ਹੁਸ਼ਿਆਰਪੁਰ ਨਗਰ ਨਿਗਮ 'ਤੇ 'ਆਪ' ਦਾ ਕਬਜ਼ਾ, ਸੁਰਿੰਦਰ ਕੁਮਾਰ ਛਿੰਦਾ ਬਣੇ ਰਹਿਣਗੇ ਮੇਅਰ

08/18/2023 4:34:29 PM

ਹੁਸ਼ਿਆਰਪੁਰ (ਵੈੱਬ ਡੈਸਕ, ਅਮਰੀਕ)- ਹੁਸ਼ਿਆਰਪੁਰ ਨਗਰ ਕੌਂਸਲ 'ਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਹੋਇਆ ਹੈ। ਹੁਸ਼ਿਆਰਪੁਰ ਵਿਚ ਆਮ ਆਦਮੀ ਪਾਰਟੀ ਦੇ ਮੇਅਰ ਸੁਰਿੰਦਰ ਕੁਮਾਰ ਛਿੰਦਾ ਹੀ ਬਣੇ ਰਹਿਣਗੇ। ਨਗਰ ਨਿਗਮ 'ਤੇ ਅੱਜ 'ਆਪ' ਨੇ ਕਬਜ਼ਾ ਕਰ ਲਿਆ ਹੈ। ਸੁਰਿੰਦਰ ਛਿੰਦਾ ਨੇ ਫਲੋਰ ਟੈਸਟ ਪਾਸ ਕੀਤਾ ਹੈ। ਇਸ ਦੌਰਾਨ ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਵੀ ਮੌਜੂਦ ਰਹੇ। ਇਥੇ ਦੱਸਣਯੋਗ ਸ਼ਿੰਦਾ ਹੁਸ਼ਿਆਰਪੁਰ ਨਗਰ ਨਿਗਮ ਵਿਚ ਅਧਿਕਾਰਤ ਤੌਰ 'ਤੇ ਪਹਿਲਾਂ ਵੀ ਮੇਅਰ ਹੀ ਸਨ। 

ਕਾਂਗਰਸ ਪਾਰਟੀ ਨੂੰ 18 ਅਤੇ ਆਮ ਆਦਮੀ ਪਾਰਟੀ ਨੂੰ 32 ਵੋਟਾਂ ਮਿਲੀਆਂ ਹਨ। ਸੂਤਰਾਂ ਅਨੁਸਾਰ ਇਸ ਦੌਰਾਨ ਕਾਂਗਰਸ ਵੱਲੋਂ ਆਮ ਆਦਮੀ ਪਾਰਟੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਜ਼ਿਕਰਯੋਗ ਹੈ ਕਿ ਸੁਰਿੰਦਰ ਕੁਮਾਰ ਛਿੰਦਾ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਇਹ ਫ਼ੈਸਲਾ ਲਿਆ ਸੀ। 

ਇਹ ਵੀ ਪੜ੍ਹੋ- ਅਬੋਹਰ ਵਿਖੇ ਘਰ ਦੇ ਬਾਹਰ ਖੇਡ ਰਿਹਾ ਬੱਚਾ ਸੀਵਰੇਜ 'ਚ ਡਿੱਗਿਆ, CCTV 'ਚ ਕੈਦ ਹੋਈ ਘਟਨਾ

ਇਥੇ ਦੱਸ ਦੇਈਏ ਕਿ ਮੇਅਰ ਹਟਾਉਣ ਨੂੰ ਲੈ ਕੇ ਕਾਂਗਰਸ ਦੇ ਕੌਂਸਲਰ ਵੱਲੋਂ ਕਮਿਸ਼ਨਰ ਨਗਰ ਨਿਗਮ ਨੂੰ ਬੀਤੇ ਦਿਨੀਂ ਇਕ ਮੰਗ ਪੱਤਰ ਦਿੱਤਾ ਸੀ, ਜਿਸ ਤਹਿਤ ਅੱਜ ਬਹੁਮਤ ਸਿੱਧ ਕਰਨ ਲਈ ਅੱਜ ਹਾਊਸ ਦੀ ਮੀਟਿੰਗ ਹੋਈ ਸੀ।  ਇਸ ਦੌਰਾਨ ਕਾਂਗਰਸ ਦੇ ਕੌਂਸਲਰ ਨੇ ਦੋਸ਼ ਲਾਇਆ ਕਿ 'ਆਪ' ਪਾਰਟੀ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਵਾਰਡ ਦਾ ਕੋਈ ਵੀ ਕੰਮ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਉਹ ਮੇਅਰ ਨੂੰ ਬਦਲਣ ਲਈ ਅੱਜ ਨਗਰ ਨਿਗਮ ਪਹੁੰਚੇ ਸਨ। ਉਥੇ ਹੀ ਦੂਜੇ ਪਾਸੇ 'ਆਪ' ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਕੋਲ 23 ਤੋਂ 24 ਕੌਂਸਲਰ ਦਾ ਸਮਰਥਨ ਹੈ, ਜਿਸ ਕਾਰਨ ਵਿਰੋਧੀ ਧਿਰ ਨਵਾਂ ਮੇਅਰ ਨਹੀਂ ਬਣਾ ਸਕੀ। 
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ ਨੂੰ ਕਾਂਗਰਸ ਮੁਕਤ ਕਰਨ ਲਈ ਭਾਜਪਾ ਤੇ ‘ਆਪ’ ਨੇ ਰਚਿਆ ਚੱਕਰਵਿਊ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri