ਆਮ ਆਦਮੀ ਪਾਰਟੀ ਵੱਲੋਂ ਟੋਲ ਪਲਾਜਾ ਬੰਦ ਕਰਵਾਉਣ ਲਈ 28 ਅਪ੍ਰੈਲ ਨੂੰ ਦਿੱਤਾ ਜਾਵੇਗਾ ਧਰਨਾ

04/26/2018 4:01:23 PM

ਭਦੌੜ (ਰਾਕੇਸ਼) — ਪੱਖੋਂ ਕੈਂਚੀਆਂ 'ਤੇ ਲਗਾਏ ਜਾ ਰਹੇ ਟੋਲ ਪਲਾਜੇ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ 28 ਅਪ੍ਰੈਲ ਨੂੰ ਪੱਖੋ ਕੈਂਚੀਆਂ 'ਤੇ ਧਰਨਾ ਲਗਾਇਆ ਜਾ ਰਿਹਾ ਹੈ। ਭਦੌੜ ਤੋਂ ਵਿਧਾਇਕ ਪਿਰਮਲ ਸਿੰਘ ਧੌਲਾ ਨੇ ਦੱਸਿਆ ਕਿ ਜੋ ਮੋਗਾ-ਚੰਡੀਗੜ੍ਹ ਨੈਸ਼ਨਲ ਹਾਈਵੇ ਬਣ ਰਿਹਾ ਹੈ। ਇਸ ਸੜਕ ਦਾ ਨਿਰਮਾਣ ਕਰ ਰਹੀ ਕੰਪਨੀ ਵਲੋਂ ਗਲਤ ਤਰੀਕੇ ਨਾਲ ਪੱਖੋ ਕੈਂਚੀਆਂ 'ਤੇ ਟੋਲ ਪਲਾਜਾ ਬਣਾਇਆ ਜਾ ਰਿਹਾ ਹੈ। ਇਸ ਸੜਕ ਤੋਂ ਭਦੌੜ ਅਤੇ ਫਰੀਦਕੋਟ ਜਾਣ ਵਾਲਿਆਂ ਨੂੰ ਵਾਧੂ ਪੈਸਾ ਦੇਣਾ ਪਵੇਗਾ ਜਦਕਿ ਕਿ ਉਹ ਇਸ ਸੜਕ ਤੋਂ ਸਿਰਫ਼ 8 ਕਿਲੋਮੀਟਰ ਦਾ ਸਫ਼ਰ ਹੀ ਤੈਅ ਕਰਨਗੇ। ਇਸ ਮਸਲੇ ਨੂੰ ਲੈ ਕੇ ਅਸੀਂ ਵਿਧਾਇਕ ਮੀਤ ਹੇਅਰ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਆਮ ਆਦਮੀ ਪਾਰਟੀ ਭਦੌੜ ਦੇ ਕਨਵੀਨਰ ਸੁਖਚੈਨ ਸਿੰਘ ਚੈਨਾ ਤੇ ਐਡਵੋਕੇਟ ਕੀਰਤ ਸਿੰਗਲਾ, ਬਰਨਾਲਾ ਦੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਇਸ ਟੋਲ ਪਲਾਜੇ ਦਾ ਕੰਮ ਬੰਦ ਕਰਵਾ ਚੁੱਕੇ ਹਾਂ ਪਰ ਕੰਪਨੀ ਵਲੋਂ ਇਸ ਦਾ ਕੰਮ ਫਿਰ ਸ਼ੁਰੂ ਕਰਵਾ ਦਿੱਤਾ ਗਿਆ ਹੈ। ਵਿਧਾਇਕ ਪਿਰਮਲ ਸਿੰਘ ਨੇ ਦੱਸਿਆ ਕਿ ਅਸੀਂ ਇਸ ਸਬੰਧੀ ਚੰਡੀਗੜ੍ਹ ਸਥਿਤ ਨੈਸ਼ਨਲ ਹਾਈਵੇ ਅਥਾਰਟੀ ਤੱਕ ਵੀ ਪਹੁੰਚ ਕਰ ਚੁੱਕੇ ਹਾਂ ਪਰ ਉਥੋਂ ਵੀ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਮਿਲਿਆ। ਹੁਣ ਇਸ ਟੋਲ ਪਲਾਜੇ ਨੂੰ ਪੱਕੇ ਤੌਰ 'ਤੇ ਬੰਦ ਕਰਵਾਉਣ ਲਈ 28 ਅਪ੍ਰੈਲ ਨੂੰ ਧਰਨਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਇਸ ਧਰਨੇ 'ਚ ਆਉਣ ਦੀ ਅਪੀਲ ਕੀਤੀ ਹੈ।