ਪੁਰਾਣੀ ਰੰਜਿਸ਼ ਕਾਰਨ ਭਿੜੇ ਨੌਜਵਾਨਾਂ ਦੇ ਗਰੁੱਪ

01/04/2018 6:30:06 AM

ਕਪੂਰਥਲਾ, (ਭੂਸ਼ਣ)- ਬੱਸ ਸਟੈਂਡ ਇਲਾਕੇ 'ਚ ਪੁਰਾਣੀ ਰੰਜਿਸ਼ ਕਾਰਨ ਨੌਜਵਾਨਾਂ ਦੇ 2 ਗਰੁੱਪ ਆਪਸ ਵਿਚ ਭਿੜ ਪਏ। ਸੂਚਨਾ ਮਿਲਣ 'ਤੇ ਜਦੋਂ ਟਰੈਫਿਕ ਪੁਲਸ ਦੀ ਉਥੇ ਪਹੁੰਚੀ ਤਾਂ ਵੱਡੀ ਗਿਣਤੀ ਵਿਚ ਨੌਜਵਾਨ ਗਲੀਆਂ ਰਸਤੇ ਭੱਜ ਗਏ। 
ਪੁਲਸ ਨੇ ਕੁਝ ਨੌਜਵਾਨਾਂ ਨੂੰ ਪੁੱਛਗਿੱਛ ਲਈ ਰਾਊਂਡਅਪ ਕਰ ਲਿਆ ।ਮਿਲੀ ਜਾਣਕਾਰੀ ਅਨੁਸਾਰ ਬੱਸ ਸਟੈਂਡ ਇਲਾਕੇ ਵਿਚ ਬੁੱਧਵਾਰ ਦੁਪਹਿਰ ਵੱਡੀ ਗਿਣਤੀ ਵਿਚ 2 ਗਰੁੱਪਾਂ ਦੇ ਨੌਜਵਾਨ ਇਕੱਠੇ ਹੋ ਗਏ ਅਤੇ ਬਾਅਦ ਵਿਚ ਕਿਸੇ ਪੁਰਾਣੀ ਰੰਜਿਸ਼ ਨੂੰ ਲੈ ਕੇ ਆਪਸ 'ਚ ਝਗੜ ਪਏ ਇਸ ਦੌਰਾਨ ਲੋਕਾਂ ਦੀ ਭੀੜ ਇਕੱਠੀ ਹੋ ਗਈ। ਲੋਕਾਂ ਵਲੋਂ ਸੂਚਨਾ ਮਿਲਦੇ ਹੀ ਟਰੈਫਿਕ ਇੰਚਾਰਜ ਇੰਸਪੈਕਟਰ ਦਰਸ਼ਨ ਲਾਲ ਸ਼ਰਮਾ  ਪੁਲਸ ਟੀਮ ਨਾਲ ਮੌਕੇ 'ਤੇ ਪਹੁੰਚੇ। ਉਨ੍ਹਾਂ ਜਦੋਂ ਉਕਤ ਨੌਜਵਾਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਕਈ ਨੌਜਵਾਨ ਗਲੀਆਂ ਦੇ ਰਸਤੇ ਭੱਜ ਗਏ। 
ਇਸ ਦੌਰਾਨ ਪੁਲਸ ਨੇ ਬੱਸ ਸਟੈਂਡ ਵਿਚ ਖੜ੍ਹੇ ਕਈ ਨੌਜਵਾਨਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲੈ ਲਿਆ ਹੈ, ਜਿਨ੍ਹਾਂ ਦੀ ਵੈਰੀਫਿਕੇਸ਼ਨ ਕਰ ਕੇ ਉਨ੍ਹਾਂ ਦੇ ਵਾਰਿਸਾਂ ਨੂੰ ਮੌਕੇ 'ਤੇ ਬੁਲਾਇਆ । ਬਾਅਦ ਵਿਚ ਉਕਤ ਸਾਰੇ ਨੌਜਵਾਨਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ।