ਵਾਹਨਾਂ ’ਤੇ ਚਾਈਨਾ ਡੋਰ ਨਾਲ ਸ਼ਿਕਾਰ ਹੋ ਰਹੇ ਲੋਕਾਂ ਲਈ ਬਚਾਅ ਨੂੰ ਲੈ ਕੇ ਲਾਇਆ ‘ਜੁਗਾੜ’

01/08/2024 6:27:47 PM

ਅੰਮ੍ਰਿਤਸਰ (ਰਮਨ) : ਅੰਮ੍ਰਿਤਸਰ ’ਚ ਰੋਜ਼ਾਨਾ ਚਾਈਨਾ ਡੋਰ ਨਾਲ ਕੋਈ ਨਾ ਕੋਈ ਵਿਅਕਤੀ ਸ਼ਿਕਾਰ ਹੁੰਦਾ ਨਜ਼ਰ ਆਉਂਦਾ ਹੈ। ਇਸ ਖੂਨੀ ਡੋਰ ਨੇ ਕਈ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ ਅਤੇ ਉਨ੍ਹਾਂ ਦੇ ਚਿਹਰੇ ਖ਼ਰਾਬ ਹੋਏ ਹਨ, ਹਾਲਾਂਕਿ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ’ਤੇ ਪਾਬੰਦੀ ਲਗਾਈ ਹੈ ਪਰ ਇਹ ਡੋਰ ਅਜੇ ਵੀ ਚੋਰੀ ਨਾਲ ਵਿਕ ਰਹੀ ਹੈ। ਰੋਜ਼ਾਨਾ ਇਸ ਨੂੰ ਲੈ ਕੇ ਛਾਪੇਮਾਰੀ ਹੋ ਰਹੀ ਹੈ ਪਰ ਓਨੀ ਤੇਜ਼ੀ ਨਾਲ ਬਚਾਅ ਨੂੰ ਲੈ ਕੇ ਨਯਨ ਗਲੋਬਲ ਫਾਊਂਡੇਸ਼ਨ ਦੇ ਫਾਊਂਡਰ ਧੀਰਜ ਗਿੱਲ ਨੇ ਇਸ ਦਾ ਇਕ ਜੁਗਾੜ ਲਗਾਇਆ ਹੈ। ਉਨ੍ਹਾਂ ਨੇ ਇਕ ਯੰਤਰ ਬਾਹਰੀ ਸੂਬੇ ਤੋਂ ਮੰਗਵਾਇਆ ਹੈ ਜੋ ਕਿ ਟੂ-ਵ੍ਹੀਲਰ ਵਾਹਨਾਂ ’ਤੇ ਲੱਗੇਗਾ ਜਿਸ ਨਾਲ ਟੂ-ਵ੍ਹੀਲਰ ਵਾਹਨ ਚਾਲਕ ਇਸ ਖ਼ੂਨੀ ਡੋਰ ਤੋਂ ਬਚੇ ਰਹਿਣਗੇ। ਇਸ ਨੂੰ ਲੈ ਕੇ ਗਿੱਲ ਨੇ ਦੱਸਿਆ ਕਿ ਰੋਜ਼ਾਨਾ ਅਖ਼ਬਾਰਾਂ ’ਚ ਉਹ ਪੜ੍ਹਦੇ ਹਨ ਕਿ ਸ਼ਹਿਰ ’ਚ ਕੋਈ ਨਾ ਕੋਈ ਵਿਅਕਤੀ ਇਸ ਖ਼ੂਨੀ ਡੋਰ ਦੀ ਚਪੇਟ ’ਚ ਆ ਰਿਹਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਮੰਨੂ ਮਹਾਵਾ ਗੈਂਗ ਦੇ ਤਿੰਨ ਹੋਰ ਮੈਂਬਰ ਗ੍ਰਿਫਤਾਰ, 19 ਕਿੱਲੋ ਹੈਰੋਇਨ ਬਰਾਮਦ

ਉਨ੍ਹਾਂ ਦੱਸਿਆ ਕਿ ਭਲੇ ਹੀ ਪ੍ਰਸ਼ਾਸਨ ਨੇ ਸਖ਼ਤੀ ਕੀਤੀ ਹੈ ਪਰ ਇਹ ਡੋਰ ਅਸਮਾਨ ’ਚ ਉਂਝ ਦੀ ਉਂਝ ਹੀ ਉਡ ਰਹੀ ਹੈ। ਜਦੋਂ ਕੋਈ ਪਤੰਗ ਕੱਟਦੀ ਹੈ ਇਹ ਡੋਰ ਜਦੋਂ ਹੇਠਾਂ ਆਉਂਦੀ ਹੈ ਤਾਂ ਗਲੀਆਂ ਬਾਜ਼ਾਰਾਂ ’ਚ ਟੂ-ਵ੍ਹੀਲਰ ਵਾਹਨ ਚਾਲਕ ਇਨ੍ਹਾਂ ਦਾ ਸ਼ਿਕਾਰ ਹੋ ਰਹੇ ਸਨ ਅਤੇ ਜਿਸ ਵਿਅਕਤੀ ਦੇ ਚਿਹਰੇ ’ਤੇ ਇਹ ਪੈਂਦੀ ਤਾਂ ਉਹ ਬੁਰੀ ਤਰ੍ਹਾਂ ਨਾਲ ਉਸ ਦੇ ਚਿਹਰੇ ’ਤੇ ਜ਼ਖਮ ਕਰ ਦਿੰਦੀ ਸੀ। ਜਿਸ ਨੂੰ ਲੈ ਕੇ ਉਨ੍ਹਾਂ ਨੇ ਇਹ ਯੰਤਰ ਬਾਹਰੀ ਸੂਬਿਆਂ ਤੋਂ ਮੰਗਵਾਇਆ ਤੇ ਇਸ ਨੂੰ ਉਹ ਸੋਮਵਾਰ ਸਵੇਰੇ ਨਾਵਲਟੀ ਚੌਕ ’ਤੇ ਲੋਕਾਂ ਨੂੰ ਫ੍ਰੀ ’ਚ ਵੰਡਣਗੇ। ਇਸ ਦੇ ਲਗਾਉਣ ਨਾਲ ਲੋਕ ਬਿਨਾਂ ਡਰ ਨਾਲ ਚੱਲ ਸਕਣਗੇ।

ਇਹ ਵੀ ਪੜ੍ਹੋ : ਮਾਈ ਭਾਗੋ ਆਰਮਡ ਫੋਰਸਿਜ਼ ਇੰਸਟੀਚਿਊਟ ਦੀ ਅਰਸ਼ਦੀਪ ਕੌਰ ਦੀ ਵੱਡੀ ਪ੍ਰਾਪਤੀ, ਏਅਰ ਫੋਰਸ ’ਚ ਹੋਈ ਚੋਣ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Anuradha

This news is Content Editor Anuradha