ਪੰਜਾਬ ਸਕੂਲ ਸਿੱਖਿਆ ਬੋਰਡ ਨੇ 9ਵੀਂ-10ਵੀਂ ਦੇ ਵਿਦਿਆਰਥੀਆਂ ਲਈ ਲਿਆ ਖਾਸ ਫੈਸਲਾ

10/24/2018 8:17:35 AM

ਮੋਹਾਲੀ,  (ਨਿਆਮੀਆਂ)-ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿੱਦਿਅਕ ਸੈਸ਼ਨ 2018-19 ਤੋਂ 9ਵੀਂ ਤੇ 10ਵੀਂ ਜਮਾਤ ਲਈ ਨਿਰਧਾਰਿਤ ਨਵੀਂ ਸਕੀਮ ਆਫ ਸਟੱਡੀਜ਼ ਅਨੁਸਾਰ ਇਨ੍ਹਾਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਹੁਣ 9 ਵਿਸ਼ਿਆਂ ਦੀ ਬਜਾਏ ਕੁੱਲ 8 ਵਿਸ਼ੇ ਪਡ਼੍ਹਾਏ ਜਾਣਗੇ।

 
ਬੋਰਡ ਦੇ ਸਕੱਤਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 9ਵੀਂ ਅਤੇ 10ਵੀਂ ਜਮਾਤ ਲਈ ਸਿਹਤ ਤੇ ਸਰੀਰਕ ਸਿੱਖਿਆ ਅਤੇ ਐੱਨ. ਐੱਸ. ਕਿਊ. ਐੱਫ਼. ਵਿਸ਼ਿਆਂ ਨੂੰ ਲਾਜ਼ਮੀ ਵਿਸ਼ਿਆਂ ਤੋਂ ਬਦਲ ਕੇ ਚੋਣਵੇਂ ਵਿਸ਼ਿਆਂ ਦੀ ਸੂਚੀ ’ਚ ਸ਼ਾਮਲ ਕੀਤਾ ਗਿਆ ਹੈ। ਜਿਹਡ਼ੇ ਵਿਦਿਆਰਥੀ 9ਵੀਂ ’ਚ ਐੱਨ. ਐੱਸ. ਕਿਊ. ਐੱਫ਼. ਦੇ ਵਿਸ਼ੇ ਪਡ਼੍ਹ ਰਹੇ ਹਨ, ਉਨ੍ਹਾਂ ਲਈ ਨਵੀਂ ਸਕੀਮ ਆਫ ਸਟਡੀਜ਼ ਲਾਗੂ ਹੋਵੇਗੀ ਤੇ ਜਿਹਡ਼ੇ ਵਿਦਿਆਰਥੀ 10ਵੀਂ ’ਚ  ਐੱਨ. ਐੱਸ. ਕਿਊ. ਐੱਫ਼. ਦੇ ਵਿਸ਼ੇ ਪਡ਼੍ਹ ਰਹੇ ਹਨ, ਉਨ੍ਹਾਂ ਲਈ ਲਾਜ਼ਮੀ ਵਿਸ਼ਿਆਂ ਦੀ ਚੋਣ ਸਿਹਤ ਤੇ ਸਰੀਰਕ ਸਿੱਖਿਆ ਵਿਸ਼ੇ ਨੂੰ ਛੱਡ ਕੇ, ਜੋ ਮੌਜੂਦਾ ਸਮੇਂ ਚੋਣਵੇਂ ਵਿਸ਼ਿਆਂ ਦੀ ਸੂਚੀ ਵਿਚ ਹੈ, ਪਹਿਲੀ ਹੀ ਰਹੇਗੀ।