ਗੰਦੇ ਪਾਣੀ ''ਤੇ ਵਸੀ ਹੈ ਗਰਚਾ ਦੀ ਇਕ ਬਸਤੀ

06/09/2017 1:32:46 AM

ਔੜ, (ਛਿੰਜੀ)- ਪਿੰਡ ਗਰਚਾ ਵਿਖੇ ਅੰਦਰਲੀ ਬਸਤੀ ਦੇ ਦਲਿਤ ਲੋਕ ਕਈ ਸਾਲਾਂ ਤੋਂ ਗੰਦੇ ਪਾਣੀ ਨਾਲ ਦੋ-ਚਾਰ ਹੋ ਰਹੇ ਹਨ, ਜਿਸ ਕਰਕੇ ਕਈ ਲੋਕ ਬੀਮਾਰੀਆਂ ਦੇ ਸ਼ਿਕਾਰ ਵੀ ਹੋ ਚੁੱਕੇ ਹਨ ਪਰ ਪ੍ਰਸ਼ਾਸਨ ਬੇਖਬਰ ਜਾਪਦਾ ਹੈ।
ਇਸ ਸਬੰਧੀ ਕਾ. ਸੋਮਨਾਥ, ਕਸ਼ਮੀਰ ਸਿੰਘ, ਸੁਰਿੰਦਰ ਕੁਮਾਰ, ਨਸੀਬ ਚੰਦ, ਜੋਗਿੰਦਰਪਾਲ, ਸੁਰਿੰਦਰ ਕੌਰ, ਵੀਨਾ ਰਾਣੀ, ਹਰਬੰਸ ਕੌਰ ਤੇ ਗਿਆਨ ਕੌਰ ਨੇ ਦੱਸਿਆ ਕਿ ਮੁਹੱਲਾ ਵਾਸੀਆਂ ਨੂੰ ਕਈ ਮਹੀਨੇ ਪਹਿਲਾਂ ਮੁਹੱਲੇ 'ਚੋਂ ਗੰਦਾ ਪਾਣੀ ਬਾਹਰ ਕੱਢਣ ਲਈ ਪੈਸੇ ਇਕੱਠੇ ਕਰ ਕੇ ਪਾਈਪ, ਸੀਮੈਂਟ, ਬੱਜਰੀ, ਰੇਤਾ ਆਦਿ ਲਿਆਉਣ ਨੂੰ ਕਿਹਾ ਗਿਆ ਸੀ, ਜੋ ਡੇਢ ਲੱਖ ਰੁਪਏ ਖਰਚ ਕੇ ਮੰਗਵਾਏ ਵੀ ਗਏ ਸਨ ਪਰ ਉਹ ਵੀ ਖਰਾਬ ਹੋ ਗਏ ਹਨ।
ਉਨ੍ਹਾਂ ਦੱਸਿਆ ਕਿ ਜਿਥੇ ਗੰਦਾ ਪਾਣੀ ਗਲੀਆਂ-ਨਾਲੀਆਂ 'ਚ ਇਕੱਠਾ ਹੋ ਰਿਹਾ ਹੈ, ਉਥੇ ਹੀ ਸੱਪ ਤੇ ਹੋਰ ਖਤਰਨਾਕ ਕੀੜੇ ਘੁੰਮਦੇ ਹਨ। ਜੀਤ ਰਾਮ, ਨਸੀਬ ਚੰਦ, ਜੋਗਿੰਦਰ ਰਾਮ, ਹਰਬਿਲਾਸ, ਪਰਮਿੰਦਰ ਕੌਰ, ਦੇਵ ਰਾਜ ਆਦਿ ਨੇ ਦੱਸਿਆ ਕਿ ਉਹ ਚਮੜੀ ਤੇ ਸਾਹ ਦੇ ਰੋਗਾਂ ਤੋਂ ਪੀੜਤ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸੜਕ 'ਚ ਬੰਨ੍ਹ ਲਾ ਕੇ ਵੀ ਦੂਜੇ ਪਾਸਿਓਂ ਗੰਦਾ ਪਾਣੀ ਸੜਕ 'ਚ ਹੀ ਰੋਕ ਦਿੱਤਾ ਗਿਆ ਹੈ।