ਜੇਲ ਪ੍ਰਸ਼ਾਸਨ ਨੂੰ ਵੱਡੀ ਰਾਹਤ, ‘ਗਿਟੋਰੀਅਸ ਮੋਬਾਇਲ ਬਲਾਕੇਜ਼’ ਤਕਨੀਕ ਕਾਰਨ ਜੇਲ੍ਹ ’ਚ ਚੱਲ ਰਹੇ ਮੋਬਾਇਲ ਹੋਏ ਜਾਮ

02/06/2023 3:52:17 PM

ਕਪੂਰਥਲਾ (ਭੂਸ਼ਣ) : ਬੀਤੇ ਇਕ ਦਹਾਕੇ ਤੋਂ ਜੇਲ੍ਹ ਕੰਪਲੈਕਸ ਦੇ ਅੰਦਰ ਨਾਜਾਇਜ਼ ਤੌਰ ’ਤੇ ਚੱਲ ਰਹੇ ਮੋਬਾਇਲ ਨੈੱਟਵਰਕ ਤੋਂ ਪਰੇਸ਼ਾਨ ਕੇਂਦਰੀ ਜੇਲ੍ਹ ਪ੍ਰਸ਼ਾਸਨ ਦੇ ਲਈ ਅਧੁਨਿਕ ‘ਗਿਟੋਰੀਅਸ ਮੋਬਾਇਲ ਬਲਾਕੇਜ਼’ ਤਕਨੀਕ ਰਾਹਤ ਦਾ ਇਕ ਵੱਡਾ ਸੰਦੇਸ਼ ਲੈ ਕੇ ਆਈ ਹੈ। ਬੀਤੇ 5 ਸਾਲਾਂ ਦੌਰਾਨ ਜੇਲ ਕੰਪਲੈਕਸ ਤੋਂ 2 ਹਜ਼ਾਰ ਦੇ ਕਰੀਬ ਮੋਬਾਇਲ ਫੋਨਾਂ ਦੀ ਬਰਾਮਦਗੀ ਦੇ ਬਾਅਦ ਹਰਕਤ ’ਚ ਆਈ ਭਗਵੰਤ ਮਾਨ ਸਰਕਾਰ ਨੇ ਸੂਬੇ ਦੀਆਂ ਸਭ ਤੋਂ ਵੱਡੀਆਂ ਕੇਂਦਰੀ ਜੇਲਾਂ ਦੀ ਚੋਣ ਕਰਦੇ ਹੋਏ ਇਕ ਮਹੀਨਾ ਪਹਿਲਾਂ ਕੇਂਦਰੀ ਜੇਲ ਜਲੰਧਰ ਤੇ ਕਪੂਰਥਲਾ ’ਚ ਇਸ ਆਧੁਨਿਕ ਤਕਨੀਕ ਨਾਲ ਲੈਸ ਟਾਵਰ ਨੂੰ ਲਗਾ ਕੇ ਜੇਲ ਕੰਪਲੈਕਸ ’ਚ ਚੱਲ ਰਹੇ ਵੱਡੀ ਗਿਣਤੀ ’ਚ ਮੋਬਾਇਲਾਂ ਨੂੰ ਜਾਮ ਕਰਨ ਦੀ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਸਾਲ 2011 ’ਚ ਜਲੰਧਰ ਕਮਿਸ਼ਨਰੇਟ, ਜਲੰਧਰ ਦਿਹਾਤੀ ਅਤੇ ਕਪੂਰਥਲਾ ਜ਼ਿਲ੍ਹਿਆਂ ਦੇ ਕੈਦੀਆਂ ਤੇ ਹਵਾਲਾਤੀਆਂ ਦੇ 3500 ਕੈਦੀਆਂ ਦੀ ਸਮਰਥਾ ਵਾਲੀ ਕੇਂਦਰੀ ਜੇਲ੍ਹ ਜਲੰਧਰ ਅਤੇ ਕਪੂਰਥਲਾ ਦਾ ਉਦਘਾਟਨ ਕੀਤਾ ਗਿਆ ਸੀ, ਜਿਸਦੇ ਬਾਅਦ ਇਹ ਵਿਸ਼ਾਲ ਜੇਲ ਕੰਪਲੈਕਸ ’ਚ ਬੰਦ ਵੱਡੀ ਗਿਣਤੀ ’ਚ ਕੈਦੀਆਂ ਤੇ ਹਵਾਲਾਤੀਆਂ ਵੱਲੋਂ ਵੱਡੇ ਪੱਧਰ ’ਤੇ ਨਾਜਾਇਜ਼ ਤੌਰ ’ਤੇ ਮੋਬਾਇਲ ਫੋਨ ਕਰਨ ਦੀ ਵੱਡੀ ਸਮੱਸਿਆ ਨਾਲ ਜੂਝ ਰਹੀ ਸੀ। ਇਸ ਦੌਰਾਨ ਕੇਂਦਰੀ ਜੇਲ੍ਹ ਜਲੰਧਰ ਅਤੇ ਕਪੂਰਥਲਾ ’ਚ ਕਰੀਬ 70 ਫੁੱਟ ਉੱਚੇ ਟਾਵਰ ਦਾ ਨਿਰਮਾਣ ਕਰ ਕੇ ਉਸ ’ਚ ਇਸ ਤਕਨੀਕ ਨੂੰ ਜੋੜ ਕੇ ਇਸਦੀ ਇਕ ਮਹੀਨਾ ਪਹਿਲਾਂ ਹੀ ਸ਼ੁਰੂਆਤ ਕੀਤੀ ਗਈ ਹੈ, ਜਿਸ ਕਾਰਨ ਬਾਹਰੀ ਦੁਨੀਆ ਨਾਲ ਸੰਪਰਕ ਰੱਖਣ ਵਾਲੇ ਵੱਡੀ ਗਿਣਤੀ ’ਚ ਕੈਦੀਆਂ ਤੇ ਹਵਾਲਾਤੀਆਂ ਦੇ ਮੋਬਾਇਲ ਫੋਨ ਜਾਮ ਹੋ ਗਏ ਹਨ ਤੇ ਜੇਲ ਅੰਦਰ ਮੋਬਾਇਲ ਨੈੱਟਵਰਕ ਕਾਫੀ ਹੱਦ ਤੱਕ ਘੱਟ ਹੋ ਗਿਆ ਹੈ, ਜਿਸਦੇ ਨਤੀਜੇ ਵਜੋਂ ਹੁਣ ਜੇਲ੍ਹਾਂ ’ਚ ਬੰਦ ਖਤਰਨਾਕ ਅਪਰਾਧੀਆਂ ਦਾ ਬਾਹਰੀ ਦੁਨੀਆ ਨਾਲ ਸੰਪਰਕ ਟੁੱਟ ਗਿਆ ਹੈ, ਜਿਸਦਾ ਆਉਣ ਵਾਲੇ ਦਿਨਾਂ ’ਚ ਵੱਡਾ ਅਸਰ ਦੇਖਣ ਨੂੰ ਮਿਲੇਗਾ।

ਇਹ ਵੀ ਪੜ੍ਹੋ : ਸੜਕ ਪਾਰ ਕਰ ਰਹੇ ਪਿਓ-ਪੁੱਤ ਨੂੰ ਤੇਜ਼ ਰਫ਼ਤਾਰ ਹਾਂਡਾ ਸਿਟੀ ਨੇ ਮਾਰੀ ਟੱਕਰ, ਮੌਤ

ਗੌਰ ਹੋਵੇ ਕਿ ਬੀਤੇ 10 ਸਾਲਾਂ ਦੌਰਾਨ ਕੇਂਦਰੀ ਜੇਲ ਜਲੰਧਰ ਤੇ ਕਪੂਰਥਲਾ ’ਚ ਮੋਬਾਇਲ ਬਰਾਮਦਗੀ ਨੂੰ ਲੈ ਕੇ ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਸੈਂਕਡ਼ਿਆਂ ਦੀ ਗਿਣਤੀ ’ਚ ਮਾਮਲੇ ਦਰਜ ਕਰ ਚੁੱਕੀ ਹੈ ਤੇ ਕਾਫੀ ਵੱਡੀ ਗਿਣਤੀ ’ਚ ਕੈਦੀਆਂ ਤੇ ਹਵਾਲਾਤੀਆਂ ਨੂੰ ਨਾਮਜ਼ਦ ਕਰ ਚੁੱਕੀ ਹੈ।

ਬੀਤੇ 5 ਸਾਲਾਂ ਦੌਰਾਨ ਕੇਂਦਰੀ ਜੇਲ੍ਹ ਕੰਪਲੈਕਸ ਤੋਂ ਬਰਾਮਦ ਹੋਏ 2000 ਮੋਬਾਇਲ
ਸਾਲ 2017 ਤੋਂ ਲੈ ਕੇ 2022 ਦੌਰਾਨ ਕੇਂਦਰੀ ਜੇਲ ਜਲੰਧਰ ਤੇ ਕਪੂਰਥਲਾ ਤੋਂ ਕਰੀਬ 2000 ਮੋਬਾਇਲ ਫੋਨ ਬਰਾਮਦ ਹੋਣ ਨੂੰ ਲੈ ਕੇ ਹਰਕਤ ’ਚ ਆਈ ਭਗਵੰਤ ਮਾਨ ਸਰਕਾਰ ਨੇ ਅਪਰਾਧਾਂ ਦੇ ਖ਼ਿਲਾਫ਼ ਚੱਲ ਰਹੀ ਜ਼ੀਰੋ ਟੋਲਰੈਂਸ ਮੁਹਿੰਮ ਦੇ ਤਹਿਤ ਦੇਸ਼ ’ਚ ਕੁਝ ਮਹੀਨੇ ਪਹਿਲਾਂ ਲਾਂਚ ਹੋਈ ਗਿਟੋਰੀਅਸ ਮੋਬਾਇਲ ਬਲਾਕੇਜ ਤਕਨੀਕ ਨੂੰ ਸੂਬੇ ਦੀਆਂ 2 ਪ੍ਰਮੁੱਖ ਜੇਲਾਂ ਕੇਂਦਰੀ ਜੇਲ ਜਲੰਧਰ ਤੇ ਕਪੂਰਥਲਾ ਤੇ ਕੇਂਦਰੀ ਜੇਲ ਅੰਮ੍ਰਿਤਸਰ ’ਚ ਲਾਗੂ ਕਰਨ ਦਾ ਫੈਸਲਾ ਲਿਆ।

ਕੀ ਕਹਿੰਦੇ ਹਨ ਜੇਲ੍ਹ ਸੁਪਰਡੈਂਟ
ਇਸ ਸਬੰਧ ’ਚ ਜਦੋਂ ਕੇਂਦਰੀ ਜੇਲ੍ਹ ਜਲੰਧਰ ਤੇ ਕਪੂਰਥਲਾ ਦੇ ਸੁਪਰਡੈਂਟ ਇਕਬਾਲ ਸਿੰਘ ਧਾਲੀਵਾਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਗਿਟੋਰੀਅਸ ਮੋਬਾਇਲ ਬਲਾਕੇਜ ਤਕਨੀਕ ਨਾਲ ਜੇਲ ’ਚ ਕਈ ਕੈਦੀਆਂ ਤੇ ਹਵਾਲਾਤੀਆਂ ਵੱਲੋਂ ਚਲਾਏ ਜਾ ਰਹੇ ਨਾਜਾਇਜ਼ ਮੋਬਾਇਲ ਫੋਨਾਂ ਦਾ ਨੈੱਟਵਰਕ ਜਾਮ ਕਰਨ ’ਚ ਭਾਰੀ ਮਦਦ ਮਿਲੀ ਹੈ, ਜਿਸਦੇ ਹੋਰ ਵੀ ਕਈ ਫਾਇਦੇ ਆਉਣ ਵਾਲੇ ਦਿਨਾਂ ’ਚ ਦੇਖਣ ਨੂੰ ਮਿਲ ਸਕਦੇ ਹਨ।

ਇਹ ਵੀ ਪੜ੍ਹੋ : ਚੰਡੀਗੜ੍ਹ ਦੀ ਹਾਈਟੈੱਕ ਪੁਲਸ ਅਤੇ ਹਾਈਟੈੱਕ ਕੈਮਰੇ ਦੇ ਬਾਵਜੂਦ ਸੜਕਾਂ ’ਤੇ ਖਰੂਦ ਮਚਾਉਂਦਾ ਰਿਹਾ ਐਕਟਿਵਾ ਚੋਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Anuradha

This news is Content Editor Anuradha