ਪੰਜਾਬ ਵਿਚ ''ਆਪ'' ਦੀ ਲੀਡਰਸ਼ਿਪ ਨੂੰ ''ਲਾੜੇ'' ਦੀ ਉਡੀਕ!

07/05/2020 6:15:31 PM

ਲੁਧਿਆਣਾ (ਮੁੱਲਾਂਪੁਰੀ) : ਪੰਜਾਬ 'ਚ 2017 ਦੌਰਾਨ ਕਾਂਗਰਸ ਅਤੇ ਬਾਦਲਾਂ ਦਾ ਬਦਲ ਬਣਨ ਦੇ ਸੁਪਨੇ ਲੈਣ ਵਾਲੀ ਆਮ ਆਦਮੀ ਪਾਰਟੀ 'ਆਪ' ਭਾਵੇਂ ਉਸ ਵੇਲੇ ਰਾਜ ਭਾਗ ਤਾਂ ਹਾਸਲ ਨਹੀਂ ਕਰ ਸਕੀ ਪਰ 10 ਸਾਲ ਰਾਜ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਰੂਰ ਪੜ੍ਹਨੇ ਪਾ ਕੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਕੁਰਸੀ 'ਤੇ ਕਾਬਜ਼ ਹੋ ਗਈ ਸੀ ਪਰ 'ਆਪ' ਵਿਚ ਥੋੜ੍ਹੇ ਸਮੇਂ ਤੋਂ ਬਾਅਦ ਹੀ ਕਾਟੋ-ਕਲੇਸ਼ ਸ਼ੁਰੂ ਹੋ ਗਿਆ, ਜਿਸ ਕਾਰਨ ਕਈ ਵਿਧਾਇਕ ਬੇਮੁੱਖ ਹੋ ਗਏ ਅਤੇ ਤਿੰਨ ਵਿਧਾਨ ਸਭਾ ਦੇ ਆਗੂ ਵੀ ਬਦਲਣੇ ਪਏ ।

ਇਹ ਵੀ ਪੜ੍ਹੋ : ਬ੍ਰਹਮਪੁਰਾ ਦੇ ਬਿਆਨ ''ਤੇ ਢੀਂਡਸਾ ਨੇ ਵੱਟੀ ਚੁੱਪ

ਹੁਣ ਜਦੋਂ ਦਾ ਹਰਪਾਲ ਸਿੰਘ ਚੀਮਾ ਵਿਰੋਧੀ ਧਿਰ ਦਾ ਨੇਤਾ ਬਣਿਆ ਹੈ, ਉਸ ਦਿਨ ਤੋਂ 'ਆਪ' ਦੇ ਮੁੜ ਪੈਰ ਲੱਗਦੇ ਦਿਖਾਈ ਦੇਣ ਲੱਗੇ ਹਨ ਕਿਉਂਕਿ 'ਆਪ' ਦੇ ਵਰਕਰ ਹੁਣ ਇਕ ਵਾਰ ਫਿਰ ਸਿਰ ਕੱਢ ਰਹੇ ਹਨ ਕਿਉਂਕਿ ਕੈਪਟਨ ਸਰਕਾਰ 'ਤੇ ਵੀ ਅਕਾਲੀ ਦਲ ਵਾਲੇ ਦੋਸ਼ ਲਗਾਉਣ ਲੱਗ ਪਏ ਹਨ ਤੇ ਪੰਜਾਬ ਵਿਚ ਇਸ ਗੱਲ ਦੀ ਚਰਚਾ ਚੱਲ ਰਹੀ ਹੈ ਕਿ ਪੰਜਾਬ ਵਿਚ ਚਾਚੇ-ਭਤੀਜੇ ਦੀ ਸਰਕਾਰ ਹੈ । ਇਸ ਲਈ ਹੁਣ ਲੋਕ ਨਵਜੋਤ ਸਿੰਘ ਸਿੱਧੂ ਦਾ ਰਾਹ ਦੇਖ ਰਹੇ ਹਨ ਪਰ 'ਆਪ' ਨੇ ਹੁਣ ਜਿਸ ਤਰ੍ਹਾਂ ਜ਼ਿਲ੍ਹਾ ਹੈੱਡ ਕੁਆਰਟਰ 'ਤੇ ਧਰਨੇ ਅਤੇ ਮੁਜ਼ਾਹਰੇ ਕੀਤੇ ਹਨ, ਉਸ ਨੂੰ ਦੇਖ ਕੇ ਲੱਗਦਾ ਹੈ ਕਿ 'ਆਪ' ਦੇ ਖੰਭ ਮੁੜ ਨਿਕਲ ਆਏ ਹਨ । 

ਇਹ ਵੀ ਪੜ੍ਹੋ : ਸ੍ਰੀ ਕੀਰਤਪੁਰ ਸਾਹਿਬ ਨੇੜੇ ਵਾਪਰਿਆ ਭਿਆਨਕ ਹਾਦਸਾ, ਕਾਲ ਬਣ ਕੇ ਆਈ ਕਾਰ ਨੇ ਵਰ੍ਹਾਇਆ ਕਹਿਰ

ਪੰਜਾਬ ਵਿਚ ਰਾਜਸੀ ਪਰਵਾਜ਼ ਭਰਨ ਵਾਲੀ ਇਸ 'ਆਪ' ਦਾ ਹੁਣ 2022 ਵਿਚ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ, ਇਸ ਦਾ 'ਆਪ' ਦੀ ਸਮੁੱਚੀ ਲੀਡਰਸ਼ਿਪ ਨੂੰ ਇੰਤਜ਼ਾਰ ਹੈ ਕਿਉਂਕਿ ਬਿਨਾਂ ਲਾੜੇ ਘੋੜੀ ਚੜ੍ਹੀ 'ਆਪ' ਦੇ ਮੁੱਖ ਮੰਤਰੀ ਸਰਕਾਰ ਬਣਾਉਣ ਦੇ ਸ਼ਗਨ ਧਰੇ-ਧਰਾਏ ਰਹਿ ਗਏ ਸਨ । ਹੁਣ ਰਾਜਸੀ ਹਲਕਿਆਂ ਨੇ ਵੱਡਾ ਇਸ਼ਾਰਾ ਕੀਤਾ ਹੈ ਕਿ 'ਆਪ' ਨੇ ਲਾੜਾ ਲੱਭ ਲਿਆ ਹੈ, ਜਿਸ ਦਾ ਇਸ਼ਾਰਾ ਵੀ ਪੰਜਾਬ ਵਿਚ ਬੈਠੀ ਲੀਡਰਸ਼ਿਪ ਨੂੰ ਕਰ ਦਿੱਤੇ ਜਾਣ ਦੀ ਚਰਚਾ ਹੈ । ਹੁਣ ਦੇਖਦੇ ਹਾਂ ਉਹ ਲਾੜਾ ਕੌਣ ਹੈ। ਸੂਤਰਾਂ ਨੇ ਆਖਿਆ ਕਿ ਉਸ ਲਾੜੇ ਦੀ ਖ਼ਬਰ ਆਮ ਵਰਕਰਾਂ ਤੱਕ ਕਦੋਂ ਪੁੱਜਦੀ ਹੈ, ਇਸ ਦਾ ਇੰਤਜ਼ਾਰ ਹੈ।

ਇਹ ਵੀ ਪੜ੍ਹੋ : ਬੇਅਦਬੀ ਕਾਂਡ : ਗ੍ਰਿਫ਼ਤਾਰ ਕੀਤੇ ਡੇਰਾ ਪ੍ਰੇਮੀਆਂ ਦੇ ਮਾਮਲੇ 'ਚ 'ਸਿੱਟ' ਨੂੰ ਅਦਾਲਤ ਦਾ ਝਟਕਾ

Gurminder Singh

This news is Content Editor Gurminder Singh