ਲੋਕ ਅਕਾਲੀਆਂ ਤੇ ''ਆਪ'' ਦੇ ਗੁੰਮਰਾਹ ਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ: ਬਿਸ਼ਨਪੁਰ

02/11/2018 11:30:07 AM

ਕਪੂਰਥਲਾ (ਮੱਲ੍ਹੀ)— ਕੈਪਟਨ ਸਰਕਾਰ ਦੀਆਂ ਲੋਕ-ਪੱਖੀ ਸਕੀਮਾਂ ਤੋਂ ਅਕਾਲੀ ਤੇ 'ਆਪ' ਆਗੂ ਬੁਖਲਾਹਟ 'ਚ ਆ ਕੇ ਗੁੰਮਰਾਹ ਕੁੰਨ ਪ੍ਰਚਾਰ ਕਰ ਰਹੇ ਹਨ, ਜਿਨ੍ਹਾਂ ਤੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਇਹ ਸ਼ਬਦ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਕਪੂਰਥਲਾ ਗੁਰਦੀਪ ਸਿੰਘ ਬਿਸ਼ਨਪੁਰ ਨੇ ਸ਼ਨੀਵਾਰ ਪਿੰਡ ਇੱਬਣ ਵਿਖੇ ਇਕ ਮੀਟਿੰਗ ਦੌਰਾਨ ਆਖੇ। ਉਨ੍ਹਾਂ ਕਿਹਾ ਕਿ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਸਰਕਾਰੀ ਖਜ਼ਾਨੇ ਦੀ ਮਨਮਰਜ਼ੀ ਨਾਲ ਦੁਰਵਰਤੋਂ ਕਰਕੇ ਪੰਜਾਬ ਨੂੰ ਆਰਥਿਕ ਪੱਖੋਂ ਕਰਜ਼ਾਈ ਕੀਤਾ ਅਤੇ ਪੰਜਾਬ ਨੂੰ ਪੂਰੀ ਤਰ੍ਹਾਂ ਵਿਕਾਸ ਦੀ ਪੱਟੜੀ ਤੋਂ ਲਾਹ ਦਿੱਤਾ, ਜਿਹੜਾ ਸੱਚ ਕਿਸੇ ਤੋਂ ਛੁਪਿਆ ਨਹੀਂ ਹੈ ਫੇਰ ਵੀ ਆਪਣੀਆਂ ਗਲਤੀਆਂ ਲੋਕਾਂ ਕੋਲੋਂ ਛਪਾਉਣ ਲਈ ਅਕਾਲੀ-ਭਾਜਪਾ ਤੇ 'ਆਪ' ਆਗੂ ਕੈਪਟਨ ਸਰਕਾਰ ਖਿਲਾਫ ਬੇ-ਬੁਨਿਆਦ ਗੁੰਮਰਾਹ ਕੁੰਨ ਪ੍ਰਚਾਰ ਕਰ ਰਹੇ ਹਨ। ਕਾਂਗਰਸ ਪਾਰਟੀ ਦੇ ਜ਼ਿਲਾ ਜਨਰਲ ਸਕੱਤਰ ਕੈਪਟਨ ਜਰਨੈਲ ਸਿੰਘ ਇੱਬਣ ਅਤੇ ਸੀਨੀਅਰ ਕਾਂਗਰਸ ਆਗੂ ਕੰਵਲਜੀਤ ਸਿੰਘ ਕਾਕਾ ਨੇ ਕਿਹਾ ਕਿ ਚੋਣਾਂ ਮੌਕੇ ਜਨਤਾ ਨਾਲ ਕੀਤੇ ਚੋਣ ਵਾਅਦੇ ਇਕ-ਇਕ ਕਰਕੇ ਕੈਪਟਨ ਸਰਕਾਰ ਵੱਲੋਂ ਪੂਰੇ ਕੀਤੇ ਜਾ ਰਹੇ ਹਨ। 
ਜ਼ਿਲਾ ਯੂਥ ਕਾਂਗਰਸ ਨੇਤਾ ਮਾਈਕਲ ਕੋਟ ਕਰਾਰ ਖਾਂ, ਗੁਰਬਚਨ ਲਾਲੀ, ਸਵਰਨ ਸਿੰਘ ਇੱਬਣ, ਲਵਲੀ ਸੱਭਰਵਾਲ, ਗੋਪੀ ਆਰੀਆਂਵਾਲ, ਜਿੰਦਰ ਖਾਨੋਵਾਲ, ਕਰਨੈਲ ਸਿੰਘ ਪੱਖੋਵਾਲੀਆ, ਹਰਭਜਨ ਸਿੰਘ ਭਲਾਈਪੁਰ, ਹੈਪੀ ਭੰਡਾਲ, ਹਰਜੀਤ ਸਿੰਘ ਰਜਾਪੁਰ, ਵਿੱਕੀ ਰਜਾਪੁਰ, ਇੰਦਰਜੀਤ ਸਿੰਘ ਨੱਥੂਚਾਹਲ, ਕੈਪਟਨ ਗੁਰਪਾਲ ਸਿੰਘ ਨੱਥੂਚਾਹਲ ਆਦਿ ਨੇ ਕਿਹਾ ਕਿ ਕੈਪਟਨ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਅਤੇ ਵਿਕਾਸ ਮੁਖੀ ਯੋਜਨਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਉਹ ਪਿੰਡ-ਪਿੰਡ ਜਾ ਕੇ ਕਾਂਗਰਸੀ ਮੀਟਿੰਗਾਂ ਕਰਨਗੇ।