ਸੁਵਿਧਾ ਸੈਂਟਰਾਂ ''ਚ ਨਹੀਂ ਹੋ ਰਹੇ ਆਧਾਰ ਕਾਰਡ ਲਿੰਕ, ਪ੍ਰਾਈਵੇਟ ਸੈਂਟਰ ਵਸੂਲ ਰਹੇ ਹਨ ਮੋਟੀ ਰਕਮ

07/10/2017 6:31:00 AM

ਕਪੂਰਥਲਾ, (ਗੁਰਵਿੰਦਰ ਕੌਰ)- ਕੇਂਦਰ ਸਰਕਾਰ ਵਲੋਂ ਆਪਣੇ ਦੇਸ਼ ਦੇ ਲੋਕਾਂ ਨੂੰ 'ਆਮ ਆਦਮੀ ਦਾ ਅਧਿਕਾਰ' ਆਧਾਰ ਕਾਰਡ ਬਣਾ ਕੇ ਦਿੱਤਾ ਜਾ ਰਿਹਾ ਹੈ, ਤਾਂ ਜੋ ਉਹ ਉਸਦੀ ਆਪਣੇ ਜ਼ਰੂਰੀ ਕੰਮਾਂ 'ਚ ਇਸ ਦੀ ਵਰਤੋਂ ਕਰ ਸਕਣ ਤੇ ਇਸ ਕਾਰਡ ਬਣਨ ਤੋਂ ਬਾਅਦ ਦੇਸ਼ ਦੇ ਲੋਕਾਂ ਨੂੰ ਆਪਣਾ ਹੋਰ ਕੋਈ ਪਛਾਣ-ਪੱਤਰ ਦਿਖਾਉਣ ਦੀ ਜ਼ਿਆਦਾ ਜ਼ਰੂਰਤ ਨਹੀਂ ਪੈਂਦੀ ਹੈ। ਭਾਵੇਂ ਸਰਕਾਰ ਵਲੋਂ ਦੇਸ਼ ਦੇ 100 ਫੀਸਦੀ ਲੋਕਾਂ ਦੇ ਆਧਾਰ ਕਾਰਡ ਬਣਾਉਣ ਦਾ ਕੰਮ ਬਹੁਤ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕੀਤਾ ਗਿਆ ਸੀ ਤੇ ਇਸ ਟਾਰਗੇਟ ਨੂੰ ਪੂਰਾ ਕਰਨ ਲਈ ਅਜੇ ਵੀ ਰਹਿੰਦੇ ਲੋਕਾਂ ਦੇ ਆਧਾਰ ਕਾਰਡ ਬਣਾਏ ਜਾ ਰਹੇ ਪਰ ਅਧਾਰ ਕਾਰਡ ਬਣਾਉਣ ਲਈ ਜਿਥੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਉਥੇ ਹੀ ਆਧਾਰ ਕਾਰਡ 'ਚ ਰਹਿ ਗਈਆਂ ਗਲਤੀਆਂ ਦਾ ਖਮਿਆਜ਼ਾ ਵੀ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਤੇ ਸਰਕਾਰ ਵਲੋਂ 1 ਜੁਲਾਈ ਤੋਂ ਆਧਾਰ ਕਾਰਡ ਕਈ ਚੀਜ਼ਾਂ ਲਈ ਜ਼ਰੂਰੀ ਕਰ ਦਿੱਤਾ ਗਿਆ ਹੈ, ਜਿਸ ਕਾਰਨ ਹੁਣ ਇਨ੍ਹਾਂ 10 ਚੀਜ਼ਾਂ ਨਾਲ ਲਿੰਕ ਕਰਨ ਲਈ ਵੀ ਲੋਕਾਂ 'ਚ ਹੜਕੰਪ ਮਚ ਗਿਆ ਹੈ।ਦੱਸ ਦੇਈਏ ਕਿ ਜ਼ਿਲਾ ਕਪੂਰਥਲਾ ਦੇ ਸੇਵਾ ਕੇਂਦਰਾਂ 'ਚ ਆਧਾਰ ਕਾਰਡ ਬਣਾਉਣ ਤੇ ਸੋਧ ਕਰਵਾਉਣ ਦਾ ਕੰਮ ਤਾਂ ਹੋ ਰਿਹਾ ਪਰ ਸਰਕਾਰ ਵਲੋਂ 1 ਜੁਲਾਈ ਤੋਂ ਆਧਾਰ ਕਾਰਡ ਨੂੰ 10 ਚੀਜ਼ਾਂ ਦੇ ਲਈ ਲਿੰਕ ਕਰਨਾ ਜ਼ਰੂਰੀ ਹੋਣ ਦੇ ਕਾਰਨ ਲੋਕ ਆਪਣਾ ਆਧਾਰ ਕਾਰਡ ਲਿੰਕ ਕਰਵਾਉਣ ਦੇ ਲਈ ਸਰਕਾਰੀ ਸੁਵਿਧਾ ਸੈਂਟਰਾਂ 'ਚ ਜਾ ਰਹੇ ਹਨ ਪਰ ਸੁਵਿਧਾ ਸੈਂਟਰਾਂ 'ਚ ਆਧਾਰ ਕਾਰਡ ਲਿੰਕ ਕਰਨ ਦੀ ਸੁਵਿਧਾ ਨਾ ਹੋਣ ਦੇ ਕਾਰਨ ਲੋਕਾਂ ਨੂੰ ਮਜਬੂਰਨ ਪ੍ਰਾਈਵੇਟ ਸੈਂਟਰਾਂ 'ਚ ਜਾਣਾ ਪੈ ਰਿਹਾ ਹੈ ਤੇ ਪ੍ਰਾਈਵੇਟ ਸੈਂਟਰਾਂ ਵਲੋਂ ਇਸ ਛੋਟੇ ਕੰਮ ਲਈ ਮੋਟੀ ਰਕਮ ਵਸੂਲੀ ਜਾ ਰਹੀ ਹੈ।
ਪ੍ਰਾਈਵੇਟ ਸੈਂਟਰਾਂ 'ਚ ਆਧਾਰ ਕਾਰਡ ਬਣਨੇ ਹੋਏ ਬੰਦ
1 ਜੁਲਾਈ ਤੋਂ ਬਾਅਦ ਸ਼ਹਿਰ ਤੇ ਕਸਬਿਆਂ 'ਚ ਪ੍ਰਾਈਵੇਟ ਤੌਰ 'ਤੇ ਆਧਾਰ ਕਾਰਡ ਬਣਨੇ ਬੰਦ ਹੋ ਗਏ ਹਨ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਹੁਣ 1 ਜੁਲਾਈ ਤੋਂ ਬਾਅਦ ਆਧਾਰ ਕਾਰਡ ਸਿਰਫ ਸਰਕਾਰੀ ਸੈਂਟਰਾਂ 'ਚ ਹੀ ਬਣਨਗੇ ਪਰ ਜੀ. ਪੀ. ਐੱਸ. ਡਿਵਾਈਸ ਨਾ ਹੋਣ ਕਾਰਨ ਸਰਕਾਰੀ ਸੈਂਟਰਾਂ 'ਚ ਵੀ ਆਧਾਰ ਕਾਰਡ ਬਣਾਉਣ ਦਾ ਕੰਮ ਕੁਝ ਸਮੇਂ ਲਈ ਰੁਕ ਗਿਆ ਸੀ, ਜੋ ਹੁਣ 10 ਜੁਲਾਈ ਤੋਂ ਬਾਅਦ ਹੀ ਸ਼ੁਰੂ ਹੋਵੇਗਾ, ਜਿਸ ਕਾਰਨ ਲੋਕਾਂ ਦੇ ਹੱਥ ਖੱਜਲ-ਖੁਆਰੀ ਤੋਂ ਸਵਾਏ ਕੁਝ ਵੀ ਨਹੀਂ ਲਗ ਰਿਹਾ। 
ਸਰਕਾਰੀ ਸੈਂਟਰਾਂ 'ਚ ਲਿੰਕ ਨਾ ਹੋਣ ਕਾਰਨ ਲੋਕ ਪ੍ਰਾਈਵੇਟ ਸੈਂਟਰਾਂ 'ਚ ਜਾਣ ਲਈ ਮਜ਼ਬੂਰ
ਜ਼ਿਕਰਯੋਗ ਹੈ ਕਿ ਜ਼ਿਲਾ ਕਪੂਰਥਲਾ ਦੇ ਸੇਵਾ ਕੇਂਦਰਾਂ 'ਚ ਆਧਾਰ ਕਾਰਡ ਬਣਾਉਣ ਤੇ ਸੋਧ ਕਰਵਾਉਣ ਦਾ ਤਾਂ ਕੰਮ ਕੀਤਾ ਜਾ ਰਿਹਾ ਹੈ ਪਰ ਸਰਕਾਰ ਵਲੋਂ 1 ਜੁਲਾਈ ਤੋਂ ਆਧਾਰ ਕਾਰਡ ਨੂੰ 10 ਚੀਜ਼ਾਂ ਲਈ ਲਿੰਕ ਕਰਨਾ ਜ਼ਰੂਰੀ ਹੋਣ ਕਾਰਨ ਲੋਕ ਆਪਣਾ ਆਧਾਰ ਕਾਰਡ ਲਿੰਕ ਕਰਵਾਉਣ ਲਈ ਸਰਕਾਰੀ ਸੈਂਟਰਾਂ 'ਚ ਜਾ ਰਹੇ ਹਨ ਪਰ ਸਰਕਾਰੀ ਸੈਂਟਰਾਂ 'ਚ ਆਧਾਰ ਕਾਰਡ ਲਿੰਕ ਕਰਨ ਦੀ ਸੁਵਿਧਾ ਨਾ ਹੋਣ ਕਾਰਨ ਲੋਕਾਂ ਨੂੰ ਮਜਬੂਰਨ ਪ੍ਰਾਈਵੇਟ  ਸੈਂਟਰਾਂ 'ਚ ਜਾਣਾ ਪੈ ਰਿਹਾ ਹੈ ਤੇ ਪ੍ਰਾਈਵੇਟ ਸੈਂਟਰਾਂ ਵਲੋਂ ਇਸ ਛੋਟੇ ਜਿਹੇ ਕੰਮ ਲਈ ਮੋਟੀਆਂ ਰਕਮਾਂ ਵਸੂਲੀਆਂ ਜਾ ਰਹੀਆਂ ਹਨ।