ਦਿੱਲੀ ''ਚ ਪੰਜਾਬੀਆਂ ਦਾ ਭਾਰੀ ਇਕੱਠ, ''ਆਪ'' ਨਾਲ ਜੁੜਨ ਵਾਲਿਆਂ ਦਾ ਆਇਆ ਹੜ੍ਹ

02/13/2020 3:14:08 PM

ਜਲੰਧਰ (ਬੁਲੰਦ) : ਜਿਵੇਂ ਹੀ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆਏ। ਉਦੋਂ ਹੀ ਪੰਜਾਬ ਦੇ ਸੈਂਕੜੇ ਲੋਕ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਵਧਾਈ ਦੇਣ ਲਈ ਦਿੱਲੀ ਵੱਲ ਰਵਾਨਾ ਹੋ ਗਏ। ਮਾਮਲੇ ਬਾਰੇ ਦਿੱਲੀ ਦੇ 'ਆਪ' ਪਾਰਟੀ ਦੇ ਸੂਤਰਾਂ ਦੀ ਮੰਨੀਏ ਤਾਂ ਕੱਲ ਦੇ ਚੋਣ ਨਤੀਜਿਆਂ ਦੇ ਬਾਅਦ ਤੋਂ ਹੀ ਪੰਜਾਬ ਤੋਂ ਹਜ਼ਾਰਾਂ ਦੀ ਗਿਣਤੀ 'ਚ ਅਕਾਲੀ, ਕਾਂਗਰਸੀ ਅਤੇ ਹੋਰ ਪਾਰਟੀਆਂ ਦੇ ਨੇਤਾਵਾਂ ਅਤੇ ਵਰਕਰਾਂ ਨੂੰ ਫੋਨ ਦਿੱਲੀ ਦੇ 'ਆਪ' ਨੇਤਾਵਾਂ ਨੂੰ ਆ ਰਹੇ ਹਨ ਅਤੇ ਇਹ ਸਾਰੇ 'ਆਪ' ਪਾਰਟੀ ਦੇ ਨਾਲ ਜੁੜਨ ਲਈ ਪੂਰਾ ਜ਼ੋਰ ਲਾਉਣ 'ਚ ਲੱਗੇ ਹੋਏ ਹਨ।
ਇੰਨਾ ਹੀ ਨਹੀਂ ਉਹ ਸਾਰੇ ਨੇਤਾ ਅਤੇ ਵਰਕਰ ਜੋ ਪੰਜਾਬ 'ਚ 'ਆਪ' ਪਾਰਟੀ ਦੀ ਹਾਰ ਦੇ ਬਾਅਦ ਤੋਂ ਪਾਰਟੀ ਤੋਂ ਕਿਨਾਰਾ ਕਰ ਚੁੱਕੇ ਸਨ। ਦਿੱਲੀ 'ਚ 'ਆਪ' ਦੀ ਹੈਰਾਨੀਜਨਕ ਜਿੱਤ ਤੋਂ ਬਾਅਦ ਮੁੜ 'ਆਪ' ਵਲ ਜਾਣ ਨੂੰ ਤਿਆਰ ਹੋ ਚੁੱਕੇ ਹਨ। ਪੰਜਾਬ ਦੇ ਕੁਝ 'ਆਪ' ਨੇਤਾਵਾਂ ਨਾਲ ਗੱਲ ਕਰਨ ਨਾਲ ਪਤਾ ਲੱਗਾ ਹੈ ਕਿ ਕਈ ਨਰਾਜ਼ ਨੇਤਾ ਨਤੀਜਿਆਂ ਤੋਂ ਬਾਅਦ ਆਪਣੇ ਆਪ ਹੀ ਮੰਨ ਗਏ ਹਨ।

ਇਕ ਸੀਨੀਅਰ ਨੇਤਾ ਨੇ ਦੱਸਿਆ ਕਿ ਉਸ ਸਮੇਂ ਉਹ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਨੂੰ ਇਕ ਸਾਬਕਾ 'ਆਪ' ਨੇਤਾ ਦਾ ਫੋਨ ਆਇਆ ਕਿ ਚਲੋ ਪੁਰਾਣੀਆਂ ਗੱਲਾਂ ਭੁੱਲ ਜਾਓ। ਹੁਣ ਅਸੀਂ ਤੁਹਾਡੇ ਨਾਲ ਹਾਂ। ਇਸੇ ਪ੍ਰਕਾਰ ਦੋਆਬਾ ਦੇ ਕਈ ਅਮੀਰਜ਼ਾਦਿਆਂ ਨੇ ਪਾਰਟੀ ਦੇ ਨੇਤਾਵਾਂ ਨਾਲ ਸੰਪਰਕ ਕੀਤਾ ਹੈ ਅਤੇ ਲੱਗਦਾ ਹੈ ਕਿ ਪੰਜਾਬ 'ਚ ਵੀ 'ਆਪ' ਦੀ ਲਹਿਰ ਆਉਣ ਵਾਲੀ ਹੈ। ਇਸ ਲਈ ਸਾਨੂੰ ਜਲਦ ਤੋਂ ਜਲਦ ਪਾਰਟੀ ਜੁਆਇਨ ਕਰਾਓ ਤਾਂ ਕਿ ਚੋਣਾਂ ਤਕ ਅਸੀਂ ਟਿਕਟ ਦੇ ਦਾਅਵੇਦਾਰ ਦੇ ਯੋਗ ਬਣ ਸਕੀਏ। ਇਸ ਕਾਰਨ ਜਲਦ ਹੀ 'ਆਪ' ਵਲੋਂ ਵਰਕਰ ਭਰਤੀ ਮੁਹਿੰਮ ਪੰਜਾਬ 'ਚ ਸ਼ੁਰੂ ਕੀਤੀ ਜਾ ਸਕਦੀ ਹੈ। ਫਿਲਹਾਲ ਸਾਰਿਆਂ ਦੀਆਂ ਨਜ਼ਰਾਂ ਕੇਜਰੀਵਾਲ ਦੇ ਸਹੁੰ ਚੁੱਕ ਸਮਾਰੋਹ 'ਤੇ ਹਨ। ਜਿਸ ਦੇ ਲਈ ਪੰਜਾਬ ਤੋਂ ਹਜ਼ਾਰਾਂ ਦੀ ਗਿਣਤੀ 'ਚ ਵਰਕਰ 'ਆਪ' ਦੇ ਨਾਲ ਜੁੜਨ ਲਈ ਦਿੱਲੀ ਪਹੁੰਚਣਗੇ। ਦੇਖਣਾ ਹੋਵੇਗਾ ਕਿ 'ਆਪ' ਦੀ ਇਸ ਲਹਿਰ 'ਚ ਪੰਜਾਬ ਦੀਆਂ ਕਿੰਨੀਆਂ ਪਾਰਟੀਆਂ ਦੇ ਕਿੰਨੇ ਲੋਕ ਆਪਣੀਆਂ ਪਾਰਟੀਆਂ ਛੱਡ ਕੇ 'ਆਪ' ਦੇ ਨਾਲ ਜੁੜਦੇ ਹਨ।

Anuradha

This news is Content Editor Anuradha