ਘਰ ਬੈਠੇ ਦੇਖੋ ਸੂਰਜ ਗ੍ਰਹਿਣ ਦਾ ਵਿਲੱਖਣ ਨਜ਼ਾਰਾ, ਹੋਵੇਗੀ Live Streaming

02/15/2018 5:13:58 PM

ਮੁੰਬਈ — ਸਾਲ 2018 ਦਾ ਅੱਜ ਪਹਿਲਾਂ ਸੂਰਜ ਗ੍ਰਹਿਣ ਹੈ। ਇਸ ਤੋਂ ਪਹਿਲਾਂ 31 ਜਨਵਰੀ ਨੂੰ ਸਾਲ  ਦਾ ਪਹਿਲਾਂ ਚੰਦਰ ਗ੍ਰਹਿਣ ਦੇਖਿਆ ਗਿਆ ਸੀ। ਅੱਜ ਦਾ ਇਹ ਸੂਰਜ ਗ੍ਰਹਿਣ ਰਾਤ 12 ਵਜੇ ਤੋਂ ਬਾਅਦ ਸ਼ੁਰੂ ਹੋਵੇਗਾ, ਜਿਸ ਕਾਰਨ ਕਈ ਦੇਸ਼ਾਂ ਵਿਚ ਇਹ ਦਿਖਾਈ ਹੀ ਨਹੀਂ ਦੇਵੇਗਾ। ਇਸ ਸਾਲ ਪੂਰੇ ਪੰਜ ਗ੍ਰਹਿਣ ਲੱਗਣਗੇ। 
ਇਸ ਸੂਰਜ ਗ੍ਰਹਿਣ ਦਾ ਨਜ਼ਾਰਾ ਘਰ ਬੈਠੇ ਨਾਸਾ ਦੀ ਵੈਬਸਾਈਟ 'ਤੇ ਲਾਈਵ ਦੇਖਿਆ ਜਾ ਸਕੇਗਾ।

ਅੱਜ ਦੇ ਪਹਿਲੇ ਸੂਰਜ ਗ੍ਰਹਿਣ ਤੋਂ ਬਾਅਦ ਦੂਸਰਾ ਸੂਰਜ ਗ੍ਰਹਿਣ :  13 ਜੁਲਾਈ ਅੱਧਾ ਸੂਰਜ ਗ੍ਰਹਿਣ ਆਸਟ੍ਰੇਲੀਆ 'ਚ ਦਿਖਾਈ ਦੇਵੇਗਾ।
ਤੀਸਰਾ ਸੂਰਜ ਗ੍ਰਹਿਣ 11 ਅਗਸਤ ਨੂੰ ਯੂਰਪ,ਏਸ਼ੀਆ, ਨਾਰਥ ਅਮਰੀਕਾ ਅਤੇ ਅੰਟਾਟਿਕਾ 'ਚ ਦਿਖਾਈ ਦੇਵੇਗਾ।


ਮੁਨੱਖ ਜਾਤ ਲਈ ਗ੍ਰਹਿਣ ਅਸ਼ੁੱਭਤਾ ਦਾ ਸੰਚਾਰ ਕਰਦਾ ਹੈ। ਜਿਸ ਨਕਸ਼ੱਤਰ ਅਤੇ ਰਾਸ਼ੀ ਵਿਚ ਗ੍ਰਹਿਣ ਦੀ ਅਸ਼ੁੱਭਤਾ ਦਾ ਅਸਰ ਹੁੰਦਾ ਹੈ, ਉਨ੍ਹਾਂ 'ਤੇ ਨਕਰਾਤਮਕਤਾ ਦਾ ਦਬਦਬਾ ਰਹਿੰਦਾ ਹੈ। ਗ੍ਰੰਥਾਂ ਅਨੁਸਾਰ ਸਮੁੰਦਰ ਮੰਥਨ ਦੌਰਾਨ ਅੰਮ੍ਰਿਤ-ਕੁੰਭ ਨਿਕਲਦੇ ਹੀ ਧੰਨਵੰਤਰੀ ਦੇ ਹੱਥੋਂ ਕੁੰਭ ਖਿੱਚ(ਖੋਹ) ਕੇ ਰਾਖਸ਼ ਭੱਜੇ ਕਿਉਂਕਿ ਉਨ੍ਹਾਂ ਵਿਚੋਂ ਹਰ ਕੋਈ ਇਸ ਅੰਮ੍ਰਿਤ ਨੂੰ ਪਹਿਲਾਂ ਪੀਣਾ ਚਾਹੁੰਦਾ ਸੀ।
ਅੰਮ੍ਰਿਤ ਦੇ ਕੁੰਭ ਲਈ ਲੁੱਟ-ਖੋਹ ਚਲ ਰਹੀ ਸੀ ਅਤੇ ਦੇਵਤਾ ਉਦਾਸ ਖੜ੍ਹੇ ਸਨ। ਅਚਾਨਕ ਉਥੇ ਇਕ ਵਿਲੱਖਣ ਖੂਬਸੂਰਤ ਔਰਤ ਪ੍ਰਗਟ ਹੋਈ। ਰਾਖਸ਼ਾਂ ਨੇ ਉਸਦੀ ਸੁੰਦਰਤਾ ਤੋਂ ਪ੍ਰਭਾਵਿਤ ਹੋ ਕੇ ਇਸ ਖੂਬਸੂਰਤ ਔਰਤ ਨੂੰ ਅੰਮ੍ਰਿਤ ਵੰਡਣ ਲਈ ਬੇਨਤੀ ਕੀਤੀ। ਦਰਅਸਲ ਭਗਵਾਨ ਨੇ ਹੀ ਰਾਖਸ਼ਾਂ ਨੂੰ ਮੋਹਿਤ ਕਰਨ ਲਈ ਮੋਹਿਣੀ ਰੂਪ ਧਾਰਨ ਕੀਤਾ ਸੀ।
ਮੋਹਿਣੀ ਰੂਪ ਧਾਰਨ ਕੀਤੇ ਭਗਵਾਨ ਨੇ ਕਿਹਾ ਕਿ, ' ਮੈਂ ਜਿਸ ਤਰ੍ਹਾਂ ਵੀ ਅੰਮ੍ਰਿਤ ਦੀ ਵੰਡ ਕਰਾਂ, ਉਹ ਢੁਕਵੀਂ ਹੋਵੇ ਜਾਂ ਗਲਤ, ਕੋਈ ਵੀ ਇਸ ਵੰਡ ਵਿਚ ਦਖ਼ਲ ਨਾ ਦੇਣ ਦਾ ਵਾਅਦਾ ਕਰੇ, ਤਾਂ ਹੀ ਮੈਂ ਇਸ ਕੰਮ ਨੂੰ ਕਰਾਂਗੀ'।
ਸਾਰਿਆਂ ਨੇ ਇਸ ਸ਼ਰਤ ਨੂੰ ਸਵੀਕਾਰ ਕਰ ਲਿਆ। ਦੇਵਤੇ ਅਤੇ ਰਾਖਸ਼ ਵੱਖ-ਵੱਖ ਲਾਈਨਾਂ ਵਿਚ ਬੈਠ ਗਏ। ਜਿਸ ਸਮੇਂ ਭਗਵਾਨ ਮੋਹਿਨੀ ਰੂਪ ਵਿਚ ਦੇਵਤਾਵਾਂ ਨੂੰ ਅੰਮ੍ਰਿਤ ਪਿਲਾ ਰਹੇ ਸਨ ਤਾਂ ਉਸ ਸਮੇਂ ਰਾਹੂ ਧੀਰਜ ਨਾ ਰੱਖ ਸਕਿਆ। ਉਹ ਦੇਵਤਾ ਦਾ ਰੂਪ ਧਾਰਨ ਕਰਕੇ ਸੂਰਜ-ਚੰਦਰਮਾ ਦੇ ਵਿਚਕਾਰ ਜਾ ਕੇ ਬੈਠ ਗਿਆ ਜਿਵੇਂ ਹੀ ਅੰਮ੍ਰਿਤ ਦਾ ਘੁੱਟ ਮਿਲਿਆ, ਸੂਰਜ ਚੰਦਰਮਾ ਨੇ ਇਸ਼ਾਰਾ ਕਰ ਦਿੱਤਾ। ਭਗਵਾਨ ਮੋਹਿਨੀ ਰੂਪ ਦਾ ਤਿਆਗ ਕਰਕੇ ਸ਼ੰਕਰ-ਚੱਕਰਧਾਰੀ ਵਿਸ਼ਣੂ ਰੂਪ ਬਣ ਗਏ ਅਤੇ ਉਨ੍ਹਾਂ ਨੇ ਚੱਕਰ ਨਾਲ ਰਾਹੂ ਦਾ ਸਿਰ ਵੱਢ ਦਿੱਤਾ।
ਅੰਮ੍ਰਿਤ ਪੀ ਕੇ ਅਮਰ ਹੋ ਚੁੱਕੇ ਰਾਹੂ ਦਾ ਸਿਰ ਰਾਹੂ ਅਤੇ ਧੜ ਕੇਤੂ ਦੇ ਰੂਪ 'ਚ ਸੌਰ ਮੰਡਲ ਵਿਚ ਸਥਾਪਿਤ ਹੋ ਗਿਆ। ਕਿਹਾ ਜਾਂਦਾ ਹੈ ਕਿ ਰਾਹੂ ਅਤੇ ਕੇਤੂ ਦੀ ਉਸ ਸਮੇਂ ਤੋਂ ਹੀ ਸੂਰਜ ਅਤੇ ਚੰਦਰਮਾ ਨਾਲ ਦੁਸ਼ਮਣੀ ਹੈ। ਉਹ ਗ੍ਰਹਿਣ ਦੇ ਰੂਪ 'ਚ ਦੋਵਾਂ ਨੂੰ ਸਰਾਪ ਦਿੰਦੇ ਹਨ।