ਸਿਹਤ ਵਿਭਾਗ ਦੀ ਇਕ ਸਟਾਫ ਨਰਸ ਵਲੋਂ ਕੋਰੋਨਾ ਦੇ ਪਾਜ਼ੇਟਿਵ ਆਏ ਨਤੀਜਿਆਂ ਨੂੰ ਚੁਣੌਤੀ

05/13/2020 2:11:39 AM

ਰੂਪਨਗਰ,(ਵਿਜੇ ਸ਼ਰਮਾ)- ਸਿਹਤ ਵਿਭਾਗ ਦੀ ਇਕ ਸਟਾਫ ਨਰਸ ਦੀ ਆਡਿਓ ਕੈਸਟ ਵਾਇਰਲ ਹੋ ਰਹੀ ਹੈ ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਸਿਹਤ ਵਿਭਾਗ ਦੀ ਕਾਰਜਪ੍ਰਣਾਲੀ ’ਤੇ ਸਵਾਲਿਆ ਨਿਸ਼ਾਨ ਲਗਾ ਰਹੀ ਹੈ।ਸਿਵਲ ਹਸਪਤਾਲ ਰੂਪਨਗਰ ਦੇ ਇਕ ਸੀਨੀਅਰ ਮੈਡੀਕਲ ਅਫਸਰ ਅਤੇ ਡਾਕਟਰਾਂ ਸਟਾਫ ਨਰਸਾਂ ਆਦਿ ਦੇ ਕੇਸ ਪਾਜ਼ੇਟਿਵ ਪਾਏ ਗਏ ਸਨ। ਇਸ ਮਗਰੋਂ ਜ਼ਿਲਾ ਪ੍ਰਸ਼ਾਸਨ ਨੇ ਨਿਯਮਾਂ ਅਨੁਸਾਰ ਕਾਰਵਾਈ ਕਰਦਿਆਂ ਪੈਰਾ ਮੈਡੀਕਲ ਸਟਾਫ ਦੇ ਪਾਜ਼ੇਟਿਵ ਆਏ ਮਰੀਜ਼ਾਂ ਨੂੰ ਇਕਾਂਤਵਾਸ ’ਚ ਭੇਜ ਦਿੱਤਾ ਸੀ ਪਰ ਦੋ ਦਿਨ ਮਗਰੋਂ ਕੁਝ ਉੱਚ ਅਧਿਕਾਰੀਆਂ ਦੇ ਦੁਬਾਰਾ ਨਮੂਨੇ ਲਏ ਗਏ ਜੋ ਕਿ ਨੈਗੇਟਿਵ ਆਏ। ਵਿਭਾਗ ਦੀ ਇਕ ਸਟਾਫ ਨਰਸ ਨੇ ਇਕ ਆਡਿਓ ਜਾਰੀ ਕਰਕੇ ਸਿਹਤ ਵਿਭਾਗ ਦੀ ਕਾਰਗੁਜ਼ਾਰੀ ਨੂੰ ਚੁਣੌਤੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉੱਚ ਅਧਿਕਾਰੀਆਂ ਦੇ ਨਮੂਨੇ ਦੁਬਾਰਾ ਭੇਜੇ ਜਾ ਸਕਦੇ ਹਨ ਤਾਂ ਉਨ੍ਹਾਂ ਦੇ ਨਮੂਨੇ ਕਿਉਂ ਨਹੀ ਭੇਜੇ ਜਾ ਸਕਦੇ ਤਾਂ ਜੋ ਸਹੀ ਸਥਿਤੀ ਦਾ ਪਤਾ ਚੱਲ ਸਕੇ। ਪਰ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਿਯਮ ਅਨੁਸਾਰ 14 ਦਿਨ ਮਗਰੋਂ ਹੀ ਉਨ੍ਹਾਂ ਦੇ ਦੁਬਾਰਾ ਨਮੂਨੇ ਭੇਜੇ ਜਾਣਗੇ। ਜਿਸ ਤੋਂ ਉਕਤ ਸਟਾਫ ਨਰਸ ਕਾਫੀ ਨਾਰਾਜ਼ ਹੈ। ਉਸਦਾ ਕਹਿਣਾ ਹੈ ਕਿ ਉਸਦੀ ਰਿਪੋਰਟ ਗਲਤ ਦਿਖਾਈ ਦੇ ਰਹੀ ਹੈ ਕਿਉਂਕਿ ਉਸਨੂੰ ਕੋਰੋਨਾ ਦੇ ਕੋਈ ਲੱਛਣ ਨਹੀ ਹਨ ਅਤੇ ਉਹ ਬਿੱਲਕੁਲ ਸਿਹਤਮੰਦ ਹੈ। ਇਸ ਨਾਲ ਉਸਦੇ ਪਰਿਵਾਰਕ ਮੈਂਬਰ ਪਰੇਸ਼ਾਨ ਹਨ ਅਤੇ ਸਮਾਜ ’ਚ ਉਸਦਾ ਅਕਸ ਖਰਾਬ ਹੋ ਰਿਹਾ ਹੈ। ਜਦਕਿ ਉਨ੍ਹਾਂ ਦੇ ਘਰ ਵੀ ਸੀਲ ਕਰ ਦਿੱਤੇ।

ਜਦੋਂ ਤੋਂ ਜ਼ਿਲੇ ’ਚ ਇਕੋ ਦਿਨ ਕੋਰੋਨਾ ਦੇ 34 ਪਾਜ਼ੇਟਿਵ ਕੇਸ ਆਏ ਉਸ ਮਗਰੋਂ ਸਿਵਲ ਸਰਜਨ ਰੂਪਨਗਰ ਦਾ ਪੱਤਰਕਾਰਾਂ ਅਤੇ ਆਮ ਲੋਕਾਂ ਨਾਲ ਕੋਈ ਸੰਪਰਕ ਨਹੀ ਰਿਹਾ ਅਤੇ ਪੱਤਰਕਾਰਾਂ ਵਲੋਂ ਸੂਚਨਾ ਲੈਣ ਲਈ ਜੋ ਫੋਨ ਕੀਤੇ ਜਾ ਰਹੇ ਹਨ ਉਨ੍ਹਾਂ ਵਲੋਂ 2 ਦਿਨ ਤੋਂ ਫੋਨ ਨਹੀ ਅਟੈਂਡ ਕੀਤਾ ਜਾ ਰਿਹਾ ਅਤੇ ਮੀਡੀਆ ਨੂੰ ਕੋਰੋਨਾ ਕੇਸਾਂ ਦੇ ਸਬੰਧ ੀ ਸਿਹਤ ਵਿਭਾਗ ਵਲੋਂ ਸਹੀ ਜਾਣਕਾਰੀ ਨਹੀ ਮਿਲ ਰਹੀ। ਇਸ ਤਰ੍ਹਾਂ ਲੱਗ ਰਿਹਾ ਹੈ ਕਿ ਸਿਵਲ ਸਰਜਨ ਡਾ. ਐੱਚ.ਐੱਨ. ਸ਼ਰਮਾ ਵੀ ਸਥਿਤੀ ਨੂੰ ਲੈ ਕੇ ਡਰ ਗਏ ਹਨ। ਇਸ ਤਰ੍ਹਾਂ ਜਾਪਦਾ ਰਿਹਾ ਹੈ ਕਿ ਸਟਾਫ ਨਰਸ ਦੀ ਆਡਿਓ ਤੋਂ ਵੀ ਘਬਰਾ ਗਏ ਹਨ। ਸਿਵਲ ਸਰਜਨ ਵਲੋਂ ਫੋਨ ਅਟੈਂਡ ਨਾ ਕਰਨਾ ਵੀ ਕਈ ਤਰ੍ਹਾਂ ਦੇ ਸਵਾਲ ਖਡ਼੍ਹੇ ਕਰ ਰਿਹਾ ਹੈ ਕਿ ਆਖਿਰ ਮਾਮਲੇ ਦੀ ਸੱਚਾਈ ਕੀ ਹੈ?


Bharat Thapa

Content Editor

Related News