ਟਰੱਕ ਹੇਠਾਂ ਆਉਣ ਨਾਲ ਨੌਜਵਾਨ ਗੰਭੀਰ ਜ਼ਖਮੀ

02/22/2018 10:39:19 AM

ਰਾਮਾਂ ਮੰਡੀ (ਪਰਮਜੀਤ)-ਸਥਾਨਕ ਪਿੰਡ ਰਾਮਸਰਾਂ ਨਜ਼ਦੀਕ ਸਥਿਤ ਰਿਫਾਈਨਰੀ ਰੋਡ 'ਤੇ ਨੌਰੰਗ ਚੌਕ ਨਜ਼ਦੀਕ ਟਰੱਕ ਹੇਠਾਂ ਆਉਣ ਕਾਰਨ ਇਕ ਨੌਜਵਾਨ ਦੇ ਗੰਭੀਰ ਰੂਪ 'ਚ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ, ਮਿਲੀ ਜਾਣਕਾਰੀ ਅਨੁਸਾਰ ਸੜਕ ਹਾਦਸੇ 'ਚ ਜ਼ਖਮੀ ਵਿਅਕਤੀ ਦੀ ਸੂਚਨਾ ਮਿਲਦੇ ਹੀ ਸਥਾਨਕ ਸ਼ਹਿਰ ਦੀ ਸਮਾਜ ਸੇਵੀ ਹੈਲਪਲਾਈਨ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਬੌਬੀ ਲਹਿਰੀ ਆਪਣੇ ਸਾਥੀਆਂ ਉਜਵਲ ਗਰਗ, ਲਲਿਤ ਬਖਤੂ, ਚੀਨਾ ਮਾਹੀਨੰਗਲ, ਸੇਵਾ ਸਿੰਘ ਰਾਮਾਂ ਸਮੇਤ ਐਂਬੂਲੈਂਸ ਰਾਹੀਂ ਉਕਤ ਘਟਨਾ ਸਥਾਨ 'ਤੇ ਪੁੱਜੇ, ਜਿੱਥੇ ਜ਼ਖਮੀ ਨੌਜਵਾਨ ਨੂੰ ਤੁਰੰਤ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਰਾਮਾਂ ਵਿਖੇ ਲਿਆਂਦਾ ਗਿਆ।
 ਹਸਪਤਾਲ ਵਿਖੇ ਤਾਇਨਾਤ ਡਾਕਟਰ ਰਿਸ਼ੂ, ਹਸਪਤਾਲ ਕਰਮਚਾਰੀ ਦੇਵਰਾਜ ਅਤੇ ਸਟਾਫ ਨਰਸ ਹਰਦੇਵ ਕੌਰ ਨੇ ਜ਼ਖਮੀ ਦੀ ਹਾਲਤ ਗੰਭੀਰ ਦੇਖਦਿਆਂ ਫਸਟ ਏਡ ਦੇ ਕੇ ਸਿਵਲ ਹਸਪਤਾਲ ਬਠਿੰਡਾ ਲਈ ਰੈਫਰ ਕਰ ਦਿੱਤਾ। ਬੌਬੀ ਲਹਿਰੀ ਨੇ ਦੱਸਿਆ ਕਿ ਜ਼ਖਮੀ ਨੌਜਵਾਨ ਦੀ ਪਛਾਣ ਗਗਨਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਤਲਵੰਡੀ ਸਾਬੋ ਵਜੋਂ ਹੋਈ ਹੈ।