''ਆਪ'' ਵਲੋਂ ਸੂਬਾ ਅਤੇ ਜ਼ਿਲ੍ਹਾ ਪੱਧਰੀ ਨਵੇਂ ਅਹੁਦੇਦਾਰਾਂ ਦੀ ਸੂਚੀ ਜਾਰੀ

10/18/2020 11:34:36 AM

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ ਪੰਜਾਬ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਅਤੇ ਗਤੀਸ਼ੀਲ ਕਰਨ ਲਈ ਸੂਬਾ ਸਕੱਤਰ, ਸੰਯੁਕਤ ਸੂਬਾ ਸਕੱਤਰ, ਜ਼ਿਲ੍ਹਾ ਇੰਚਾਰਜ, ਜ਼ਿਲ੍ਹਾ ਉਪ ਇੰਚਾਰਜ ਅਤੇ ਜ਼ਿਲ੍ਹਾ ਸਕੱਤਰਾਂ ਦੀ ਸੂਚੀ ਜਾਰੀ ਕੀਤੀ ਹੈ। ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ (ਵਿਧਾਇਕ) ਵਲੋਂ ਸੂਚੀ ਜਾਰੀ ਕਰਕੇ ਨਵੇਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਗਿਆ।

ਇਹ ਵੀ ਪੜ੍ਹੋ :  ਪੰਜਾਬ ਭਾਜਪਾ 'ਚ ਵੱਡੀ ਬਗਾਵਤ, ਹੁਣ ਮਹਾਮੰਤਰੀ ਮਲਵਿੰਦਰ ਕੰਗ ਨੇ ਦਿੱਤਾ ਅਸਤੀਫ਼ਾ

ਸੂਚੀ ਅਨੁਸਾਰ ਗਗਨਦੀਪ ਸਿੰਘ ਚੱਢਾ ਸਾਬਕਾ ਸਟੇਟ ਸੰਗਠਨ ਇੰਚਾਰਜ, ਸਾਬਕਾ ਮੈਂਬਰ ਪੰਜਾਬ ਡਾਇਲਾਗ ਕਮੇਟੀ ਅਤੇ ਪਾਰਟੀ ਬੁਲਾਰਾ ਨੂੰ ਸੂਬਾ ਸਕੱਤਰ, ਸੂਬਾ ਸੰਯੁਕਤ ਸਕੱਤਰ ਅਮਨਦੀਪ ਸਿੰਘ ਮੋਹੀ, ਧਰਮਜੀਤ ਸਿੰਘ ਅਤੇ ਅਸ਼ੋਕ ਤਲਵਾਰ ਨਿਯੁਕਤ ਕੀਤੇ ਗਏ ਹਨ। ਜ਼ਿਲ੍ਹਾ ਪੱਧਰੀ ਨਿਯੁਕਤੀਆਂ ਵਿਚ ਜ਼ਿਲ੍ਹਾ ਇੰਚਾਰਜ ਅੰਮ੍ਰਿਤਸਰ (ਸ਼ਹਿਰੀ) ਲਈ ਪਰਵਿੰਦਰ ਸੇਠੀ ਅਤੇ ਦਿਹਾਤੀ ਲਈ ਨਰੇਸ਼ ਪਾਠਕ, ਉਪ ਜ਼ਿਲ੍ਹਾ ਇੰਚਾਰਜ ਸੀਮਾ ਸੋਂਧੀ, ਜ਼ਿਲ੍ਹਾ ਸਕੱਤਰ ਇਕਬਾਲ ਸਿੰਘ ਭੁੱਲਰ, ਬਰਨਾਲਾ ਲਈ ਜ਼ਿਲ੍ਹਾ ਇੰਚਾਰਜ ਗੁਰਪ੍ਰੀਤ ਸਿੰਘ ਬਾਠ, ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਕਾਹਨੇ ਕੇ, ਬਠਿੰਡਾ ਲਈ ਜ਼ਿਲ੍ਹਾ ਇੰਚਾਰਜ (ਦੇਹਾਤੀ) ਗੁਰਜੰਟ ਸਿੰਘ ਸੀਬੀਆ, ਜ਼ਿਲ੍ਹਾ ਇੰਚਾਰਜ (ਸ਼ਹਿਰੀ) ਐਡਵੋਕੇਟ ਨਵਦੀਪ ਸਿੰਘ ਜੀਦਾ, ਫ਼ਰੀਦਕੋਟ ਲਈ ਜ਼ਿਲ੍ਹਾ ਇੰਚਾਰਜ ਗੁਰਦਿੱਤੀ ਸਿੰਘ ਸੇਖੋਂ, ਫ਼ਤਹਿਗੜ੍ਹ ਸਾਹਿਬ ਲਈ ਜ਼ਿਲ੍ਹਾ ਇੰਚਾਰਜ ਜਸਵਿੰਦਰ ਬਲਹਾਰਾ, ਫ਼ਾਜ਼ਿਲਕਾ ਲਈ ਜ਼ਿਲ੍ਹਾ ਇੰਚਾਰਜ ਵਰਿੰਦਰ ਸਿੰਘ ਖ਼ਾਲਸਾ, ਫ਼ਿਰੋਜ਼ਪੁਰ ਲਈ ਜ਼ਿਲਾ ਇੰਚਾਰਜ ਭੁਪਿੰਦਰ ਕੌਰ, ਗੁਰਦਾਸਪੁਰ ਲਈ ਜ਼ਿਲਾ ਇੰਚਾਰਜ (ਸ਼ਹਿਰੀ) ਪ੍ਰੀਤਮ ਸਿੰਘ ਬੱਬੂ, ਜ਼ਿਲ੍ਹਾ ਇੰਚਾਰਜ (ਦੇਹਾਤੀ) ਪ੍ਰੋ. ਸਤਨਾਮ ਸਿੰਘ, ਹੁਸ਼ਿਆਰਪੁਰ ਲਈ ਜ਼ਿਲ੍ਹਾ ਇੰਚਾਰਜ (ਦਿਹਾਤੀ) ਮੋਹਨ ਲਾਲ, ਜ਼ਿਲ੍ਹਾ ਇੰਚਾਰਜ (ਸ਼ਹਿਰੀ) ਸੰਦੀਪ ਸੈਣੀ, ਜਲੰਧਰ ਲਈ ਜ਼ਿਲ੍ਹਾ ਇੰਚਾਰਜ (ਦਿਹਾਤੀ) ਪ੍ਰਿੰਸੀਪਲ ਪ੍ਰੇਮ ਕੁਮਾਰ, ਜ਼ਿਲ੍ਹਾ ਇੰਚਾਰਜ (ਸ਼ਹਿਰੀ) ਰਾਜਵਿੰਦਰ ਕੌਰ ਥਿਆੜਾ, ਜ਼ਿਲ੍ਹਾ ਸਕੱਤਰ ਸੁਭਾਸ਼ ਸ਼ਰਮਾ, ਕਪੂਰਥਲਾ ਲਈ ਜ਼ਿਲ੍ਹਾ ਇੰਚਾਰਜ ਗੁਰਪਾਲ ਸਿੰਘ, ਲੁਧਿਆਣਾ ਲਈ ਜ਼ਿਲ੍ਹਾ ਇੰਚਾਰਜ (ਦਿਹਾਤੀ) ਹਰਭੁਪਿੰਦਰ ਸਿੰਘ ਧਰੌੜ ਨਿਯੁਕਤ ਕੀਤਾ ਗਿਆ ਹੈ। 

ਇਹ ਵੀ ਪੜ੍ਹੋ :  ਅਕਾਲੀ ਦਲ ਵੱਲੋਂ 2017 ਦੇ ਮੰਡੀਕਰਣ ਐਕਟ ਵਿਰੁੱਧ ਬਿੱਲ ਪੇਸ਼

ਇਸੇ ਤਰ੍ਹਾਂ ਜ਼ਿਲ੍ਹਾ ਉਪ ਇੰਚਾਰਜ (ਦਿਹਾਤੀ) ਐਡਵੋਕੇਟ ਗੁਰਦਰਸ਼ਨ ਸਿੰਘ ਕੁੱਲੀ, ਸ਼ਹਿਰੀ ਲਈ ਸੁਰੇਸ਼ ਗੋਇਲ, ਮਾਨਸਾ ਲਈ ਜ਼ਿਲ੍ਹਾ ਇੰਚਾਰਜ ਚਰਨਜੀਤ ਸਿੰਘ ਅੱਕਾਂਵਾਲੀ, ਜ਼ਿਲ੍ਹਾ ਸਕੱਤਰ ਗੁਰਪ੍ਰੀਤ ਸਿੰਘ ਭੁੱਚਰ, ਮੋਗਾ ਲਈ ਜ਼ਿਲ੍ਹਾ ਇੰਚਾਰਜ ਸਰਪੰਚ ਹਰਮਨਜੀਤ ਸਿੰਘ, ਮੁਕਤਸਰ ਲਈ ਜ਼ਿਲ੍ਹਾ ਇੰਚਾਰਜ ਜਗਦੇਵ ਸਿੰਘ ਬਾਮ, ਜ਼ਿਲ੍ਹਾ ਸਕੱਤਰ ਸਰਬਜੀਤ ਸਿੰਘ ਹੈਪੀ, ਨਵਾਂ ਸ਼ਹਿਰ ਲਈ ਜ਼ਿਲ੍ਹਾ ਇੰਚਾਰਜ ਸ਼ਿਵ ਕਰਨ ਚੇਚੀ, ਜ਼ਿਲ੍ਹਾ ਸਕੱਤਰ ਮਨੋਹਰ ਲਾਲ ਗਾਬਾ, ਪਠਾਨਕੋਟ ਲਈ ਜ਼ਿਲ੍ਹਾ ਇੰਚਾਰਜ ਕੈਪਟਨ ਸੁਨੀਲ ਗੁਪਤਾ, ਪਟਿਆਲਾ ਲਈ ਜ਼ਿਲ੍ਹਾ ਇੰਚਾਰਜ (ਦਿਹਾਤੀ) ਮੇਘ ਚੰਦ ਸ਼ੇਰ ਮਾਜਰਾ ਅਤੇ ਸ਼ਹਿਰ ਲਈ ਜਸਬੀਰ ਗਾਂਧੀ, ਰੂਪਨਗਰ ਲਈ ਜ਼ਿਲ੍ਹਾ ਇੰਚਾਰਜ ਐਡਵੋਕੇਟ ਦਿਨੇਸ਼ ਚੱਢਾ, ਸੰਗਰੂਰ ਲਈ ਜ਼ਿਲ੍ਹਾ ਇੰਚਾਰਜ ਮਹਿੰਦਰ ਸਿੰਘ ਸਿੱਧੂ, ਜ਼ਿਲ੍ਹਾ ਉਪ ਇੰਚਾਰਜ ਗੁਰਦੇਵ ਸਿੰਘ ਸੰਗਾਲਾ, ਜ਼ਿਲ੍ਹਾ ਸਕੱਤਰ ਅਵਤਾਰ ਸਿੰਘ ਈਲਵਾਲ, ਐੱਸ.ਐੱਸ. ਨਗਰ ਮੋਹਾਲੀ ਲਈ ਜ਼ਿਲ੍ਹਾ ਇੰਚਾਰਜ ਡਾ. ਸਨੀ ਆਹਲੂਵਾਲੀਆ ਅਤੇ ਤਰਨਤਾਰਨ ਲਈ ਜ਼ਿਲ੍ਹਾ ਇੰਚਾਰਜ ਗੁਰਵਿੰਦਰ ਸਿੰਘ ਨਿਯੁਕਤ ਕੀਤੇ ਗਏ।

ਇਹ ਵੀ ਪੜ੍ਹੋ :  ਹੋਰ ਤੇਜ਼ ਹੋਇਆ ਕਿਸਾਨਾਂ ਦਾ ਪ੍ਰਦਰਸ਼ਨ, ਅੰਮ੍ਰਿਤਸਰ 'ਚ ਘੇਰਿਆ 'ਮਾਲ'

 

Gurminder Singh

This news is Content Editor Gurminder Singh