ਬੇਟੇ ਦੇ ਵਿਆਹ ਤੋਂ 20 ਦਿਨਾਂ ਬਾਅਦ ਦਿੱਲੀ ਦੇ ਨੌਜਵਾਨ ਨਾਲ ਭੱਜੀ 48 ਸਾਲ ਦੀ ਮਾਂ

04/04/2021 9:44:13 PM

ਲੁਧਿਆਣਾ (ਰਿਸ਼ੀ)- ਬੇਟੇ ਦੇ ਵਿਆਹ ਦੇ 20 ਦਿਨਾਂ ਬਾਅਦ 48 ਸਾਲ ਦੀ ਮਾਂ ਦਿੱਲੀ ਦੇ ਰਹਿਣ ਵਾਲੇ ਆਪਣੇ ਆਸ਼ਿਕ ਨਾਲ ਘਰੋਂ ਸੋਨਾ ਅਤੇ ਨਗਦੀ ਲੈ ਕੇ ਭੱਜ ਗਈ। ਫਰਾਰ ਹੁੰਦੇ ਸਮੇਂ ਇਸਤੇਮਾਲ ਕਰਕੇ ਗੁਆਂਢ ਵਿਚ ਲੱਗੇ ਸੀ. ਸੀ. ਟੀ . ਵੀ ਕੈਮਰਿਆਂ ਵਿਚ ਕੈਦ ਹੋ ਗਈ। ਫੁਟੇਜ ਖੰਗਾਲਣ ’ਤੇ ਸਾਹਮਣੇ ਆਇਆ ਨੰਬਰ ਵੀ ਪੁਲਸ ਜਾਂਚ ਵਿਚ ਜਾਅਲੀ ਨਿਕਲਿਆ। ਫਿਲਹਾਲ ਪੁਲਸ ਨੇ ਧਾਰਾ 346 ਦੇ ਅਧੀਨ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਖ਼ਬਰ ਪੜ੍ਹੋ- ਆਸਟਰੇਲੀਆ ਨੇ ਨਿਊਜ਼ੀਲੈਂਡ ਨੂੰ ਹਰਾਇਆ, ਬਣਾਇਆ ਲਗਾਤਾਰ 22 ਜਿੱਤ ਦਾ ਨਵਾਂ ਰਿਕਾਰਡ


ਮਿਲੀ ਜਾਣਕਾਰੀ ਅਨੁਸਾਰ ਔਰਤ ਇਕ ਵੱਲੇ ਅਫਸਰ ਦੀ ਪਤਨੀ ਹੈ। ਜਿਸਨੇ 20 ਦਿਨ ਪਹਿਲਾ ਹੀ ਆਪਣੇ ਬੇਟੇ ਦਾ ਵਿਆਹ ਕੀਤਾ ਹੈ ਅਤੇ ਇਕ ਹੋਰ 22 ਸਾਲ ਦੀ ਬੇਟੀ ਹੈ। ਪਤੀ ਨੇ ਪੁਲਸ ਨੂੰ ਦੱਸਿਆ ਕਿ ਪਤਨੀ ਵ੍ਹਹਟਸਅਪ ’ਤੇ ਦਿੱਲੀ ਦੇ ਇਕ ਲੜਕੇ ਨਾਲ ਗੱਲ ਕਰਦੀ ਸੀ। ਬੀਤੀ 30 ਸਾਲ ਮਾਰਚ ਨੂੰ ਪਤਨੀ ਨੇ ਘਰ ਦੇ ਕੋਲ ਧਾਰਮਿਕ ਪ੍ਰੋਗਰਾਮ ਵਿਚ ਜਾਣ ਦੇ ਬਹਾਨੇ ਨਿਕਲੀ ਸੀ ਪਰ ਸ਼ਾਮ ਤੱਕ ਵਾਪਸ ਨਹੀਂ ਆਈ। ਜਦ ਘਰ ਦੇ ਕੋਲ ਲੱਗੇ ਕੈਮਰਿਆਂ ਦੀ ਫੁਟੇਜ ਖੰਗਾਲੀ ਤਾਂ ਪਤਾ ਲੱਗਾ ਕਿ ਸਵਿਫਟ ਕਾਰ ਵਿਚ ਕਾਫੀ ਸਾਮਾਨ ਲੈ ਕੇ ਗਈ ਹੈ। ਜਾਂਚ ਦੌਰਾਨ ਦਿੱਲੀ ਸ਼ਿਵ ਵਿਹਾਰ ਦੇ ਰਹਿਣ ਵਾਲੇ ਨੌਜਵਾਨ ਦਾ ਨਾਮ ਸਾਹਮਣੇ ਆਇਆ ਹੈ । ਪੁਲਸ ਦੇ ਅਨੁਸਾਰ ਮਹਿਲਾ ਦਾ ਮੋਬਾਇਲ ਨੰਬਰ ਬੰਦ ਆ ਰਿਹਾ ਹੈ। ਉਸਦੇ ਮੋਬਾਇਲ ਦੀ ਡਿਟੇਲ ਕੱਢਵਾਈ ਜਾ ਰਹੀ ਹੈ।

ਇਹ ਖ਼ਬਰ ਪੜ੍ਹੋ- ਮੈਂ ਪਾਵਰ ਹਿਟਰ ਨਹੀਂ ਪਰ ਵਿਰਾਟ ਤੇ ਰੋਹਿਤ ਵਰਗੇ ਖਿਡਾਰੀਆਂ ਤੋਂ ਸਿੱਖਣ ਦੀ ਕੋਸ਼ਿਸ਼ ਕਰਦਾ ਹਾਂ : ਪੁਜਾਰਾ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh