ਬਾਘਾਪੁਰਾਣਾ ’ਚ ਗਰਜੇ ਭਗਵੰਤ ਮਾਨ, ਅਕਾਲੀ ਤੇ ਕਾਂਗਰਸ ’ਤੇ ਵਿੰਨ੍ਹੇ ਨਿਸ਼ਾਨੇ

03/21/2021 4:26:54 PM

ਬਾਘਾਪੁਰਾਣਾ— ਬਾਘਾਪੁਰਾਣਾ ’ਚ ਆਮ ਆਦਮੀ ਪਾਰਟੀ ਵੱਲੋਂ ਕਿਸਾਨ ਮਹਾ ਸੰਮੇਲਨ ਕੀਤਾ ਗਿਆ, ਜਿੱਥੇ ਮੁੱਖ ਮਹਿਮਾਨ ਵਜੋ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਪਹੁੰਚੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਜਨਤਾ ਨੂੰ ਸੰਬੋਧਨ ਕਰਦੇ ਕਿਹਾ ਕਿ ਕਾਂਗਰਸ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ’ਤੇ ਜੰਮ ਕੇ ਤੰਜ ਕੱਸੇ। ਉਨ੍ਹਾਂ ਕਿਹਾ ਕਿ ਅੱਜ ਸਾਡੇ ਚੁੱਲ੍ਹਿਆਂ ਦੀ ਅੱਗ ਖਤਰੇ ’ਚ ਪਈ ਹੋਈ ਹੈ। ਕਿਸਾਨ ਸੜਕਾਂ ’ਤੇ ਸੰਘਰਸ਼ ਕਰ ਰਿਹਾ ਹੈ ਅਤੇ ਸਾਨੂੰ ਉਨ੍ਹਾਂ ਕਿਸਾਨਾਂ ਦਾ ਸਾਥ ਦੇਣਾ ਹੈ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਐਲਾਨ, ਪੁਲਸ ਮਹਿਕਮੇ ’ਚ 10 ਹਜ਼ਾਰ ਮੁਲਾਜ਼ਮਾਂ ਦੀ ਕਰੇਗੀ ਨਵੀਂ ਭਰਤੀ

ਉਨ੍ਹਾਂ ਕਿਹਾ ਕਿ ਇਕ ਸਰਕਾਰ ਰਾਜੇ ਵਾਂਗ ਲੁੱਟਦੀ ਹੈ ਅਤੇ ਇਕ ਸਰਕਾਰ ਕੇਜਰੀਵਾਲ ਵਾਂਗ ਸਾਰੀਆਂ ਸਹੂਲਤਾਂ ਦਿੰਦੀ ਹੈ। ਭਗਵੰਤ ਮਾਨ ਨੇ ਕਿਹਾ ਕਿ ਜਿੱਥੇ ਨੀਅਤ ਚੰਗੀ ਹੋਵੇ, ਉਥੇ ਇਹੋ ਜਿਹੀ ਸਰਕਾਰ ਹੁੰਦੀ ਹੈ ਅਤੇ ਸਾਰੇ ਕੰਮ ਚਮਤਕਾਰ ਹੀ ਲੱਗਦੇ ਹਨ। ਉਨ੍ਹਾਂ ਕਿਹਾ ਕਿ ਇਕ ਜੁਲਮ ਨੂੰ ਰੋਕਦੀ ਹੈ, ਇਕ ਜੁਲਮ ਕਰਦੀ ਹੈ, ਤਲਵਾਰ-ਤਲਵਾਰ ’ਚ ਫਰਕ ਹੁੰਦੈ, ਇਕ ਛੱਪ ਕੇ ਵਿਕਦਾ ਹੈ, ਇਕ ਵਿਕ ਕੇ ਛਪਦਾ ਹੈ, ਅਖਬਾਰ-ਅਖਬਾਰ ’ਚ ਫਰਕ ਹੁੰਦੈ। ਇਕ ਕੌਮ ਦੇ ਉਤੋਂ ਵਾਰ ਦਿੱਤਾ ਜਾਂਦਾ ਹੈ ਅਤੇ ਇਕ ਦੇ ਉਤੋਂ ਕੌਮ ਵਾਰ ਦਿੱਤੀ ਹੈ, ਪਰਿਵਾਰ-ਪਰਿਵਾਰ ’ਚ ਫਰਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਕ ਸਰਕਾਰ ਰਾਜੇ ਵਾਂਗ ਲੁੱਟਦੀ ਹੈ ਅਤੇ ਇਕ ਸਰਕਾਰ ਕੇਜਰੀਵਾਲ ਵਾਂਗ ਸਾਰੀਆਂ ਸਹੂਲਤਾਂ ਦਿੰਦੀ ਹੈ, ਸਰਕਾਰ-ਸਰਕਾਰ ’ਚ ਫਰਕ ਤਾਂ ਹੁੰਦਾ ਹੀ ਹੈ।

ਇਹ ਵੀ ਪੜ੍ਹੋ : ਕੋਰੋਨਾ ਦੇ ਮੱਦੇਨਜ਼ਰ ਜਲੰਧਰ ਪ੍ਰਸ਼ਾਸਨ ਹੋਇਆ ਸਖ਼ਤ, ਇਹ ਇਲਾਕੇ ਐਲਾਨੇ ਮਾਈਕ੍ਰੋ ਕੰਟੇਨਮੈਂਟ ਜ਼ੋਨ

ਕੈਪਟਨ ’ਤੇ ਰਗੜੇ ਲਾਉਂਦੇ ਭਗਵੰਤ ਮਾਨ ਨੇ ਕਿਹਾ ਕਿ ਰੈਲੀ ਨੂੰ ਕਾਂਗਰਸ ਸਰਕਾਰ ਕਈ ਦਿਨਾਂ ਤੋਂ ਕਹੀ ਜਾ ਰਹੀ ਸੀ ਕਿ ਕੋਰੋਨਾ ਹੈ ਅਤੇ ਤੁਸੀਂ ਰੈਲੀ ਨਾ ਕਰੋ। ਇਨ੍ਹਾਂ ਨੇ ਰੈਲੀ ਰੋਕਣ ਲਈ ਬਥੇਰੇ ਹੱਥਕੰਢੇ ਵਰਤੇ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਹੀ ਕੈਪਟਨ ਨੇ ਆਪਣੀ ਪੋਤਰੀ ਦਾ ਵਿਆਹ ਕੀਤਾ ਹੈ, ਉਦੋਂ ਕੋਈ ਕੋਰੋਨਾ ਨਹੀਂ ਸੀ। ਕਾਂਗਰਸ ਸਰਕਾਰ ਪੱਛਮੀ ਬੰਗਾਲ ’ਚ ਰੈਲੀਆਂ ਕਰ ਰਹੀ ਹੈ, ਉਦੋਂ ਕੋਰੋਨਾ ਨਹੀਂ ਹੈ। 

ਇਹ ਵੀ ਪੜ੍ਹੋ : ਜਲੰਧਰ ’ਚ ਅੱਜ ਨਹੀਂ ਲੱਗੇਗੀ ‘ਸੰਡੇ ਮਾਰਕਿਟ’, ਸਿਰਫ ਖੁੱਲ੍ਹੀਆਂ ਰਹਿਣਗੀਆਂ ਦੁਕਾਨਾਂ

ਬਾਦਲ ਪਰਿਵਾਰ ’ਤੇ ਜਦੋਂ ਸਿਆਸੀ ਸੰਕਟ ਆਉਂਦਾ ਹੈ, ਧਰਮ ਨੂੰ ਵਰਤਦੇ ਨੇ
ਬਾਦਲ ਪਰਿਵਾਰ ’ਤੇ ਵਰਦੇ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਵੀ ਬਾਦਲ ਪਰਿਵਾਰ ’ਤੇ ਰਾਜਨੀਤਿਕ ਸੰਕਟ ਆਉਂਦਾ ਹੈ ਤਾਂ ਇਹ ਧਰਮ ਦੀ ਵਰਤੋਂ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜੇ ਤੱਕ ਕੋਈ ਵੀ ਬਰਗਾੜੀ ਕਾਂਡ ਦਾ ਇਨਸਾਫ਼ ਨਹੀਂ ਮਿਲ ਸਕਿਆ ਹੈ। ਸ਼ੇਅਰੋ-ਸ਼ਾਇਰੀ ਦੇ ਅੰਦਾਜ਼ ’ਚ ਉਨ੍ਹ੍ਹਾਂ ਕਿਹਾ, ‘‘ਹਕੂਮਤ ਉਹ ਕਰਦੇ ਹਨ, ਜਿਨਾਂ ਦਾ ਦਿਲਾਂ ’ਤੇ ਰਾਜ ਹੁੰਦਾ ਹੈ, ਉਂਝ ਕਹਿਣ ਨੂੰ ਤਾਂ ਮੁਰਗੇ ਦੇ ਸਿਰ ’ਤੇ ਵੀ ਤਾਜ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਦੇ ਤਾਜ ਲਾਉਣੇ ਹਨ। ਇਸ ਮੌਕੇ ਹਰਪਾਲ ਚੀਮਾ, ਅਮਨ ਅਰੋੜਾ, ਬਲਜਿੰਦਰ ਕੌਰ ਸਮੇਤ ਹੋਰ ਕਈ ਆਗੂ ਮੌਜੂਦ ਰਹੇ। 

ਇਹ ਵੀ ਪੜ੍ਹੋ : ਫੇਸਬੁੱਕ ਦੀ ਦੋਸਤੀ ਦਾ ਘਿਨਾਉਣਾ ਅੰਜਾਮ, 15 ਸਾਲਾ ਕੁੜੀ ਨੂੰ ਅਗਵਾ ਕਰਕੇ 3 ਮਹੀਨੇ ਕੀਤਾ ਜਬਰ-ਜ਼ਿਨਾਹ

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri