ਆਮ ਆਦਮੀ ਪਾਰਟੀ ਦੇ ਦਫਤਰ ''ਚ ਭਿੜੇ ਵਰਕਰ, ਲਹੂ-ਲੁਹਾਨ ਹੋਏ ਆਗੂ

05/23/2017 7:18:07 PM

ਕਰਨਾਲ : ਕਰਨਾਲ ਸਥਿਤ ਆਮ ਆਦਮੀ ਪਾਰਟੀ ਦੇ ਦਫਤਰ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ''ਆਪ'' ਦੇ ਹੀ ਕੁਝ ਵਰਕਰਾਂ ਨੇ ਦਫਤਰ ਵਿਚ ਹਮਲਾ ਬੋਲ ਦਿੱਤਾ। ''ਆਪ'' ਵਰਕਰਾਂ ਨੇ ਪਾਰਟੀ ਦੇ ਜ਼ਿਲਾ ਮੁਖੀ ਅਨੂਲ ਸੰਧੂ ਅਤੇ ਜ਼ਿਲਾ ਪ੍ਰਧਾਨ ਅਮਿਤ ਪਰੋਚਾ ਨਾਲ ਕੁੱਟਮਾਰ ਵੀ ਕੀਤੀ ਜਿਸ ਵਿਚ ਦੋਵੇਂ ਆਗੂ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਇੰਨਾ ਹੀ ਨਹੀਂ ਵਰਕਰਾਂ ਨੇ ਪਾਰਟੀ ਦਫਤਰ ਵਿਚ ਜੰਮ ਕੇ ਭੰਨ ਤੋੜ ਕੀਤੀ।

Gurminder Singh

This news is Content Editor Gurminder Singh