ਏ. ਟੀ. ਐੱਮ. ਕਾਰਡ ਬਦਲ ਕੇ ਮਾਰੀ 1,57,905 ਰੁਪਏ ਦੀ ਠੱਗੀ

05/02/2018 3:24:33 AM

ਮੁਕੇਰੀਆਂ, (ਝਾਵਰ, ਨਾਗਲਾ)- ਸ਼ਾਹ ਨਹਿਰ ਕਾਲੋਨੀ ਮੁਕੇਰੀਆਂ ਦੀ ਇਕ ਔਰਤ ਪਰਮਜੀਤ ਕੌਰ ਪਤਨੀ ਅਮਰਜੀਤ ਸਿੰਘ 7 ਅਪ੍ਰੈੱਲ ਨੂੰ ਜੀ. ਟੀ. ਰੋਡ 'ਤੇ ਸਥਿਤ ਪੀ. ਐੱਨ. ਬੀ. ਦੇ ਏ. ਟੀ.ਐੱਮ. 'ਚੋਂ ਪੈਸੇ ਕਢਵਾਉਣ ਗਈ ਸੀ। ਇਸ ਦੌਰਾਨ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਗੱਲਾਂ 'ਚ ਲਾ ਕੇ ਉਸ ਦਾ ਏ. ਟੀ. ਐੱਮ. ਕਾਰਡ ਬਦਲ ਲਿਆ। ਇਸ ਤੋਂ ਬਾਅਦ ਉਕਤ ਠੱਗਾਂ ਨੇ ਵੱਖ-ਵੱਖ ਬੈਂਕਾਂ 'ਚੋਂ ਵੱਖ-ਵੱਖ ਤਰੀਕਾਂ ਨੂੰ ਉਸ ਦੇ ਖਾਤੇ ਵਿਚੋਂ ਏ. ਟੀ. ਐੱਮ. ਕਾਰਡ ਜ਼ਰੀਏ ਇਕ ਲੱਖ 57 ਹਜ਼ਾਰ 905 ਰੁਪਏ ਕਢਵਾ ਲਏ। ਵੱਜੀ ਠੱਗੀ ਦਾ ਔਰਤ ਨੂੰ ਉਦੋਂ ਪਤਾ ਲੱਗਾ ਜਦੋਂ ਕਾਫੀ ਦਿਨਾਂ ਬਾਅਦ ਉਹ ਬੈਂਕ ਵਿਚੋਂ ਪੈਸੇ ਕਢਵਾਉਣ ਲਈ ਗਈ। 
ਇਸ ਸਬੰਧੀ ਉਸ ਨੇ ਮੁਕੇਰੀਆਂ ਪੁਲਸ ਨੂੰ ਸੂਚਿਤ ਕੀਤਾ। ਜਾਂਚ ਅਧਿਕਾਰੀ ਏ. ਐੱਸ.ਆਈ. ਰਵਿੰਦਰ ਸਿੰਘ ਨੇ ਦੱਸਿਆ ਕਿ ਠੱਗਾਂ ਦੀ ਪਛਾਣ ਲਈ ਕਾਰਵਾਈ ਕੀਤੀ ਜਾ ਰਹੀ ਹੈ।