ਆਮ ਆਦਮੀ ਪਾਰਟੀ ਦਾ ਪੰਜਾਬ ਕੋਈ ਵਜੂਦ ਨਹੀਂ : ਧਰਮਸੌਤ

07/16/2018 12:29:47 PM

ਨਾਭਾ (ਰਾਹੁਲ ਖੁਰਾਣਾ) : ਆਮ ਆਦਮੀ ਪਾਰਟੀ ਦਾ ਪੰਜਾਬ ਵਿਚ ਕੋਈ ਵਜੂਦ ਨਹੀਂ ਹੈ। ਇਸ ਦੇ ਆਗੂ ਪ੍ਰਧਾਨਗੀਆਂ ਨੂੰ ਲੈ ਕੇ ਆਪਸੀ ਖਿੱਚੋ-ਤਾਣ 'ਚ ਉਲਝੇ ਰਹਿੰਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਨਾਭਾ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਧਰਮਸੌਤ ਨੇ ਕਿਹਾ ਕਿ ਬੀਤੇ ਦਿਨੀਂ 'ਆਪ' ਆਗੂਆਂ ਵਲੋਂ ਅਸਤੀਫੇ ਦਿੱਤੇ ਜਾਣ ਤੋਂ ਬਾਅਦ 'ਆਪ' ਦੀ ਆਪਸੀ ਫੁੱਟ ਜਗ-ਜ਼ਾਹਰ ਹੋ ਗਈ। 
ਬੀਤੇ ਦਿਨੀਂ ਪਰਮਿੰਦਰ ਧਨੀ ਦੇ ਹੱਕ ਵਿਚ ਨਿੱਤਰਣ ਅਤੇ ਬਾਅਦ 'ਚ ਸਫਾਈ ਦੇਣ ਵਾਲੇ ਸੁਖਪਾਲ ਖਹਿਰਾ 'ਤੇ ਤੰਜ ਕੱਸਦਿਆਂ ਧਰਮਸੌਤ ਨੇ ਕਿਹਾ ਕਿ ਖਹਿਰਾ ਨੂੰ ਸੋਚ ਸਮਝਣ ਕੇ ਬੋਲਣਾ ਚਾਹੀਦਾ ਹੈ। ਉਨ੍ਹਾਂ ਖਹਿਰਾ 'ਤੇ ਗੈਂਗਸਟਰਾਂ ਦੀ ਮਦਦ ਕਰਨ ਦੇ ਦੋਸ਼ ਲਗਾਉਂਦੇ ਹੋਏ ਅਸਤੀਫੇ ਦੀ ਮੰਗ ਵੀ ਕੀਤੀ ਹੈ।