ਪੰਜਾਬ 'ਚ 'ਆਪ' ਨੇ ਲੋਕ ਸਭਾ ਚੋਣਾਂ ਦੀ ਖਿੱਚੀ ਤਿਆਰੀ, ਪਹਿਲੀ ਵਾਰ ਕੀਤਾ ਇਹ ਵੱਡਾ ਬਦਲਾਅ

07/11/2022 4:37:09 PM

ਚੰਡੀਗੜ੍ਹ/ਲੁਧਿਆਣਾ (ਵਿੱਕੀ) : ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਦੀ ਤਿਆਰੀ ਖਿੱਚ ਲਈ ਗਈ ਹੈ। ਪਾਰਟੀ ਨੇ ਸੂਬਾ ਪੱਧਰ 'ਤੇ ਆਪਣੇ ਸੰਗਠਨ ਦਾ ਵਿਸਥਾਰ ਕਰਦੇ ਹੋਏ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇਸ ਦੌਰਾਨ ਪਾਰਟੀ ਵੱਲੋਂ ਪਹਿਲੀ ਵਾਰ 5 ਸੂਬਾ ਸਕੱਤਰ ਲਾਏ ਗਏ ਹਨ। ਇਨ੍ਹਾਂ 'ਚੋਂ 3 ਸੂਬਾ ਸਕੱਤਰ ਮਾਲਵੇ ਤੋਂ ਲਾਏ ਗਏ ਹਨ, ਜਦੋਂ ਕਿ ਇਕ ਸੂਬਾ ਸਕੱਤਰ ਮਾਝੇ ਅਤੇ ਇਕ ਦੋਆਬੇ 'ਚ ਲਾਇਆ ਗਿਆ ਹੈ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ਪੁਲਸ ਨੂੰ ਮਿਲਿਆ 'ਲਾਰੈਂਸ ਬਿਸ਼ਨੋਈ' ਦਾ ਟ੍ਰਾਂਜਿਟ ਰਿਮਾਂਡ, ਸਖ਼ਤ ਸੁਰੱਖਿਆ ਹੇਠ ਹੋਈ ਪੇਸ਼ੀ

ਇਸ ਤੋਂ ਪਹਿਲਾਂ ਸਿਰਫ ਇਕ ਸੂਬਾ ਸਕੱਤਰ ਲਾਇਆ ਜਾਂਦਾ ਸੀ ਅਤੇ ਪਾਰਟੀ ਨੇ ਪਹਿਲੀ ਵਾਰ ਵੱਡਾ ਬਦਲਾਅ ਕਰਦੇ ਹੋਏ 5 ਸੂਬਾ ਸਕੱਤਰਾਂ ਦੀ ਨਿਯੁਕਤੀ ਕੀਤੀ ਹੈ। ਪਾਰਟੀ ਦੇ ਸੂਤਰਾਂ ਦਾ ਕਹਿਣਾ ਹੈ ਹਰ ਸੂਬਾ ਸਕੱਤਰ ਨੂੰ 4 ਤੋਂ 5 ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪਾਰਟੀ ਵੱਲੋਂ ਇਸ ਕਾਰਵਾਈ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : 'ਸਿਮਰਜੀਤ ਬੈਂਸ' 3 ਦਿਨਾਂ ਦੇ ਪੁਲਸ ਰਿਮਾਂਡ 'ਤੇ, ਅਦਾਲਤ 'ਚ ਅੱਜ ਕੀਤਾ ਸੀ ਆਤਮ-ਸਮਰਪਣ


ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita