''ਆਪ'' ਸਰਪੰਚ ਸਾਥੀਆਂ ਸਮੇਤ ਕਾਂਗਰਸ ''ਚ ਸ਼ਾਮਲ

Monday, Jul 24, 2017 - 12:43 PM (IST)

ਖਡੂਰ ਸਾਹਿਬ - ਆਮ ਆਦਮੀ ਪਾਰਟੀ ਨੂੰ ਉਸ ਵੇਲੇ ਭਾਰੀ ਝਟਕਾ ਲੱਗਾ ਜਦੋਂ ਸੁਖਰਾਜ ਸਿੰਘ ਪੀ. ਟੀ. ਸੱਕਿਆਂਵਾਲੀ ਦੀ ਪ੍ਰੇਰਨਾ ਸਦਕਾ ਸੱਕਿਆਂਵਾਲੀ ਦਾ ਸਰਪੰਚ ਸਤਿੰਦਰਬੀਰ ਸਿੰਘ, ਅਵਤਾਰ ਸਿੰਘ ਤਾਰੀ, ਜਸਬੀਰ ਸਿੰਘ ਗਿੱਲ, ਜਰਨੈਲ ਸਿੰਘ, ਸ਼ਮਸ਼ੇਰ ਸਿੰਘ, ਸਰਬਜੀਤ ਸਿੰਘ, ਸਤਨਾਮ ਸਿੰਘ, ਸੁਰਿੰਦਰਪਾਲ ਸਿੰਘ, ਜਸਕਵਰ ਸਿੰਘ ਤੇ ਕੁਲਦੀਪ ਸਿੰਘ ਆਪਣੇ ਸਾਥੀਆਂ ਸਮੇਤ 'ਝਾੜੂ' ਨੂੰ ਛੱਡ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਅਤੇ ਚੇਅਰਮੈਨ ਵਰਿੰਦਰ ਸਿੰਘ ਵਿੱਕੀ ਭਿੰਡਰ ਦੀ ਅਗਵਾਈ ਹੇਠ ਕਾਂਗਰਸ 'ਚ ਸ਼ਾਮਲ ਹੋ ਗਏ। 
ਇਸ ਮੌਕੇ ਸਰਪੰਚ ਸਤਿੰਦਰਬੀਰ ਨੇ ਕਿਹਾ ਕਿ 'ਆਪ' ਦੀ ਕਾਟੋ-ਕਲੇਸ਼ ਕਾਰਨ ਪਾਰਟੀ ਗਲਤ ਨੀਤੀਆਂ ਵੱਲ ਜਾ ਰਹੀ ਹੈ, ਜਿਸ ਕਾਰਨ ਅਸੀਂ ਸਾਫ-ਸੁਥਰੀ ਅਤੇ ਭਵਿੱਖ 'ਚ ਵਧੀਆ ਨੀਤੀਆਂ ਲੈ ਕੇ ਆ ਰਹੀ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ ਹਾਂ। ਇਸ ਸਮੇਂ ਵਿਧਾਇਕ ਭਲਾਈਪੁਰ ਨੇ ਕਿਹਾ ਕਿ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਦੌਰਾਨ ਕੇ. ਕੇ. ਸ਼ਰਮਾ ਬਲਾਕ ਪ੍ਰਧਾਨ ਰਈਆ, ਹਰਜਿੰਦਰ ਸਿੰਘ ਰਾਮਪੁਰ ਜਨਰਲ ਸਕੱਤਰ, ਚੇਅਰਮੈਨ ਤੇਜਿੰਦਰ ਸਿੰਘ ਸ਼ਾਹ ਮੀਆਂਵਿੰਡ, ਜਸਵਿੰਦਰ ਸਿੰਘ ਸ਼ਾਹ ਮੀਆਂਵਿੰਡ, ਸੁਖਰਾਜ ਸਿੰਘ ਪੀ. ਟੀ., ਸਰਬਰਿੰਦਰ ਸਿੰਘ ਬੌਬੀ ਬੋਦੇਵਾਲ, ਅਰਵਿੰਦਰਪਾਲ ਸਿੰਘ ਮੰਗਾ ਸਰਾਂ, ਵਰਿੰਦਰ ਸਿੰਘ ਲਾਡੀ ਪੁਰੇਵਾਲ, ਸੁਖਰਾਜ ਸਿੰਘ ਬੋਦੇਵਾਲ, ਕੈਪਟਨ ਜਸਬੀਰ ਸਿੰਘ, ਕੰਡਕਟਰ ਕੁਲਦੀਪ ਸਿੰਘ, ਗਿਆਨੀ ਜਰਨੈਲ ਸਿੰਘ, ਅਨਮੋਲਪ੍ਰੀਤ ਸਿੰਘ, ਯਾਦਵਿੰਦਰ ਸਿੰਘ, ਸਤਨਾਮ ਸਿੰਘ, ਅਵਤਾਰ ਸਿੰਘ, ਸੁਖਵੰਤ ਸਿੰਘ ਗਿੱਲ, ਬਲਵਿੰਦਰ ਸਿੰਘ ਤੇ ਕੁਲਵੰਤ ਸਿੰਘ ਆਦਿ ਹਾਜ਼ਰ ਸਨ।


Related News