''ਆਪ'' ਦੇ ਜ਼ਿਲਾ ਪ੍ਰਧਾਨਾਂ ਸਮੇਤ ਹੋਰ ਅਹੁਦੇਦਾਰਾਂ ਦੀ ਸੂਚੀ ਜਾਰੀ

07/27/2017 9:21:11 AM

ਚੰਡੀਗੜ੍ਹ (ਬਿਊਰੋ)-ਆਮ ਆਦਮੀ ਪਾਰਟੀ ਨੇ ਬੁੱਧਵਾਰ ਨੂੰ ਆਪਣੇ ਜ਼ਿਲਾ ਪ੍ਰਧਾਨਾਂ ਅਤੇ ਬੁਲਾਰਿਆਂ ਦੇ ਨਾਂ ਐਲਾਨ ਕਰ ਦਿੱਤੇ ਹਨ। ਪਾਰਟੀ ਦੇ ਪੰਜਾਬ ਸਹਿ-ਪ੍ਰਧਾਨ ਅਮਨ ਅਰੋੜਾ ਨੇ ਇਹ ਸੂਚੀ ਜਾਰੀ ਕੀਤੀ। ਅਰੋੜਾ ਨੇ ਕਿਹਾ ਕਿ ਇਸ ਸੂਚੀ ਵਿਚ 22 ਜ਼ਿਲਿਆਂ ਦੇ ਪ੍ਰਧਾਨ, ਰਾਜ ਦੀਆਂ 6 ਕਾਰਪੋਰੇਸ਼ਨਾਂ ਦੇ ਪ੍ਰਧਾਨ ਅਤੇ 10 ਬੁਲਾਰਿਆਂ ਦੇ ਨਾਂ ਹਨ।
ਜਾਰੀ ਕੀਤੀ ਜ਼ਿਲਾ ਪ੍ਰਧਾਨਾਂ ਦੀ ਸੂਚੀ ਅਨੁਸਾਰ ਪਠਾਨਕੋਟ ਲਈ ਰਵਿੰਦਰ ਭੱਲਾ, ਅੰਮ੍ਰਿਤਸਰ  ਲਈ ਪ੍ਰਗਟ ਸਿੰਘ ਚੋਗਾਵਾਂ, ਗੁਰਦਾਸਪੁਰ ਲਈ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਤਰਨਤਾਰਨ ਲਈ ਮਨਜਿੰਦਰ ਸਿੰਘ ਸਿੱਧੂ, ਕਪੂਰਥਲਾ ਲਈ ਸੱਜਣ ਸਿੰਘ ਚੀਮਾ, ਜਲੰਧਰ ਲਈ ਸਵਰਨ ਸਿੰਘ ਹੇਅਰ, ਨਵਾਂ ਸ਼ਹਿਰ ਲਈ ਰਜਿੰਦਰ ਸ਼ਰਮਾ, ਹੁਸ਼ਿਆਰਪੁਰ ਲਈ ਗੁਰਵਿੰਦਰ ਸਿੰਘ ਪਾਬਲਾ, ਫਿਰੋਜ਼ਪੁਰ ਲਈ ਮਲਕੀਤ ਥਿੰਦ, ਫਾਜ਼ਿਲਕਾ ਲਈ ਸਮਰਬੀਰ ਸਿੰਘ, ਮੁਕਤਸਰ ਲਈ ਜਗਦੀਪ ਸਿੰਘ ਫੱਤਣ ਵਾਲਾ, ਮਾਨਸਾ ਲਈ ਐਡਵੋਕੇਟ ਗੁਰਵਿੰਦਰ ਸਿੰਘ ਖਤਰੀਵਾਲ, ਫਤਿਹਗੜ੍ਹ ਸਾਹਿਬ ਲਈ ਲਖਵੀਰ ਸਿੰਘ ਰਾਏ, ਲੁਧਿਆਣਾ ਲਈ ਰਣਜੀਤ ਸਿੰਘ ਧਮੋਟ, ਮੋਗਾ ਲਈ ਐਡਵੋਕੇਟ ਰਮੇਸ਼ ਗਰੋਵਰ, ਰੂਪਨਗਰ ਲਈ ਮਾਸਟਰ ਹਰਦਿਆਲ ਸਿੰਘ, ਐੱਸ. ਏ. ਐੱਸ. ਨਗਰ ਮੋਹਾਲੀ ਲਈ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ, ਸੰਗਰੂਰ ਲਈ ਰਾਜਵਿੰਦਰ ਸਿੰਘ ਘੁੱਲੀ, ਬਰਨਾਲਾ ਲਈ ਕੁਲਦੀਪ ਸਿੰਘ ਕਾਲਾ ਢਿੱਲੋਂ, ਪਟਿਆਲਾ ਲਈ ਐਡਵੋਕੇਟ ਗਿਆਨ ਸਿੰਘ ਮੁੱਗੋ, ਬਠਿੰਡਾ ਲਈ ਨਵਦੀਪ ਜੀਦਾ, ਫਰੀਦਕੋਟ ਲਈ ਸਨਕਦੀਪ ਸਿੰਘ ਦੇ ਨਾਂ ਸ਼ਾਮਲ ਹਨ।
ਕਾਰਪੋਰੇਸ਼ਨ ਪ੍ਰਧਾਨਾਂ ਦੀ ਸੂਚੀ 'ਚ ਅੰਮ੍ਰਿਤਸਰ ਲਈ ਸੁਰੇਸ਼ ਸ਼ਰਮਾ, ਜਲੰਧਰ ਲਈ ਜਤਿੰਦਰ ਬੱਬੂ ਨੀਲਕੰਠ, ਹੁਸ਼ਿਆਰਪੁਰ ਲਈ ਮਦਨ ਲਾਲ ਸੂਦ, ਬਠਿੰਡਾ ਲਈ ਭੁਪਿੰਦਰ ਬਾਂਸਲ, ਲੁਧਿਆਣਾ ਲਈ ਦਲਜੀਤ ਸਿੰਘ ਭੋਲਾ ਗਰੇਵਾਲ, ਪਟਿਆਲਾ ਲਈ ਤੇਜਿੰਦਰ ਮਹਿਤਾ, ਮੋਹਾਲੀ ਲਈ ਨਰਿੰਦਰ ਸਿੰਘ ਸ਼ੇਰਗਿੱਲ ਦੇ ਨਾਂ ਸ਼ਾਮਲ ਹਨ।
ਬੁਲਾਰਿਆਂ ਦੀ ਸੂਚੀ 'ਚ ਹਰਜੋਤ ਸਿੰਘ ਬੈਂਸ ਨੂੰ ਮੁੱਖ ਬੁਲਾਰਾ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂਜਗਤਾਰ ਸੰਘੇੜਾ, ਬੂਟਾ ਸਿੰਘ ਅਸ਼ਾਂਤ, ਚੰਦਰ ਸੁਤਾ ਡੋਗਰਾ, ਡਾ. ਬਲਬੀਰ ਸਿੰਘ, ਗੈਰੀ ਬੜਿੰਗ, ਗਗਨਦੀਪ ਸਿੰਘ ਚੱਢਾ, ਐਡਵੋਕੇਟ ਹਰਦੀਪ ਸਿੰਘ, ਐਡਵੋਕੇਟ ਜਸਤੇਜ ਅਰੋੜਾ ਅਤੇ ਐਡਵੋਕੇਟ ਸਾਹਿਲ ਕੌਸ਼ਲ ਬੁਲਾਟਰਿਆਂ ਨੂੰ ਬੁਲਾਰੇ ਨਿਯੁਕਤ ਕੀਤਾ ਗਿਆ ਹੈ।