ਇਕ ਹਫਤੇ ਅੰਦਰ ਹੀ ਵਾਅਦਿਆਂ ਤੋਂ ਮੁੱਕਰੀ ''ਆਪ'', ਦੇਣ ਲੱਗੀ ਤਰ੍ਹਾਂ-ਤਰ੍ਹਾਂ ਦੇ ਬਹਾਨੇ

03/18/2017 11:34:15 AM

ਚੰਡੀਗੜ੍ਹ : ਪੰਜਾਬ ''ਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਇਆਂ ਨੂੰ ਅਜੇ ਇਕ ਹਫਤਾ ਵੀ ਨਹੀਂ ਹੋਇਆ ਕਿ ਆਮ ਆਦਮੀ ਪਾਰਟੀ ਨੇ ਚੋਣ ਮਨੋਰਥ ਪੱਤਰ ''ਚ ਕੀਤੇ ਆਪਣੇ ਵਾਅਦਿਆਂ ਤੋਂ ਮੁੱਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਪਾਰਟੀ ਨੇ ਜਿੱਥੇ ਚੋਣਾਂ ਤੋਂ ਪਹਿਲਾਂ ਵੱਡੀਆਂ-ਵੱਡੀਆਂ ਡੀਂਗਾਂ ਛੱਡਦਿਆਂ ਕਿਹਾ ਸੀ ਕਿ ਉਹ ਸੂਬੇ ''ਚ ਵੀ. ਆਈ. ਪੀ. ਕਲਚਰ ਨੂੰ ਖਤਮ ਕਰੇਗੀ, ਉੱਥੇ ਹੀ ਆਪ ਦੇ ਵਿਧਾਇਕਾਂ ਨੇ ਖੁਦ ਸਰਕਾਰੀ ਗੱਡੀ ਅਤੇ ਸੁਰੱਖਿਆ ਦੀ ਮੰਗ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਵੀਰਵਾਰ ਸ਼ਾਮ ਨੂੰ ਵਿਧਾਇਕਾਂ ਦੀ ਹੋਈ ਬੈਠਕ ''ਚ ਇਸ ਮਸਲੇ ''ਤੇ ਵਿਚਾਰ ਕੀਤੀ ਗਈ ਅਤੇ ਫੈਸਲਾ ਕੀਤਾ ਗਿਆ ਕਿ ਸੁਰੱਖਿਆ ਅਤੇ ਸਰਕਾਰੀ ਵਾਹਨ ਲੈਣਾ ਜਾਂ ਨਾ ਲੈਣਾ ਵਿਧਾਇਕਾਂ ਦੀ ਨਿੱਜੀ ਪਸੰਦ ''ਤੇ ਛੱਡ ਦੇਣਾ ਚਾਹੀਦਾ ਹੈ। ਇਸ ਤੋਂ ਬਾਅਦ ਜ਼ਿਆਦਾਤਰ ਆਪ ਵਿਧਾਇਕਾਂ ਨੇ ਸੁਰੱਖਿਆ ਤੋਂ ਇਲਾਵਾ ਸਰਕਾਰੀ ਵਾਹਨ ਲੈ ਲਏ ਹਨ, ਜੋ ਪਾਰਟੀ ਦੇ ਚੋਣ ਮਨੋਰਥ ਪੱਤਰ ਦੇ ਬਿਲਕੁਟ ਉਲਟ ਹੈ। ਹਾਲਾਂਕਿ ਕਾਂਗਰਸ ਦੇ ਕਈ ਵਿਧਾਇਕਾਂ ਨੇ ਸੁਰੱਖਿਆ ਅਤੇ ਸਰਕਾਰੀ ਵਾਹਨ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਜਦੋਂ ਇਸ ਬਾਰੇ ''ਆਪ'' ਦੇ ਚੀਫ ਵ੍ਹਿੱਪ ਸੁਖਪਾਲ ਸਿੰਘ ਖਹਿਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਬਹਾਨੇ ਬਣਾਉਂਦਿਆਂ ਕਿਹਾ ਕਿ ਪੰਜਾਬ ''ਚ ਅਮਨ-ਕਾਨੂੰਨ ਦੀ ਹਾਲਤ ਦੇਖਦਿਆਂ ਵਿਧਾਇਕਾਂ ਨੂੰ ਸੁਰੱਖਿਆ ਬਿਨਾਂ ਵੱਡਾ ਖਤਰਾ ਹੈ। ਸਰਕਾਰੀ ਕਾਰਾਂ ਲੈਣ ਬਾਰੇ ਉਨ੍ਹਾਂ ਕਿਹਾ ਕਿ ਜ਼ਿਆਦਾਤਰ ਵਿਧਾਇਕ ਆਰਥਿਕ ਤੌਰ ''ਤੇ ਕਮਜ਼ੋਰ ਹਨ ਅਤੇ ਉਨ੍ਹਾਂ ਕੋਲ ਆਪਣੀਆਂ ਕਾਰਾਂ ਨਹੀਂ ਹਨ।

Babita Marhas

This news is News Editor Babita Marhas