8 ਸਾਲਾ ਬੱਚੀ ਲਾਪਤਾ, ਕਿਡਨੈਪਿੰਗ ਦਾ ਕੇਸ ਦਰਜ

12/17/2017 3:50:18 PM


ਮੋਹਾਲੀ (ਰਾਣਾ) - ਸ਼ਾਹੀਮਾਜਰਾ ਤੋਂ ਇਕ 8 ਸਾਲਾ ਬੱਚੀ ਘਰੋਂ ਦੁਕਾਨ 'ਤੇ ਗਈ ਸੀ ਪਰ ਵਾਪਸ ਨਹੀਂ ਆਈ । ਇਸ ਤੋਂ ਬਾਅਦ ਬੱਚੀ ਦੇ ਪਰਿਵਾਰ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਬੱਚੀ ਦੇ ਪਰਿਵਾਰ ਦੀ ਸ਼ਿਕਾਇਤ 'ਤੇ ਕਿਡਨੈਪਿੰਗ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।  
ਪੁਲਸ ਨੇ ਦੱਸਿਆ ਕਿ ਉਨ੍ਹਾਂ ਕੋਲ ਇਕ ਸ਼ਿਕਾਇਤ ਆਈ ਹੈ, ਜਿਸ ਵਿਚ ਪਰਿਵਾਰ ਨੇ ਦੱਸਿਆ ਹੈ ਕਿ ਉਹ ਸ਼ਾਹੀਮਾਜਰਾ ਵਿਚ ਰਹਿੰਦੇ ਹਨ ਤੇ ਮਜ਼ਦੂਰੀ ਕਰਦੇ ਹਨ। ਉਨ੍ਹਾਂ ਦੇ ਪੰਜ ਬੱਚੇ ਹਨ ਤੇ ਸ਼ੁੱਕਰਵਾਰ ਸ਼ਾਮ ਨੂੰ ਉਨ੍ਹਾਂ ਦੀ ਬੱਚੀ ਘਰੋਂ ਦੁਕਾਨ 'ਤੇ ਗਈ, ਕਾਫੀ ਸਮਾਂ ਬੀਤ ਗਿਆ ਪਰ ਉਹ ਵਾਪਸ ਨਹੀਂ ਆਈ। ਉਨ੍ਹਾਂ ਉਸ ਨੂੰ ਕਾਫੀ ਲੱਭਿਆ ਪਰ ਉਸ ਦਾ ਕੁਝ ਪਤਾ ਨਹੀਂ ਲੱਗਾ । ਇਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ । 
ਕੁਝ ਦਿਨ ਪਹਿਲਾਂ ਪਿੰਡ ਮੋਹਾਲੀ ਤੋਂ 16 ਸਾਲਾ ਨਾਬਾਲਗਾ ਨੂੰ ਇਕ ਆਟੋ ਵਾਲਾ ਭਜਾ ਕੇ ਲੈ ਗਿਆ ਸੀ, ਜਿਸ ਦਾ ਪੁਲਸ ਅਜੇ ਤਕ ਕੋਈ ਸੁਰਾਗ ਨਹੀਂ ਲਾ ਸਕੀ ।