ਆਮ ਆਦਮੀ ਪਾਰਟੀ ਦੇ ਅੰਦੋਲਨ ''ਤੇ ਬਾਗੀ ਵਿਧਾਇਕਾਂ ਨੇ ਚੁੱਕੇ ਸਵਾਲ

02/10/2019 6:25:34 PM

ਚੰਡੀਗੜ੍ਹ— ਹਲਕਾ ਸੰਗਰੂਰ ਤੋਂ 'ਆਪ' ਦੇ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਬਿਜਲੀ ਅੰਦੋਲਨ ਦੀ ਸ਼ੁਰੂਆਤ ਕਰਨ 'ਤੇ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕਾਂ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਆਮ ਆਦਮੀ ਪਾਰਟੀ 'ਚੋਂ ਬਾਗੀ ਹੋਏ ਵਿਧਾਇਕਾਂ ਨੇ ਆਪਣੀ ਪਾਰਟੀ ਦੇ ਸਹਿਯੋਗੀਆਂ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਦਿੱਲੀ ਸਰਕਾਰ 'ਤੇ ਆਪਣੇ ਉਪਭੋਗਤਾਵਾਂ ਨੂੰ ਪ੍ਰਤੀ ਯੂਨਿਟ 1 ਰੁਪਏ 'ਚ ਬਿਜਲੀ ਉਪਲੱਬਧ ਕਰਵਾ ਰਹੇ ਹਨ ਬਾਗੀ ਧੜੇ ਦੇ ਵਿਧਾਇਕ ਕੰਵਰ ਸੰਧੂ ਨੇ ਦੋਸ਼ ਲਗਾਇਆ ਕਿ ਪਾਰਟੀ ਦੇ ਪੰਜਾਬ ਸੂਬਾ ਪ੍ਰਧਾਨ ਭਗਵੰਤ ਮਾਨ ਦਿੱਲੀ 'ਚ ਬਿਜਲੀ ਦੀ ਦਰ 1 ਰੁਪਏ ਪ੍ਰਤੀ ਯੂਨਿਟ ਹੋਣ ਦੀ ਗਲਤ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਦਿੱਲੀ 'ਚ ਪਹਿਲੇ 100 ਯੂਨਿਟਾਂ ਲਈ ਲੋਕਾਂ ਨੂੰ 4.50 ਰੁਪਏ ਪ੍ਰਤੀ ਯੂਨਿਟ ਬਿਜਲੀ ਦਾ ਬਿੱਲ ਅਦਾ ਕਰਨਾ ਪੈ ਰਿਹਾ ਹੈ। 
ਬਾਗੀ ਵਿਧਾਇਕ ਕੰਵਰ ਸੰਧੂ, ਨਾਜ਼ਰ ਸਿੰਘ ਮਾਨਸ਼ਾਈਆ, ਪਿਰਮਿਲ ਸਿੰਘ ਖਾਲਸਾ, ਜਗਵੇਦ ਸਿੰਘ ਕਮਾਲੂ ਅਤੇ ਜੱਗਾ ਹਿੱਸੋਵਾਲ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਨੂੰ ਪੰਜਾਬ 'ਚ ਬਿਜਲੀ ਦੇ ਟੈਰਿਫ ਰੇਟ 'ਚ ਕਟੌਤੀ ਕਰਨੀ ਚਾਹੀਦੀ ਹੈ ਅਤੇ ਝੂਠ ਦਾ ਸਹਾਰਾ ਲੈਣ ਦੀ ਲੋੜ ਨਹੀਂ ਹੈ। ਬਾਗੀ ਵਿਧਾਇਕਾਂ ਨੇ ਕਿਹਾ ਕਿ ਪਹਿਲਾਂ 100 ਯੂਨਿਟ ਬਿਜਲੀ ਦੀ ਖਪਤ ਹੁੰਦੀ ਸੀ ਜਦਕਿ ਦਿੱਲੀ 'ਚ ਘਰੇਲੂ ਉਪਭੋਗਤਾਵਾਂ ਨੂੰ ਪ੍ਰਤੀ ਯੂਨਿਟ ਲਗਭਗ 4.50 ਰੁਪਏ ਦਾ ਭੁਗਤਾਨ ਕਰਨਾ ਪੈਂਦਾ ਸੀ। ਪੰਜਾਬ 'ਚ ਉਪਭੋਗਤਾ ਨੂੰ 6.50 ਰੁਪਏ ਪ੍ਰਤੀ ਯੂਨਿਟ ਦਾ ਭੁਗਤਾਨ ਕਰਨਾ ਪੈਂਦਾ ਸੀ। ਦੋਵੇਂ ਮਾਮਲਿਆਂ 'ਚ ਬੇਸਿਕ ਦਰ ਪ੍ਰਤੀ ਯੂਨਿਟ (ਦਿੱਲੀ 'ਚ 3 ਰੁਪਏ ਪ੍ਰਤੀ ਯੂਨਿਟ ਅਤੇ ਪੰਜਾਬ 'ਚ 4.91 ਰੁਪਏ ਪ੍ਰਤੀ ਯਿਨਟ) ਤੋਂ ਇਲਾਵਾ ਫਿਕਸ ਟੈਕਸ 'ਚ ਸ਼ਾਮਲ ਇਲੈਕਟ੍ਰੋਨਿਕ ਡਿਊਟੀ ਜਾਂ ਟੈਕਸ, ਮੀਟਰ ਦੇ ਖਰਚੇ ਅਤੇ ਵਾਧੂ ਖਰਚੇ ਸ਼ਾਮਲ ਹਨ। 
ਉਥੇ ਹੀ ਵਿਰੋਧੀ ਧਿਰਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ ਪਾਰਟੀ ਦੇ ਇਕ ਲੱਖ ਵਾਲੰਟੀਅਰ ਸੂਬੇ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਲੋਕਾਂ ਤੋਂ ਬਿਜਲੀ ਨਾਲ ਸਬੰਧਤ ਸਮੱਸਿਆਵਾਂ ਨੂੰ ਸੁਣਨ ਅਤੇ ਉਨ੍ਹਾਂ ਦਾ ਨਿਪਟਾਰਾ ਕਰਨ ਲਈ ਪਹੁੰਚ ਕਰਨਗੇ। ਜ਼ਿਕਰਯੋਗ ਹੈ ਕਿ ਸੰਗਰੂਰ ਦੇ ਹਲਕਾ ਸੁਨਾਮ ਦੇ ਪਿੰਡ ਸ਼ੇਰੋ ਤੋਂ ਬਿਜਲੀ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ 'ਚ ਭਗਵੰਤ ਮਾਨ 'ਆਪ' ਆਗੂਆਂ ਨਾਲ ਮਿਲ ਕੇ ਲੋਕਾਂ ਤੱਕ ਪਹੁੰਚ ਕੇ ਬਿਜਲੀ ਸਬੰਧੀ ਸਮੱਸਿਆਵਾਂ ਨੂੰ ਸਮਝਣਗੇ ਅਤੇ ਬਾਅਦ 'ਚ ਇਨ੍ਹਾਂ ਨੂੰ ਅਧਿਕਾਰੀਆਂ ਕੋਲ ਉਠਾਇਆ ਜਾਵੇਗਾ।

shivani attri

This news is Content Editor shivani attri