ਸਭ ਕੁਝ ਗਵਾ ਕੇ ਮੇਰੀ ਯਾਦ ਆਉਣ ਲੱਗੀ : ਛੋਟੇਪੁਰ (ਵੀਡੀਓ)

05/19/2017 7:11:56 PM

ਗੁਰਦਾਸਪੁਰ : ਆਮ ਆਦਮੀ ਪਾਰਟੀ ਦੇ ਉਪ ਪ੍ਰਧਾਨ ਅਮਨ ਅਰੋੜਾ ਵਲੋਂ ਪਾਰਟੀ ''ਚ ਵਾਪਸੀ ਨੂੰ ਲੈ ਕੇ ਦਿੱਤੇ ਬਿਆਨ ''ਤੇ ਸਾਬਕਾ ਪੰਜਾਬ ਕਨਵੀਨਰ ਅਤੇ ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਪ੍ਰਤੀਕਰਮ ਦਿੱਤਾ ਹੈ। ਛੋਟੇਪੁਰ ਦਾ ਕਹਿਣਾ ਹੈ ਕਿ ਅਮਨ ਅਰੋੜਾ ਦਾ ਇਹ ਬਿਆਨ ਸਿਰਫ ਅਖਬਾਰੀ ਹੈ ਜਦਕਿ ਹੁਣ ਇਸ ਦਾ ਕੋਈ ਮਤਲਬ ਨਹੀਂ ਹੈ। ਛੋਟੇਪੁਰ ਨੇ ਕਿਹਾ ਕਿ ਜਿਹੜੇ ਲੋਕ ਅੱਜ ਉਨ੍ਹਾਂ ਦੀ ਵਾਪਸੀ ਦੀ ਗੱਲ ਕਰ ਰਹੇ ਹਨ ਜੇ ਇਨ੍ਹਾਂ ''ਚ ਪੰਜਾਬ ਦੇ ਲੋਕਾਂ ਪ੍ਰਤੀ ਕੋਈ ਹਮਦਰਦੀ ਹੁੰਦੀ ਤਾਂ ਇਹ ਭਰਾ ਮਾਰੂ ਜੰਗ ਤੋਂ ਬਚਦੇ।
ਛੋਟੇਪੁਰ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਤੀਸਰੀ ਪਾਰਟੀ ਲਿਆਉਣ ਦਾ ਮੰਨ ਬਣਾਇਆ ਸੀ ਪਰ ਗੰਦੀ ਸਿਆਸਤ ਕਾਰਨ ਸਾਨੂੰ ਇਹ ਮੌਕਾ ਨਹੀਂ ਮਿਲ ਸਕਿਆ। ਛੋਟੇਪੁਰ ਨੇ ਕਿਹਾ ਕਿ ਅਮਨ ਅਰੋੜਾ ਉਹੀ ਵਿਅਕਤੀ ਹੈ ਜਿਸ ਨੇ ਮੈਨੂੰ ਸਿਆਸੀ ਤੌਰ ''ਤੇ ਖਤਮ ਕਰਨ ਲਈ ਅੱਖਾਂ ਬੰਦ ਕਰਕੇ ਪੇਪਰ ''ਤੇ ਸਾਈਨ ਕੀਤੇ ਸਨ। ਛੋਟੇਪੁਰ ਨੇ ਕਿਹਾ ਕਿ ਹੁਣ ਮੇਰੇ ਪਾਰਟੀ ਵਿਚ ਜਾਣ ਦਾ ਕੋਈ ਫਾਇਦਾ ਨਹੀਂ ਹੈ।

Gurminder Singh

This news is Content Editor Gurminder Singh