ਰੂਪਨਗਰ ਜਿਲੇ ਦੇ 85 ਬੱਚੇ ਮੈਰੀਟੋਰੀਅਸ ਸਕੂਲਾਂ ''ਚ ਦਾਖਲਾ ਲੈਣ ''ਚ ਸਫਲ

07/20/2017 1:57:24 PM

ਰੂਪਨਗਰ - ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ 9 ਮੈਰੀਟੋਰੀਅਸ ਸਕੂਲਾਂ 'ਚ ਦਾਖਲੇ ਲਈ ਵੱਖ-ਵੱਖ ਜਿਲਿਆਂ 'ਚ ਆਨਲਾਇਨ ਕਾਂਊਸਲਿੰਗ 17 ਤੋਂ 20 ਜੁਲਾਈ ਤੱਕ ਕਰਵਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰ. ਮਨਜੀਤ ਕੌਰ ਨੇ ਦੱਸਿਆ ਕਿ ਇਨਾਂ 9 ਮੈਰੀਟੋਰੀਅਸ ਸਕੂਲਾਂ 'ਚ ਦਾਖਲੇ ਲਈ ਕਾਂਊਸਲਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਰੱਖੀ ਗਈ। ਇਨ੍ਹਾਂ ਸਕੂਲਾਂ 'ਚ ਦਾਖਲੇ ਲਈ ਦਸਵੀਂ 'ਚ 80 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਲਏ ਗਏ ਟੈਸਟ ਦੇ ਅਧਾਰ ਤੇ ਬਣੀ ਮੈਰਿਟ ਅਨੁਸਾਰ ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਜਾਂਦਾ ਹੈ। 
ਜ਼ਿਕਰਯੋਗ ਹੈ ਕਿ ਮੈਰੀਟੋਰੀਅਸ ਸਕੂਲਾਂ 'ਚ ਬੱਚਿਆਂ ਨੂੰ ਸਰਕਾਰ ਵਲੋਂ ਮੁਫਤ ਵਿੱਦਿਆ, ਮੁਫਤ ਖਾਣ-ਪੀਣ ਅਤੇ ਰਹਿਣ ਦੇ ਪ੍ਰਬੰਧ ਦੇ ਨਾਲ-ਨਾਲ ਅਧੁਨਿਕ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਇਨਾਂ ਸਕੂਲਾਂ 'ਚ ਮੈਡੀਕਲ, ਨਾਨ ਮੈਡੀਕਲ, ਕਾਮਰਸ ਅੰਗਰੇਜੀ ਮਾਧੀਅਮ ਰਾਂਹੀ ਪੜ੍ਹਾਏ ਜਾਂਦੇ ਹਨ। ਇਸ ਮੌਕੇ ਮਜੂਦ ਜਿਲਾ ਐਮ. ਆਈ. ਐਸ. ਕੋਆਰਡੀਨੇਟਰ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਮੈਰੀਟੋਰੀਅਸ ਸਕੂਲਾਂ 'ਚ ਦਾਖਲੇ ਲਈ ਜ਼ਿਲੇ ਦੇ ਹੁਣ ਤੱਕ 85 ਬੱਚੇ ਮੈਰੀਟੋਰੀਅਸ ਸਕੂਲਾਂ 'ਚ ਦਾਖਲਾ ਲੈਣ 'ਚ ਸਫਲ ਹੋਏ। ਜਿਨ੍ਹਾਂ 'ਚੋ 19 ਲੜਕੇ ਅਤੇ 66 ਲੜਕੀਆਂ ਨੇ ਦਾਖਲਾ ਲਿਆ। ਜਦੋ ਕਿ 69 ਬੱਚਿਆਂ ਨੇ ਮੋਹਾਲੀ, 9 ਨੇ ਜਲੰਧਰ, 2 ਨੇ ਪਟਿਆਲਾ, 1 ਬੱਚੇ ਨੇ ਲੁਧਿਆਣਾ, 2 ਨੇ ਅੰਮ੍ਰਿਤਸਰ ਸਾਹਿਬ ਅਤੇ 2 ਬੱਚਿਆਂ ਨੂੰ ਸੰਗਰੂਰ ਜਿਲੇ ਦੇ ਸਕੂਲਾਂ 'ਚ ਦਾਖਲਾ ਲਿਆ ਹੈ। ਪ੍ਰਿੰ. ਮਨਜੀਤ ਕੌਰ ਨੇ ਦੱਸਿਆ ਕਿ ਇਨਾਂ ਵਿਦਿਆਰਥੀਆਂ ਨੂੰ ਮੌਕੇ ਤੇ ਹੀ ਆਫਰ ਲੈਟਰ ਦਿੱਤੇ ਗਏ ਅਤੇ ਸਬੰਧਤ ਸਕੂਲ 'ਚ ਸਮੇਂ ਸਿਰ ਰਿਪੋਰਟ ਕਰਨ ਲਈ ਕਿਹਾ ਗਿਆ। ਖਬਰ ਲਿਖੇ ਜਾਣ ਤੱਕ ਕਾਂਊਸਲਿੰਗ ਚਾਲੂ ਸੀ। ਇਸ ਮੌਕੇ ਐਮ. ਆਈ. ਐਸ. ਕੋਆਰਡੀਨੇਟਰ ਗੁਰਪਰੀਤ ਸਿੰਘ, ਰਣਧੀਰ ਸਿੰਘ, ਜਸਦੇਵ ਸਿੰਘ, ਸਤਿੰਦਰਜੀਤ ਸਿੰਘ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।