14 ਨੂੰ ਮਜੀਠੀਆ ਦੇ ਹਲਕੇ ''ਚ ਰੈਲੀ ਕਰਨਗੇ ਕੇਜਰੀਵਾਲ

12/06/2016 6:02:01 PM

ਅੰਮ੍ਰਿਤਸਰ : ਮਾਣਹਾਨੀ ਕੇਸ ਦਾ ਸਾਹਮਣਾ ਕਰ ਰਹੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 14 ਦਸੰਬਰ ਨੂੰ ਸ਼ਿਕਾਇਤਕਰਤਾ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਹਲਕੇ ਵਿਚ ਰੈਲੀ ਕਰਨ ਜਾ ਰਹੇ ਹਨ। ਰੈਲੀ ਸੰਬੰਧੀ ਆਮ ਆਦਮੀ ਪਾਰਟੀ ਵਲੋਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਕੇਜਰੀਵਾਲ ਬਨਾਮ ਮਜੀਠੀਆ ਮੰਨੀ ਜਾ ਰਹੀ ਇਸ ਰੈਲੀ ਨੂੰ ਲੈ ਕੇ ਆਮ ਆਦਮੀ ਪਾਰਟੀ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ। ਦੱਸਣਯੋਗ ਹੈ ਕਿ 9 ਦਸੰਬਰ ਨੂੰ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ ''ਤੇ ਆ ਰਹੇ ਹਨ। 11 ਦਸੰਬਰ ਨੂੰ ਕੇਜਰੀਵਾਲ ਲੁਧਿਆਣਾ ਅਤੇ 14 ਨੂੰ ਅੰਮ੍ਰਿਤਸਰ ਵਿਚ ਰੈਲੀ ਕਰਨਗੇ।

Gurminder Singh

This news is Content Editor Gurminder Singh