ਗੁਰਮੇਹਰ ਕੌਰ ਦੇ ਹੱਕ ''ਚ ਆਈ ਆਮ ਆਦਮੀ ਪਾਰਟੀ, ਕੀਤੀ ਵੱਡੀ ਮੰਗ

02/28/2017 6:46:06 PM

ਜਲੰਧਰ (ਸੋਨੂੰ) : ਕਾਰਗਿਲ ਜੰਗ ਦੇ ਸ਼ਹੀਦ ਕੈਪਟਨ ਮਨਦੀਪ ਸਿੰਘ ਦੀ ਧੀ ਗੁਰਮੇਹਰ ਕੌਰ ਵਲੋਂ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਖਿਲਾਫ ਛੇੜੀ ਗਈ ਮੁਹਿੰਮ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਗੁਰਮੇਹਰ ਕੌਰ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਹੈ। ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਖਹਿਰਾ ਨੇ ਗੁਰਮੇਹਰ ਕੌਰ ਦੇ ਜਜ਼ਬੇ ਨੂੰ ਸਲਾਮ ਕਰਦਿਆਂ ਏ. ਬੀ. ਵੀ. ਪੀ. ਨੂੰ ਬੈਨ ਕਰਨ ਦੀ ਮੰਗ ਕੀਤੀ ਹੈ।
ਖਹਿਰਾ ਦਾ ਕਹਿਣਾ ਹੈ ਕਿ ਭਾਜਪਾ ਦੀ ਇਹ ਸੰਸਥਾ ਦੇਸ਼ ਵਿਚ ਧਰਮ ਅਤੇ ਜਾਤ-ਪਾਤ ਦੇ ਨਾਂ ''ਤੇ ਫਸਾਦ ਖੜ੍ਹੇ ਕਰਦੀ ਹੈ। ਖਹਿਰਾ ਨੇ ਭਾਜਪਾ ''ਤੇ ਵੀ ਦੋਸ਼ ਲਗਾਉਂਦੇ ਹੋਏ ਗੁਰਮੇਹਰ ਕੌਰ ਨੂੰ ਬਣਦੀ ਸੁਰੱਖਿਆ ਦੇਣ ਦੀ ਮੰਗ ਕੀਤੀ ਹੈ।

Gurminder Singh

This news is Content Editor Gurminder Singh