ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲਿਜਾਣ ਦੇ ਦੋਸ਼ ''ਚ ਕੇਸ ਦਰਜ

10/26/2017 3:26:44 AM

ਸੁਲਤਾਨਪੁਰ ਲੋਧੀ,   (ਧੀਰ)-  ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲਿਜਾਣ ਦੇ ਦੋਸ਼ 'ਚ ਇਕ ਵਿਅਕਤੀ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਪਿੰਡ ਭੌਰ ਵਾਸੀ ਲਖਵਿੰਦਰ ਕੌਰ ਪਤਨੀ ਸਤਪਾਲ ਸਿੰਘ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ 'ਚ ਦੱਸਿਆ ਕਿ ਉਸ ਦੇ ਦੋ ਲੜਕੀਆਂ ਤੇ ਇਕ ਲੜਕਾ ਹੈ। ਉਸ ਦੀ ਵੱਡੀ ਲੜਕੀ ਅਮਰਦੀਪ ਕੌਰ ਜੋ ਬੀਤੀ ਰਾਤ ਮੇਰੇ ਨਾਲ ਹੀ ਸੁੱਤੀ ਪਈ ਸੀ ਪਰ ਰਾਤ 12 ਵਜੇ ਦੇ ਕਰੀਬ ਜਦੋਂ ਅਚਾਨਕ ਉਸ ਦੀ ਜਾਗ ਖੁੱਲ੍ਹੀ ਤਾਂ ਵੇਖਿਆ ਕਿ ਲੜਕੀ ਕਮਰੇ 'ਚ ਨਹੀਂ ਸੀ ਤੇ ਬਾਹਰ ਵਾਲਾ ਗੇਟ ਖੁੱਲ੍ਹਾ ਸੀ, ਜਿਸ ਨੂੰ ਉਸ ਨੇ ਤੇ ਬਾਕੀ ਪਰਿਵਾਰ ਦੇ ਮੈਂਬਰਾਂ ਨੇ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਕਿਤੇ ਨਹੀਂ ਮਿਲੀ।  ਉਸ ਨੇ ਦੱਸਿਆ ਕਿ ਉਸ ਦੀ ਲੜਕੀ ਅਮਰਦੀਪ ਕੌਰ ਨੂੰ ਗੁਰਪ੍ਰੀਤ ਉਰਫ ਗੋਪੀ ਪੁੱਤਰ ਅਮਰਜੀਤ ਸਿੰਘ ਉਰਫ ਗੁੱਲੂ ਵਾਸੀ ਪਿੰਡ ਫਰੀਦ ਸਰਾਏ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਹੈ।  ਥਾਣਾ ਮੁਖੀ ਨੇ ਦੱਸਿਆ ਕਿ ਲੜਕੀ ਦੀ ਮਾਤਾ ਲਖਵਿੰਦਰ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਉਕਤ ਦੋਸ਼ੀ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ ਤੇ ਉਕਤ ਲੜਕੇ ਦੀ ਤਲਾਸ਼ 'ਚ ਏ. ਐੱਸ. ਆਈ. ਹਰਜੀਤ ਸਿੰਘ ਚੌਕੀ ਇੰਚਾਰਜ ਡੱਲਾ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ