ਅਬੋਹਰ ਤੋਂ ਦੁਖਦਾਇਕ ਖ਼ਬਰ, ਪਿਓ ਨੇ 9 ਸਾਲਾ ਪੁੱਤਰ ਸਮੇਤ ਨਹਿਰ 'ਚ ਮਾਰੀ ਛਾਲ

04/27/2022 10:11:42 AM

ਅਬੋਹਰ (ਰਹੇਜਾ, ਸੁਨੀਲ) : ਇਥੋਂ ਦੀ ਸਿੱਧੂ ਨਗਰੀ ਵਾਸੀ ਅਤੇ ਇਕ ਨਿੱਜੀ ਸਕੂਲ ਦੇ ਸੰਚਾਲਕ ਨੇ ਕੋਰੋਨਾਕਾਲ ਦੌਰਾਨ ਆਈ ਭਾਰੀ ਮੰਦੀ ਤੋਂ ਤੰਗ ਆ ਕੇ ਅੱਜ ਆਪਣੇ ਪੁੱਤਰ ਸਮੇਤ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਆਪਣੇ ਭਰਾ ਦੇ ਨਾਲ ਅਬਾਦੀ ’ਚ ਢਾਬੇ ਦਾ ਕੰਮ ਕਰਦਾ ਸੀ ਪਰ ਪਿਛਲੇ ਕਾਫੀ ਸਮੇਂ ਤੋਂ ਆਰਥਿਕ ਤੰਗੀ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਹਾਲਾਂਕਿ ਮ੍ਰਿਤਕ ਦੇ ਪਿਤਾ ਜੋ ਕਿ ਬਿਜਲੀ ਬੋਰਡ ਦੇ ਸੇਵਾ-ਮੁਕਤ ਮੁਲਾਜ਼ਮ ਹਨ, ਨੇ ਵੀ ਆਪਣੇ ਬੇਟੇ ਨਿਤਿਨ ਸ਼ਰਮਾ ਨੂੰ ਮਾਨਸਿਕ ਤਣਾਅ ਤੋਂ ਦੂਰ ਰਹਿਣ ਲਈ ਹਰ ਮਹੀਨੇ ਅੱਧੀ ਪੈਨਸ਼ਨ ਦੇਣ ਦੀ ਗੱਲ ਕਹੀ ਸੀ ਪਰ ਇਸ ਦੇ ਬਾਵਜੂਦ ਉਸ ਨੇ ਇੰਨਾ ਵੱਡਾ ਕਦਮ ਚੁੱਕ ਲਿਆ।

ਇਹ ਵੀ ਪੜ੍ਹੋ : ਅਬੋਹਰ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਤੇਲ ਟੈਂਕਰ ਨੇ ਦਰੜੇ 3 ਮੋਟਰਸਾਈਕਲ ਸਵਾਰ

ਬਿਜਲੀ ਬੋਰਡ ਦੇ ਸੇਵਾ-ਮੁਕਤ ਕਰਮਚਾਰੀ ਰਤਨ ਸ਼ਰਮਾ ਨੇ ਦੱਸਿਆ ਕਿ ਉਸ ਦਾ ਲੜਕਾ ਨਿਤਿਨ ਆਰੀਆ ਨਗਰ ’ਚ ਸਕੂਲ ਚਲਾਉਂਦਾ ਸੀ ਪਰ ਕੋਰੋਨਾ ਦੇ ਦੌਰ ’ਚ ਸਕੂਲ ਬੰਦ ਹੋਣ ਤੋਂ ਬਾਅਦ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗ ਪਿਆ। ਉਸ ਨੇ ਦੱਸਿਆ ਕਿ ਅੱਜ ਉਹ ਛੁੱਟੀ ਹੋਣ ਮਗਰੋਂ ਆਪਣੇ 9 ਸਾਲ ਦੇ ਬੱਚੇ ਇਸ਼ੀਤ ਨੂੰ ਲੈਣ ਗਿਆ ਸੀ ਪਰ ਬੱਚੇ ਨੂੰ ਲੈ ਕੇ ਘਰ ਨਹੀਂ ਪਹੁੰਚਿਆ। ਉਸ ਨੇ ਦੱਸਿਆ ਕਿ ਨਿਤਿਨ ਨੇ ਆਪਣੇ ਛੋਟੇ ਭਰਾ ਦੇ ਮੋਬਾਇਲ ’ਤੇ ਮੈਸੇਜ ਭੇਜਿਆ ਕਿ ਉਹ ਨਹਿਰ ’ਚ ਛਾਲ ਮਾਰ ਰਿਹਾ ਹੈ। ਜਦੋਂ ਉਹ ਆਪਣੇ ਲੜਕੇ ਸਮੇਤ ਮੌਕੇ ’ਤੇ ਪਹੁੰਚੇ ਤਾਂ ਨਹਿਰ ਦੇ ਕੰਢੇ ਮੋਟਰਸਾਈਕਲ ਅਤੇ ਬੱਚੇ ਦਾ ਸਕੂਲ ਬੈਗ ਪਿਆ ਮਿਲਿਆ।

ਇਹ ਵੀ ਪੜ੍ਹੋ : ਟਰੱਕ ਦੀ ਫੇਟ ਵੱਜਣ ਕਾਰਨ ਭੁੰਗ ਨਾਲ ਭਰੀ ਟਰਾਲੀ ਪਲਟੀ, ਹੇਠਾਂ ਦੱਬਣ ਨਾਲ 1 ਦੀ ਮੌਤ

ਘਟਨਾ ਦੀ ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਨਰ ਸੇਵਾ ਨਰਾਇਣ ਸੇਵਾ ਸਮਿਤੀ ਦੇ ਸੇਵਾਦਾਰਾਂ ਨੇ ਦੋਵਾਂ ਦੀ ਨਹਿਰ ’ਚ ਭਾਲ ਸ਼ੁਰੂ ਕਰ ਦਿੱਤੀ। ਦੱਸ ਦੇਈਏ ਕਿ ਇਸ਼ਾਂਤ ਸ਼ਰਮਾ ਦੀ ਨਹਿਰ ਅੰਦਰੋਂ ਲਾਸ਼ ਬਰਾਮਦ ਹੋਈ ਹੈ ਅਤੇ ਉਸਦੇ ਪਿਤਾ ਦੀ ਲਾਸ਼ ਨੂੰ ਲੱਭਣ ਲਈ ਗੋਤਾਖੋਰ ਅਤੇ ਹੋਰ ਟੀਮਾਂ ਵਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਹੈ। ਇਸ ਸੰਬਧੀ ਪੁਲਸ ਵਲੋਂ ਆਪਣ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 

Anuradha

This news is Content Editor Anuradha