ਮੋਟਰਸਾਈਕਲ ਸਵਾਰ ਲੁਟੇਰੇ ਨੌਜਵਾਨ ਤੋਂ ਮੋਬਾਇਲ ਖੋਹ ਕੇ ਫਰਾਰ

02/23/2018 4:21:49 AM

ਗੁਰੂਹਰਸਹਾਏ, (ਆਵਲਾ)- ਗੁਰੂਹਰਸਹਾਏ ਵਿਚ ਲੁੱਟਾਂ ਖੋਹਾਂ ਤੇ ਚੋਰੀਆਂ ਦੀਆਂ ਘਟਨਾਵਾਂ ਆਏ ਦਿਨ ਵਾਪਰ ਰਹੀਆਂ ਹਨ ਤੇ ਪੁਲਸ ਪ੍ਰਸ਼ਾਸਨ ਲੁਟੇਰਿਆਂ ਨੂੰ ਕਾਬੂ ਕਰਨ ਵਿਚ ਨਾਕਾਮ ਦਿਖਾਈ ਦੇ ਰਿਹਾ ਹੈ।  ਬੀਤੀ ਸ਼ਾਮ ਮੋਟਰਸਾਈਕਲ ਸਵਾਰ 2 ਝੱਪਟਮਾਰਾਂ ਵੱਲੋਂ ਇਕ ਨੌਜਵਾਨ ਦਾ ਮੋਬਾਇਲ ਫੋਨ ਖੋਹ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਸਬੰਧੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤ ਪਰਮਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਰਹਿਮੇ ਸ਼ਾਹ ਬੋਦਲਾ (ਫਾਜ਼ਿਲਕਾ) ਨੇ ਦੱਸਿਆ ਕਿ ਉਹ ਬੀਤੀ ਸ਼ਾਮ ਰੇਲਵੇ ਪਾਰਕ ਮੰਡੀ ਗੁਰੂਹਰਸਹਾਏ ਵਿਚ ਆਇਆ ਸੀ ਤੇ ਫੋਨ 'ਤੇ ਗੱਲ ਕਰਦਾ-ਕਰਦਾ ਬਾਹਰ ਸੜਕ 'ਤੇ ਆ ਗਿਆ ਤਾਂ ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਵਿਅਕਤੀ ਪਿੱਛਂੋ ਆਏ ਤੇ ਉਸਦੇ ਹੱਥ ਵਿਚੋਂ ਮੋਬਾਇਲ ਖੋਹ ਕੇ ਫਰਾਰ ਹੋ ਗਏ। ਪਰਮਿੰਦਰ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਿੰਦੇ ਮੰਗ ਕੀਤੀ ਕਿ ਉਸਦਾ ਮੋਬਾਇਲ ਮਾਰਕਾ ਸੈਮਸੰਗ ਗਲੈਕਸੀ ਆਨ 5 ਬਰਾਮਦ ਕਰਵਾਇਆ ਜਾਵੇ ਤੇ ਚੋਰਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।