''ਆਪ'' ਵਲੋਂ ਲੋਕ ਸਭਾ ਚੋਣਾਂ ਦੀ ਤਿਆਰੀ, ਨਿਯੁਕਤ ਕੀਤੇ ਨਵੇਂ ਜਰਨੈਲ

12/06/2018 12:53:34 PM

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਦੇ ਸੰਗਠਨਾਤਮਕ ਢਾਂਚੇ ਦਾ ਹੋਰ ਵਿਸਤਾਰ ਕਰਦੇ ਹੋਏ 4 ਸੂਬਾ ਮੀਤ ਪ੍ਰਧਾਨ, 2 ਜਨਰਲ ਸਕੱਤਰ, ਇਕ ਸੰਯੁਕਤ ਸਕੱਤਰ ਤੇ ਲੀਗਲ ਵਿੰਗ ਅਧੀਨ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਵਕੀਲਾਂ 'ਤੇ ਆਧਾਰਿਤ ਇਕ ਲੀਗਲ ਪੈਨਲ ਗਠਿਤ ਕੀਤਾ ਹੈ। ਸੀਨੀਅਰ ਐਡਵੋਕੇਟ ਗੁਰਿੰਦਰ ਸਿੰਘ ਪੂਨੀਆ ਇਸ ਪੈਨਲ ਦੇ ਸਰਪ੍ਰਸਤ (ਪੈਟਰਨ) ਨਿਯੁਕਤ ਕੀਤੇ ਗਏ ਹਨ। ਪਾਰਟੀ ਦੇ ਵੱਖ-ਵੱਖ ਵਿੰਗਾਂ ਦਾ ਵਿਸਤਾਰ ਕਰਦੇ ਹੋਏ 'ਆਪ' ਨੇ ਮਹਿਲਾ ਵਿੰਗ 'ਚ 5 ਸੂਬਾ ਮੀਤ ਪ੍ਰਧਾਨ, 15 ਜ਼ਿਲਾ ਪ੍ਰਧਾਨ, ਐੱਸ. ਸੀ. ਵਿੰਗ ਤੇ ਮੀਡੀਆ, ਸੋਸ਼ਲ ਮੀਡੀਆ ਟੀਮ ਦੇ ਅਹੁਦੇਦਾਰ ਐਲਾਨੇ ਹਨ। ਪਾਰਟੀ ਮੁੱਖ ਦਫ਼ਤਰ ਰਾਹੀਂ ਕੋਰ ਕਮੇਟੀ ਪੰਜਾਬ ਵਲੋਂ ਸਵਿਕਾਰਤ ਸੂਚੀ ਅਨੁਸਾਰ ਸੂਬਾ ਉਪ ਪ੍ਰਧਾਨ ਹਰਮੇਸ਼ ਪਾਠਕ, ਡਾ. ਸੰਜੀਵ ਸ਼ਰਮਾ, ਸੰਦੀਪ ਸੈਣੀ, ਗਗਨਦੀਪ ਸਿੰਘ ਘੱਗਾ, ਸੂਬਾ ਜਨਰਲ ਸਕੱਤਰ ਗੁਰਿੰਦਰਜੀਤ ਸਿੰਘ ਕੁੱਕੂ, ਕੀਰਤੀ ਸਿੰਗਲਾ, ਡਾ. ਸ਼ੀਸ਼ਪਾਲ ਆਨੰਦ, ਪਰਮਿੰਦਰ ਸਿੰਘ ਪੁਨੂੰ ਕਾਤਰੋਂ, ਡਾ. ਜਸਵੀਰ ਸਿੰਘ ਪਰਮਾਰ, ਸੂਬਾ ਸੰਯੁਕਤ ਸਕੱਤਰ ਸਤਵਿੰਦਰ ਸਿੰਘ ਸੈਣ ਦੇ ਨਾਂ ਸ਼ਾਮਲ ਹਨ।
ਐੱਸ. ਸੀ. ਵਿੰਗ ਦੇ ਸੂਬਾ ਪ੍ਰਧਾਨ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਤੇ ਸਹਿ ਪ੍ਰਧਾਨ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਰਾਹੀਂ ਐੱਸ. ਸੀ. ਵਿੰਗ ਪੰਜਾਬ ਸਟੇਟ ਟੀਮ 'ਚ ਆਬਜ਼ਰਵਰ ਗੁਰਦੇਵ ਸਿੰਘ (ਦੇਵ ਮਾਨ), ਸਕੱਤਰ ਬਲਜਿੰਦਰ ਸਿੰਘ ਝੂੰਦਾ, ਸੀਨੀਅਰ ਉਪ ਪ੍ਰਧਾਨ ਸੰਤੋਖ ਸਿੰਘ ਸਲਾਣਾ, ਉਪ-ਪ੍ਰਧਾਨ ਹਰਭਜਨ ਸਿੰਘ ਈ. ਟੀ. ਓ., ਦਲਬੀਰ ਸਿੰਘ ਟੌਂਗ, ਡਾ. ਚਰਨਜੀਤ ਸਿੰਘ ਚੰਨੀ, ਪਿਆਰਾ ਸਿੰਘ ਬੱਧਨੀ ਕਲਾਂ, ਮਾਸਟਰ ਜਗਸੀਰ ਸਿੰਘ, ਮੈਨੇਜਰ ਸੁਰਿੰਦਰ ਸਿੰਘ ਤੇ ਪਰਮਜੀਤ ਸਿੰਘ ਪਿੰਕੀ, ਜਨਰਲ ਸਕੱਤਰ ਡਾ. ਅਜੇ ਕੁਮਾਰ, ਐਡਵੋਕੇਟ ਰਜਨੀਸ਼ ਕੁਮਾਰ ਦਹੀਆ, ਮਾਸਟਰ ਹਰੀ ਸਿੰਘ, ਹਰਵਿੰਦਰ ਸਿੰਘ ਨਗਦੀਪੁਰ, ਸੰਯੁਕਤ ਸਕੱਤਰ ਰਣਧੀਰ ਸਿੰਘ ਮੋਹਾਲਾ, ਦਲਬੀਰ ਸਿੰਘ ਗਾਗੜਾ, ਪ੍ਰੀਤਮ ਸਿੰਘ ਕੌਰਜੀ ਵਾਲਾ, ਜਸਵੀਰ ਸਿੰਘ ਜਲਾਲਪੁਰੀ, ਗੁਰਸੇਵਕ ਸਿੰਘ, ਐਡਵੋਕੇਟ ਰਵਿੰਦਰ ਸਿੰਘ ਰਾਜਪੁਰਾ ਨੂੰ ਸ਼ਾਮਲ ਕੀਤਾ ਗਿਆ ਹੈ।

Babita

This news is Content Editor Babita