ਪੇਪਰ ਮਿੱਲ ਦੇ ਯਾਰਡ ਵਿੱਚ ਤੂੜੀ ਨੂੰ ਲੱਗੀ ਭਿਆਨਕ ਅੱਗ, ਕਰੀਬ ਦੋ ਹਜ਼ਾਰ ਟਨ ਸੜ ਕੇ ਸੁਆਹ

05/23/2023 7:59:04 PM

ਸੈਲਾ ਖੁਰਦ- (ਰਾਜੇਸ਼ ਅਰੋੜਾ)- ਸਥਾਨਕ ਕੁਆਂਟਮ ਪੇਪਰ ਮਿੱਲ ਵਿੱਚ ਤੂੜੀ ਦੇ ਸਟਾਕ ਯਾਰਡ ਚ ਅਚਾਨਕ ਅੱਗ ਲੱਗ ਗਈ ਤੇ ਇਸ ਭਿਆਨਕ ਅੱਗ ਨਾਲ ਮਿੱਲ ਦੀ ਕਰੀਬ 2 ਹਜ਼ਾਰ ਟਨ ਤੂੜੀ ਇਸ ਦੀ ਲਪੇਟ ਵਿਚ ਆ ਗਈ।

ਮਿੱਲ ਦੇ  ਸੀਨੀਅਰ ਜਨਰਲ ਮੈਨੇਜਰ ਅਜੇਸ਼ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਅਚਾਨਕ ਲੱਗੀ ਅੱਗ ਦੇ ਕਾਰਨਾਂ ਦਾ ਕੁਝ ਪਤਾ ਨਹੀਂ ਲੱਗਾ।  ਮੌਕੇ 'ਤੇ ਪੇਪਰ ਮਿੱਲ ਦੇ ਦੋ ਫਾਇਰ ਬਰਗੇਡ ਤੇ ਇਸ ਤੋਂ ਇਲਾਵਾ ਇੱਕ ਨਵਾਂਸ਼ਹਿਰ ਅਤੇ ਇੱਕ ਹੁਸ਼ਿਆਰਪੁਰ ਤੋਂ ਪੁੱਜਾ। ਚਾਰ ਫਾਇਰ ਬਰਗੇਡ ਨੇ ਕਰੀਬ ਢਾਈ ਵਜੇ ਲੱਗੀ ਇਸ ਭਿਆਨਕ ਅੱਗ 'ਤੇ ਪੂਰੇ ਦਿਨ ਦੀ ਮੁਸ਼ੱਕਤ ਤੋਂ ਬਾਅਦ ਦੇਰ ਰਾਤ ਤੱਕ ਪੂਰਾ ਕਾਬੂ ਪਾਇਆ। ਇਸ ਭਿਆਨਕ ਅੱਗ ਤੋਂ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਅ ਹੋ ਗਿਆ।

Tarsem Singh

This news is Content Editor Tarsem Singh