ਸਰਹੱਦੀ ਖੇਤਰ ਦੀਆਂ ਸਮੱਸਿਆਵਾਂ ਬਾਰੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੂੰ ਸੌਂਪਿਆ ਮੰਗ ਪੱਤਰ

10/16/2023 3:26:34 PM

ਖੇਮਕਰਨ (ਅਵਤਾਰ,ਗੁਰਮੇਲ) : ਸਰਹੱਦੀ ਖੇਤਰ ’ਚ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਦੀ ਫੇਰੀ ਦੌਰਾਨ ਪੰਜਾਬ ਕਿਸਾਨ ਬਾਰਡਰ ਯੂਨੀਅਨ ਆਗੂਆਂ ਵਲੋਂ ਹੱਕੀ ਮੰਗਾਂ ਵਾਸਤੇ ਮੰਗ ਪੱਤਰ ਸੌਂਪਿਆ ਗਿਆ। ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸੁਰਜੀਤ ਸਿੰਘ ਭੂਰਾ ਨੇ ਦੱਸਿਆ ਕਿ ਸਿੱਖਿਆ ਦੇ ਖੇਤਰ ’ਚ ਸਰਹੱਦੀ ਖੇਤਰ ਖੇਮਕਰਨ ਪਿੱਛੜ ਚੁੱਕਾ ਹੈ। ਉਚੇਰੀ ਸਿੱਖਿਆ ਵਾਸਤੇ ਕੋਈ ਵੀ ਸਰਕਾਰੀ ਕਾਲਜ ਨਹੀਂ ਬਣ ਸਕਿਆ ਹੈ। 

ਉਨ੍ਹਾਂ ਦੱਸਿਆ ਕਿ ਇਲਾਕੇ 'ਚ ਸਿਹਤ ਸੇਵਾਵਾਂ ਦਾ ਜਨਾਜ਼ਾ ਨਿਕਲ ਚੁੱਕਾ ਹੈ। ਕੋਈ ਵੀ ਸਰਕਾਰੀ ਡਾਕਟਰ ਸਰਕਾਰੀ ਹਸਪਤਾਲ ਖੇਮਕਰਨ ’ਚ ਮੌਜੂਦ ਨਹੀਂ ਹੈ। ਤਾਰੋਂ ਪਾਰਲੀਆਂ ਜ਼ਮੀਨਾਂ ’ਚ ਪਾਈਪ ਪਾਉਣ ਵਾਸਤੇ ਬੀ.ਐੱਸ.ਐੱਫ. ਵਲੋਂ ਮਨਜ਼ੂਰੀ ਬੰਦ ਕੀਤੀ ਗਈ ਹੈ। ਜਦ ਫਸਲਾਂ ਨੂੰ ਅੱਗ ਲਗਦੀ ਹੈ ਤਾਂ ਅੱਗ ਬੁਝਾਉਣ ਵਾਸਤੇ ਬੀ. ਐੱਸ. ਐੱਫ. ਕੈਂਪਸ ’ਚ ਫਾਇਰ ਬ੍ਰਿਗੇਡ ਗੱਡੀ ਮੁਹੱਈਆ ਕਰਵਾਈ ਜਾਵੇ। ਤਾਰੋਂ ਪਾਰਲੀਆਂ ਜ਼ਮੀਨਾਂ ਦਾ 2022 ਦਾ 10,000 ਰੁਪਏ ਮੁਆਵਜ਼ਾ ਰਾਸ਼ੀ ਵੀ ਕਿਸਾਨਾਂ ਨੂੰ ਨਹੀਂ ਮਿਲੀ ਹੈ।

ਇਹ ਵੀ ਪੜ੍ਹੋ- ਤਰਨਤਾਰਨ 'ਚ ਗੁੰਡਾਗਰਦੀ ਦਾ ਨੰਗਾ ਨਾਚ, ਮਾਮੂਲੀ ਗੱਲ ਨੂੰ ਲੈ ਕੇ ਚੱਲੀਆਂ ਗੋਲੀਆਂ, ਜਾਣੋ ਪੂਰਾ ਮਾਮਲਾ

ਦੱਸ ਦੇਈਏ ਕਿ 2015 ’ਚ ਮਾਨਯੋਗ ਹਾਈਕੋਰਟ ਨੇ ਇਕ ਟ੍ਰਿਬਿਊਨਲ ਗਠਨ ਕੀਤਾ ਸੀ, ਜਿਸ ਅਧੀਨ ਜ਼ੀਰੋ ਲਾਈਨ ’ਤੇ 11 ਫੁੱਟ ਰਸਤੇ ਦਾ ਮੁਆਵਜ਼ਾ ਵੀ ਨਹੀਂ ਦਿੱਤਾ ਹੈ। ਸਤੰਬਰ ਵਿਚ ਹੜ੍ਹਾਂ ਕਾਰਣ ਹੋਏ ਨੁਕਸਾਨ ਦੀ ਰਾਹਤ ਰਾਸ਼ੀ ਵੀ ਸਰਹੱਦੀ ਕਿਸਾਨਾਂ ਨੂੰ ਨਹੀਂ ਮਿਲੀ ਹੈ। ਉਪਰੋਕਤ ਮੰਗਾਂ ਵਾਸਤੇ ਕੇਂਦਰ ਅਤੇ ਪੰਜਾਬ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਕਿਸਾਨਾਂ ਦੀਆਂ ਮੰਗਾਂ ਨੂੰ ਜਲਦ ਪੂਰਾ ਕੀਤਾ ਜਾਵੇ। ਇਸ ਮੌਕੇ ਅੰਗਰੇਜ ਸਿੰਘ ਡੱਲ ਜ਼ਿਲਾ ਵਾਈਸ ਪ੍ਰਧਾਨ ,ਸਵਰਨ ਸਿੰਘ ਮਾਛੀਕੇ ਕਿਸਾਨ ਆਗੂ ਹਾਜ਼ਰ ਸਨ।

ਇਹ ਵੀ ਪੜ੍ਹੋ- ਮੀਂਹ ਨੇ ਖੋਲ੍ਹੀ ਮੰਡੀ ਪ੍ਰਬੰਧਾਂ ਦੀ ਪੋਲ, ਹੜਤਾਲ ਕਾਰਨ ਰੁਲ ਰਹੀ ਕਿਸਾਨਾਂ ਦੀ ਫ਼ਸਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

Anuradha

This news is Content Editor Anuradha