪਾਰਟੀਆਂ ਦਾ ਗੰਦ ਦੱਸਿਆ ਉਥੇ ਹੀ ਅਕਾਲੀ ਦਲ ਦੇ ਹੀ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਧੂਰੀ ਵਿਖੇ ਗੱਲਬਾਤ ਦੌਰਾਨ ''ਆਪ'' ਦਾ ਮੇਲ ਥੋੜੇ ਸਮੇਂ ਦੇ ਤੂਫਾਨ ਨਾਲ ਕੀਤਾ।
ਆਮ ਆਦਮੀ ਪਾਰਟੀ ਦੇ ਅੰਦਰੂਨੀ ਹਾਲਾਤ ਨੂੰ ਵੇਖਣ ਤੋਂ ਬਾਅਦ ਅਕਾਲੀ ਦਲ ਵਲੋਂ ਕੀਤੇ ਜਾ ਰਹੇ ਹਮਲੇ ਪਾਰਟੀ ਦੀ ਸਿਆਸੀ ਰਣਨੀਤੀ ਨੂੰ ਦਰਸ਼ਾ ਰਹੇ ਹਨ। ਇਸ ਦੌਰਾਨ ਸੁਖਬੀਰ ਬਾਦਲ ਵਲੋਂ ਕਾਂਗਰਸ ''ਤੇ ਵੀ ਜਮ ਕੇ ਸਿਆਸੀ ਰਗੜੇ ਲਗਾਏ ਗਏ।

Gurminder Singh

This news is Content Editor Gurminder Singh