ਜਦੋਂ 10 ਹਜ਼ਾਰ ਦਾ ਦੁੱਧ ਪੀ ਗਏ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ! (ਵੀਡੀਓ)

08/27/2016 6:57:56 PM

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਹਰਦੀਪ ਸਿੰਘ ਕਿੰਗਰਾ ਨੇ ਖੁਲਾਸਾ ਕੀਤਾ ਹੈ ਕਿ ਦਿੱਲੀ ਦਰਬਾਰ ਤੋਂ ਆਏ ਆਗੂਆਂ ਦੇ ਖਾਣ ਪੀਣ ਦਾ ਖਰਚਾ ਉਹ ਆਪਣੀ ਜੇਬ ਵਿਚੋਂ ਕਰਦੇ ਰਹੇ ਹਨ। ਕਿੰਗਰਾ ਦਾ ਕਹਿਣਾ ਹੈ ਕਿ ਪੈਸੇ ਦੇਣ ਵੇਲੇ ਹਿੰਮਤ ਸਿੰਘ ਸ਼ੇਰਗਿੱਲ ਬਹਾਨਾ ਬਣਾ ਕੇ ਮੌਕੇ ਤੋਂ ਨਿਕਲ ਜਾਂਦਾ ਸੀ। ਕਿੰਗਰਾ ਨੇ ਅਜਿਹੀ ਹੀ ਘਟਨਾ ਜਗ ਬਾਣੀ ਨਾਲ ਸਾਂਝੀ ਕੀਤੀ ਹੈ।
ਕਿੰਗਰਾ ਨੇ ਸੁੱਚਾ ਸਿੰਘ ਛੋਟੇਪੁਰ ਵਲੋਂ ਸ਼ੁਕਰਵਾਰ ਨੂੰ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਕੇ ਆਮ ਆਦਮੀ ਪਾਰਟੀ ਦੇ ਆਗੂਆਂ ''ਤੇ ਲਗਾਏ ਗਏ ਦੋਸ਼ਾਂ ਨੂੰ ਸਹੀ ਦੱਸਿਆ ਹੈ।

Gurminder Singh

This news is Content Editor Gurminder Singh