ਬਿਜਲੀ ਕਰਮਚਾਰੀਆਂ ਵੱਲੋਂ ਰੋਸ ਰੈਲੀ

Tuesday, Jun 20, 2017 - 02:07 AM (IST)

ਗੁਰਦਾਸਪੁਰ,  (ਵਿਨੋਦ)- ਪੀ.ਐੱਸ.ਈ.ਬੀ. ਸੰਯੁਕਤ ਫੋਰਮ ਪੰਜਾਬ ਦੇ ਸੱਦੇ 'ਤੇ ਅੱਜ ਟੈਕਨੀਕਲ ਸਰਵਿਸਿਜ਼ ਯੂਨੀਅਨ ਪੁਰਾਣਾ ਸ਼ਾਲਾ ਵੱਲੋਂ ਦਫ਼ਤਰ 'ਚ ਪ੍ਰਧਾਨ ਲਖਵਿੰਦਰ ਸਿੰਘ ਦੀ ਅਗਵਾਈ 'ਚ ਰੋਸ ਰੈਲੀ ਕੀਤੀ ਗਈ। 
ਇਸ ਸਮੇਂ ਸੁਰਿੰਦਰ ਪੱਪੂ ਸਕੱਤਰ ਬਾਰਡਰ ਜ਼ੋਨ, ਰਣਜੀਤ ਸਿੰਘ ਟੋਨਾ, ਸੁਰਜੀਤ ਸਿੰਘ ਭੱਟੀਆ, ਗੁਰਦਿਆਲ ਸਿੰਘ ਗੁਰੀਆਂ ਆਦਿ ਨੇ ਕਿਹਾ ਕਿ ਚੇਅਰਮੈਨ ਪਾਵਰਕਾਮ ਪਟਿਆਲਾ ਨੇ 20 ਦਸੰਬਰ 2016 ਨੂੰ ਕਰਮਚਾਰੀਆਂ ਦੀਆਂ ਜ਼ਿਆਦਾਤਰ ਮੰਗਾਂ ਨੂੰ ਸਵੀਕਾਰ ਕੀਤਾ ਸੀ, ਜਿਨ੍ਹਾਂ ਨੂੰ ਕਾਫੀ ਸਮਾਂ ਬੀਤ ਜਾਣ ਉਪਰੰਤ ਵੀ ਲਾਗੂ ਨਹੀਂ ਕੀਤਾ ਗਿਆ। ਇਸ ਦੇ ਉਪਰੰਤ ਨਵੇਂ ਚੇਅਰਮੈਨ ਨੇ ਨਵੀਂ ਪੰਜਾਬ ਸਰਕਾਰ ਬਣਨ 'ਤੇ ਇਨ੍ਹਾਂ ਮੰਗਾਂ ਨੂੰ 22 ਮਈ ਨੂੰ ਮੀਟਿੰਗ 'ਚ ਲਾਗੂ ਕਰਨ ਦਾ ਭਰੋਸਾ ਦਿੱਤਾ ਸੀ ਪਰ ਨਵੇਂ ਚੇਅਰਮੈਨ ਵੱਲੋਂ 22 ਮਈ ਨੂੰ ਇਹ ਸਵੀਕਾਰ ਮੰਗਾਂ ਪ੍ਰਤੀ ਫਿਰ ਭਰੋਸਾ ਦੇਣ ਵਾਲੀ ਨੀਤੀ ਅਪਣਾਉਣ ਕਾਰਨ ਮੀਟਿੰਗ ਅਸਫ਼ਲ ਰਹੀ ਜਿਸ ਕਾਰਨ ਸੰਯੁਕਤ ਫੋਰਮ ਵੱਲੋਂ ਸਖ਼ਤ ਸੰਘਰਸ਼ ਦਾ ਐਲਾਨ ਕੀਤਾ ਗਿਆ ਜਿਸ ਤਹਿਤ ਅੱਜ ਰੋਸ ਰੈਲੀ ਕਰਦੇ ਹੋਏ ਬਿਜਲੀ ਕਰਮਚਾਰੀਆਂ ਨੇ ਕਿਹਾ ਕਿ ਜੇਕਰ ਸਵੀਕਾਰ ਮੰਗਾਂ ਨੂੰ 11 ਜੁਲਾਈ ਤੱਕ ਲਾਗੂ ਨਾ ਕੀਤਾ ਤਾਂ 12 ਜੁਲਾਈ ਨੂੰ ਪਟਿਆਲਾ ਹੈੱਡਕੁਆਰਟਰ 'ਚ ਦਿੱਤੇ ਜਾ ਰਹੇ ਧਰਨੇ 'ਚ ਬਿਜਲੀ ਕਰਮਚਾਰੀ ਵਧ-ਚੜ੍ਹ ਕੇ ਹਿੱਸਾ ਲੈਣਗੇ।
ਇਸ ਮੌਕੇ ਇੰਜੀ. ਜਗਤ ਸਿੰਘ, ਇੰਜੀ. ਮਲਕੀਤ ਸਿੰਘ, ਇੰਜੀ. ਅਨਿਲ ਕੁਮਾਰ, ਰਾਜਵਿੰਦਰ ਕੌਰ, ਇੰਜੀ. ਪਰਮਜੀਤ ਸਿੰਘ, ਮਨਜੀਤ ਸਿੰਘ ਲੇਖਾਕਾਰ, ਰੁਪਿੰਦਰ ਜੀਤ ਸਿੰਘ, ਮੋਹਨ ਲਾਲ ਆਦਿ ਹਾਜ਼ਰ ਸੀ।


Related News